ਰਾਮਲੱਲਾ ਦੀ ਮੂਰਤੀ ਸਥਾਪਨਾ ਨੂੰ ਹੋਇਆ ਇਕ ਸਾਲ, ਨਹੀਂ ਮਨਾਇਆ ਜਾਵੇਗਾ ਪ੍ਰਾਣ ਪ੍ਰਤਿਸ਼ਠਾ ਦਾ ਉਤਸਵ
Wednesday, Jan 22, 2025 - 10:23 AM (IST)
ਅਯੁੱਧਿਆ- ਸ਼੍ਰੀਰਾਮ ਦੀ ਨਗਰੀ ਅਯੁੱਧਿਆ 'ਚ ਰਾਮ ਮੰਦਰ ਅਤੇ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਅੱਜ ਪੂਰਾ ਇਕ ਸਾਲ ਹੋ ਗਿਆ ਹੈ। ਪਿਛਲੇ ਸਾਲ 22 ਜਨਵਰੀ 2024 ਨੂੰ ਹੀ ਅਯੁੱਧਿਆ 'ਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਗਈ ਸੀ ਪਰ ਅੱਜ ਪ੍ਰਾਣ ਪ੍ਰਤਿਸ਼ਠਾ ਦੀ ਪਹਿਲੀ ਵਰ੍ਹੇਗੰਢ ਦਾ ਉਤਸਵ ਨਹੀਂ ਮਨਾਇਆ ਜਾਵੇਗਾ, ਕਿਉਂਕਿ ਇਹ ਉਤਸਵ ਪਹਿਲੇ ਹੀ 11 ਜਨਵਰੀ ਨੂੰ ਮਨਾਇਆ ਜਾ ਚੁੱਕਿਆ ਹੈ। ਦੱਸਣਯੋਗ ਹੈ ਕਿ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੀ ਵਰ੍ਹੇਗੰਢ ਭਾਰਤੀ ਕਾਲ ਗਣਨਾ ਅਨੁਸਾਰ ਮਨਾਈ ਜਾਵੇਗੀ।
ਇਹ ਵੀ ਪੜ੍ਹੋ : ਠੰਡ ਕਾਰਨ ਮੁੜ ਵਧੀਆਂ ਸਕੂਲਾਂ ਦੀਆਂ ਛੁੱਟੀਆਂ
ਅੱਜ ਕਿਉਂ ਨਹੀਂ ਮਨਾਈ ਜਾਵੇਗੀ ਪ੍ਰਾਣ ਪ੍ਰਤਿਸ਼ਠਾ ਦੀ ਵਰ੍ਹੇਗੰਢ
22 ਜਨਵਰੀ 2025 ਨੂੰ ਰਾਮਲੱਲਾ ਪ੍ਰਾਣ ਪ੍ਰਤਿਸ਼ਠਾ ਉਤਸਵ ਨਹੀਂ ਮਨਾਇਆ ਜਾਵੇਗਾ, ਕਿਉਂਕਿ ਇਹ ਉਤਸਵ ਪਹਿਲੇ ਹੀ 11 ਜਨਵਰੀ 2025 ਨੂੰ ਪ੍ਰਤਿਸ਼ਠਾ ਦਵਾਦਸ਼ੀ ਦੇ ਨਾਂ ਨਾਲ ਮਨਾਇਆ ਜਾ ਚੁੱਕਿਆ ਹੈ। ਅਜਿਹਾ ਇਸ ਲਈ ਕਿਉਂਕਿ ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਵਲੋਂ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੀ ਵਰ੍ਹੇਗੰਢ ਹਿੰਦੂ ਤਿਉਹਾਰਾਂ ਦੀ ਤਰ੍ਹਾਂ ਮਨਾਉਣ ਦਾ ਫ਼ੈਸਲਾ ਲਿਆ ਗਿਆ ਹੈ। ਜਿਵੇਂ ਦੀਵਾਲੀ, ਹੋਲੀ, ਜਨਮ ਅਸ਼ਟਮੀ, ਮਹਾਸ਼ਿਵਰਾਤਰੀ ਵਰਗੇ ਸਾਰੇ ਹਿੰਦੂ ਤਿਉਹਾਰ ਹਿੰਦੂ ਤਾਰੀਖ਼ ਦੇ ਹਿਸਾਬ ਨਾਲ ਮਨਾਏ ਜਾਂਦੇ ਹਨ, ਵੈਸੇ ਹੀ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਵਰ੍ਹੇਗੰਢ ਵੀ ਇਕ ਖ਼ਾਸ ਤਾਰੀਖ਼ 'ਤੇ ਮਨਾਈ ਜਾਵੇਗੀ ਅਤੇ ਇਹ ਵਿਸ਼ੇਸ਼ ਤਾਰੀਖ਼ ਹੈ ਪੌਸ਼ ਸ਼ੁਕਲ ਪਕਸ਼ ਦੀ ਦਵਾਦਸ਼ੀ। ਜੋ ਇਸ ਵਾਰ 11 ਜਨਵਰੀ ਨੂੰ ਪਈ ਸੀ। ਇਸ ਲਈ ਹੀ ਇਸ ਸਾਲ ਪ੍ਰਤਿਸ਼ਠਾ ਦਵਾਦਸ਼ੀ ਦਾ ਤਿਉਹਾਰ 22 ਦੀ ਜਗ੍ਹਾ 11 ਜਨਵਰੀ ਨੂੰ ਮਨਾਇਆ ਗਿਆ ਸੀ।
ਦੱਸਣਯੋਗ ਹੈ ਕਿ ਭਗਤਾਂ ਦੇ ਕਰੀਬ 500 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਜਨਮ ਭੂਮੀ 'ਤੇ ਭਗਵਾਨ ਰਾਮ ਆਪਣੇ ਇਸ ਸ਼ਾਨਦਾਰ ਮੰਦਰ 'ਚ ਵਿਰਾਜਮਾਨ ਹੋਏ ਸਨ। ਇਹ ਦੇਖ ਕੇ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ ਸਨ। ਸੰਪੂਰਨ ਵਿਸ਼ਵ 'ਚ ਇਹ ਦ੍ਰਿਸ਼ ਦੇਖਿਆ ਗਿਾ ਸੀ। ਦੇਖਿਆ ਜਾਵੇ ਤਾਂ ਇਸ ਮੰਦਰ ਨੂੰ ਪੂਰਾ ਕਰ ਕੇ ਰਾਮਲੱਲਾ ਦੀ ਮੂਰਤੀ ਸਥਾਪਤ ਕਰਨਾ ਕਿਸੇ ਚਮਤਕਾਰ ਤੋਂ ਵੀ ਘੱਟ ਨਹੀਂ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8