ਅਯੁੱਧਿਆ : ਰਾਮ ਮੰਦਿਰ ਦੇ ਨਿਰਮਾਣ ’ਚ ਤੇਜ਼ੀ, ਉਸਾਰੀ ਦੇ ਵੇਰਵੇ ਜਾਰੀ

Monday, Jul 10, 2023 - 12:29 PM (IST)

ਅਯੁੱਧਿਆ : ਰਾਮ ਮੰਦਿਰ ਦੇ ਨਿਰਮਾਣ ’ਚ ਤੇਜ਼ੀ, ਉਸਾਰੀ ਦੇ ਵੇਰਵੇ ਜਾਰੀ

ਅਯੁੱਧਿਆ, (ਇੰਟ)- ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ, ਜੋ 2024 ’ਚ ਪੂਰਾ ਹੋਣਾ ਹੈ। ਮੰਦਰ ਦੀ ਹੇਠਲੀ ਮੰਜ਼ਿਲ ਦੇ ਨਿਰਮਾਣ ਦੀ ਪ੍ਰਕਿਰਿਆ ਪੂਰੀ ਕਰਨ ਦੇ ਨਾਲ-ਨਾਲ ਪਹਿਲੀ ਮੰਜ਼ਿਲ ਦੇ ਨਿਰਮਾਣ ਦੀ ਯੋਜਨਾ ’ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਐਤਵਾਰ ਨੂੰ ਮੰਦਰ ਨਿਰਮਾਣ ਕਮੇਟੀ ਨੇ ਮੀਡੀਆ ਸਾਹਮਣੇ ਮੰਦਰ ਨਿਰਮਾਣ ਦੀ ਤਾਜ਼ਾ ਸਥਿਤੀ ਬਿਆਨ ਕੀਤੀ ਅਤੇ ਹੁਣ ਤਕ ਹੋਏ ਨਿਰਮਾਣ ਕਾਰਜਾਂ ਦੀ ਜਾਣਕਾਰੀ ਦਿੱਤੀ। ਮੰਦਰ ਦੀ ਪਹਿਲੀ ਮੰਜ਼ਿਲ ਦੇ ਨਿਰਮਾਣ ਲਈ ਦਸੰਬਰ 2024 ਤਕ ਦਾ ਸਮਾਂ ਤੈਅ ਕੀਤਾ ਗਿਆ ਹੈ, ਜਿਸ ਦੇ ਨਤੀਜੇ ਵਜੋਂ ਪਹਿਲੀ ਮੰਜ਼ਿਲ ’ਤੇ ਥੰਮ੍ਹ ਲਗਾਉਣ ਦਾ ਕੰਮ ਹੁਣੇ ਸ਼ੁਰੂ ਹੋਇਆ ਹੈ। ਹੁਣ ਕਮੇਟੀ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਆਖਰੀ ਮੀਡੀਆ ਦੌਰਾ ਹੋਵੇਗਾ। ਮੰਦਿਰ ਦੀ ਸੁਰੱਖਿਆ ਦੇ ਮੱਦੇਨਜ਼ਰ ਹੁਣ ਮੰਦਿਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੌਰਾਨ ਹੀ ਮੀਡੀਆ ਨੂੰ ਕੈਮਰਿਆਂ ਦੀ ਇਜਾਜ਼ਤ ਹੋਵੇਗੀ।

ਦੱਸ ਦੇਈਏ ਕਿ ਹੇਠਲੀ ਮੰਜ਼ਿਲ ’ਤੇ ਨਿਰਮਾਣ ਕਾਰਜ ਪੂਰਾ ਹੋਣ ਤੋਂ ਬਾਅਦ ਰਾਮ ਮੰਦਰ ਦੇ ਨਿਰਮਾਣ ਦੀ ਰਫਤਾਰ ਤੇਜ਼ ਹੋ ਗਈ ਹੈ ਅਤੇ ਪਹਿਲੀ ਮੰਜ਼ਿਲ ਦਾ ਨਿਰਮਾਣ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਮੰਦਰ ਦੀ ਹੇਠਲੀ ਮੰਜ਼ਿਲ ਦਾ ਨਿਰਮਾਣ ਮੁਕੰਮਲ ਹੋਣ ਤੋਂ ਬਾਅਦ ਇਸ ਦੇ 166 ਥੰਮ੍ਹਾਂ ਵਿਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਉੱਕਰੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਮੰਦਰ ਦੀ ਪਹਿਲੀ ਮੰਜ਼ਿਲ ਦੇ ਮੰਡਪਾਂ ਦੀਆਂ ਕੰਧਾਂ ਅਤੇ ਥੰਮ੍ਹਾਂ ਦੀ ਉਸਾਰੀ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ।


author

Rakesh

Content Editor

Related News