‘ਰਾਮ ਕੀ ਪੈੜੀ’ ਵਾਂਗ ਬਣੇਗੀ ‘ਸ਼੍ਰੀ ਕ੍ਰਿਸ਼ਨ ਕੀ ਪੈੜੀ’, ਅਯੁੱਧਿਆ ਦੀ ਤਰਜ਼ ''ਤੇ ਹੋਵੇਗਾ ਮਥੁਰਾ ਦਾ ਵਿਕਾਸ

Sunday, Jun 15, 2025 - 10:04 AM (IST)

‘ਰਾਮ ਕੀ ਪੈੜੀ’ ਵਾਂਗ ਬਣੇਗੀ ‘ਸ਼੍ਰੀ ਕ੍ਰਿਸ਼ਨ ਕੀ ਪੈੜੀ’, ਅਯੁੱਧਿਆ ਦੀ ਤਰਜ਼ ''ਤੇ ਹੋਵੇਗਾ ਮਥੁਰਾ ਦਾ ਵਿਕਾਸ

ਮਥੁਰਾ- ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਵਿਚ ਅਯੁੱਧਿਆ ਦੀ ‘ਰਾਮ ਕੀ ਪੈੜੀ’ ਵਾਂਗ ਮਥੁਰਾ-ਵ੍ਰਿੰਦਾਵਨ ’ਚ 100 ਕਰੋੜ ਰੁਪਏ ਦੀ ਲਾਗਤ ਨਾਲ ‘ਸ਼੍ਰੀ ਕ੍ਰਿਸ਼ਨ ਕੀ ਪੈੜੀ’ ਬਣਾਈ ਜਾਵੇਗੀ। ਇਹ ਪੈੜੀ ਬਾਂਕੇ ਬਿਹਾਰੀ ਕਾਰੀਡੋਰ ਦੇ ਸਾਹਮਣੇ ਬਣੇਗੀ। ਯੂ. ਪੀ. ਬ੍ਰਜ ਤੀਰਥ ਵਿਕਾਸ ਪ੍ਰੀਸ਼ਦ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼ਿਆਮ ਬਹਾਦਰ ਸਿੰਘ ਨੇ ਕਿਹਾ ਕਿ ਯਮੁਨਾ ਦੇ ਡੇਢ ਕਿਲੋਮੀਟਰ ਲੰਬੇ ਘਾਟਾਂ ਦਾ ਨਵੀਨੀਕਰਨ ਇਸ ਯੋਜਨਾ ’ਚ ਸ਼ਾਮਲ ਹੈ। ਸ਼ਰਧਾਲੂ ਇਸ ਪੈੜੀ ਤੋਂ ਸਪਤ ਦੇਵਾਲਾਯ ਸਰਕਟ ਅਤੇ ਬਾਂਕੇ ਬਿਹਾਰੀ ਮੰਦਰ ਦੇ ਦਰਸ਼ਨ ਕਰ ਸਕਣਗੇ।

ਪਹਿਲੇ ਪੜਾਅ ’ਚ 713 ਮੀਟਰ ਦੇ ਖੇਤਰ ’ਚ ਨਿਰਮਾਣ ਕਾਰਜ ਕੀਤਾ ਜਾਵੇਗਾ। ਘਾਟਾਂ ਦੀਆਂ ਪੌੜੀਆਂ, ਛੱਤਰੀਆਂ ਤੇ ਹੋਰ ਢਾਂਚਿਆਂ ਦਾ ਵੀ ਸ਼ਾਨਦਾਰ ਢੰਗ ਨਾਲ ਨਵੀਨੀਕਰਨ ਕੀਤਾ ਜਾਵੇਗਾ। ਪੈੜੀ ਨੂੰ ਸਾਹਮਣੇ ਵਾਲੀ ਲਾਈਟਿੰਗ ਤੇ ਪੈਰਾਂ ਦੀ ਲਾਈਟਿੰਗ ਨਾਲ ਸਜਾਇਆ ਜਾਵੇਗਾ। ਇਸ ਯੋਜਨਾ ਅਧੀਨ ਯਮੁਨਾ ਦੇ ਪਾਣੀ ਨੂੰ ਚੈਨਲ ਰਾਹੀਂ ਘਾਟਾਂ ’ਤੇ ਲਿਆਂਦਾ ਜਾਵੇਗਾ ਤਾਂ ਜੋ ਸ਼ਰਧਾਲੂ ਇਸ਼ਨਾਨ ਕਰ ਸਕਣ ਤੇ ਪਾਣੀ ਪੀ ਸਕਣ। ਇਸ ਘਾਟ ਨੂੰ ਸਿਗਨੇਚਰ ਬ੍ਰਿਜ ਨਾਲ ਜੋੜਨ ਦੀ ਵੀ ਯੋਜਨਾ ਹੈ ਤਾਂ ਜੋ ਸ਼ਰਧਾਲੂ ਸਿੱਧੇ ਬਾਂਕੇ ਬਿਹਾਰੀ ਕਾਰੀਡੋਰ ’ਚ ਦਾਖਲ ਹੋ ਸਕਣ।

ਦੱਸ ਦੇਈਏ ਕਿ ਮਥੁਰਾ ਵਿਚ ਸਰਯੂ ਨਦੀ ਦੇ ਕਿਨਾਰੇ ਸਥਿਤ ਘਾਟਾਂ ਦੀ ਲੜੀ ਨੂੰ ਰਾਮ ਕੀ ਪੈੜੀ ਕਿਹਾ ਜਾਂਦਾ ਹੈ, ਜੋ ਧਾਰਮਿਕ ਮਹੱਤਵ ਲਈ ਜਾਣੀ ਜਾਂਦੀ ਹੈ। ਸ਼ਿਆਮ ਬਹਾਦੁਰ ਨੇ ਦੱਸਿਆ ਕਿ ਪਰਿਕ੍ਰਮਾ ਖੇਤਰ ਵਿਚ ਡੇਢ ਕਿਲੋਮੀਟਰ ਲੰਬੇ ਯਮੁਨਾ ਘਾਟਾਂ ਦਾ ਪੁਨਰ ਨਿਰਮਾਣ ਕੀਤਾ ਜਾਵੇਗਾ, ਜਿਸ ਨਾਲ ਵ੍ਰਿੰਦਾਵਨ ਵਿਚ ਯਮੁਨਾ ਦੇ ਘਾਟਾਂ ਦਾ ਦ੍ਰਿਸ਼ ਪੂਰੀ ਤਰ੍ਹਾਂ ਬਦਲ ਜਾਵੇਗਾ।


author

Tanu

Content Editor

Related News