ਰਾਮ ਮੰਦਰ ਦੀ ਨੀਂਹ ਰੱਖਣ ਅਯੁੱਧਿਆ ਪੁੱਜੇ ਪੀ. ਐੱਮ. ਮੋਦੀ, ਹਨੂੰਮਾਨਗੜ੍ਹੀ ਮੰਦਰ 'ਚ ਕੀਤੀ ਪੂਜਾ

08/05/2020 12:15:40 PM

ਅਯੁੱਧਿਆ— ਦੇਸ਼-ਦੁਨੀਆ ਦੇ ਕਰੋੜਾਂ ਰਾਮ ਭਗਤਾਂ ਦੇ ਅਯੁੱਧਿਆ 'ਚ ਰਾਮ ਮੰਦਰ ਦੇ ਸੁਫ਼ਨੇ ਨੂੰ ਸਾਕਾਰ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮ ਮੰਦਰ ਦਾ ਨੀਂਹ ਪੱਥਰ ਰੱਖਣ ਲਈ ਰਾਮ ਨਗਰੀ ਅਯੁੱਧਿਆ ਪੁੱਜ ਗਏ ਹਨ। ਅਯੁੱਧਿਆ 'ਚ ਤੈਅ ਸਮੇਂ ਮੁਤਾਬਕ ਪ੍ਰਧਾਨ ਮੰਤਰੀ ਦਾ ਹੈਲੀਕਾਪਟਰ ਸਾਕੇਤ ਡਿਗਰੀ ਕਾਲਜ 'ਚ ਬਣੇ ਅਸਥਾਈ ਹੈਲੀਪੇਡ 'ਤੇ ਉਤਰਿਆ, ਜਿੱਥੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਉਨ੍ਹਾਂ ਦਾ ਸਵਾਗਤ ਕੀਤਾ। ਮੋਦੀ ਭਾਰਤੀ ਰਿਵਾਇਤੀ  ਪੋਸ਼ਾਕ ਹਲਕੇ ਪੀਲੇ ਰੰਗ ਦੇ ਕੁੜਤੇ, ਸਫੈਦ ਧੋਤੀ ਅਤੇ ਭਗਵਾ ਰੰਗ ਦੇ ਮਗਛੇ 'ਚ ਸਨ। ਇਸ ਤੋਂ ਬਾਅਦ ਮੋਦੀ ਦਾ ਕਾਫਿਲਾ ਹਨੂੰਮਾਨਗੜ੍ਹੀ ਲਈ ਰਵਾਨਾ ਹੋਇਆ। ਪ੍ਰਧਾਨ ਮੰਤਰੀ ਮੋਦੀ ਹਨੂੰਮਾਨਗੜ੍ਹੀ ਮੰਦਰ ਪੁੱਜੇ, ਜਿੱਥੇ ਉਨ੍ਹਾਂ ਨੇ ਪੂਜਾ ਕੀਤੀ। ਇੱਥੇ ਉਨ੍ਹਾਂ ਨੂੰ ਪੱਗੜੀ ਪਹਿਨਾਈ ਗਈ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਮੌਜੂਦ ਸਨ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਬਣਨ ਮਗਰੋਂ ਪ੍ਰਧਾਨ ਮੰਤਰੀ ਮੋਦੀ ਦਾ ਇਹ ਪਹਿਲਾਂ ਇਤਿਹਾਸਕ ਦੌਰਾ ਹੈ। 

PunjabKesari
ਰਾਮ ਭਗਤਾਂ ਦੀ ਕਰੀਬ 500 ਸਾਲ ਪੁਰਾਣੀ ਲੰਬੀ ਉਡੀਕ ਅੱਜ ਖਤਮ ਹੋਣ ਜਾ ਰਹੀ ਹੈ। ਅੱਜ ਪੂਰੀ ਦੁਨੀਆ ਰਾਮ ਮੰਦਰ ਭੂਮੀ ਪੂਜਨ ਦਾ ਦੂਰਦਰਸ਼ਨ 'ਤੇ ਲਾਈਵ ਟੈਲੀਕਾਸਟ ਵੇਖੇਗੀ। ਅਯੁੱਧਿਆ 'ਚ ਅੱਜ ਇਤਿਹਾਸ ਰਚਿਆ ਜਾਵੇਗਾ। ਚੱਪੇ-ਚੱਪੇ 'ਤੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਪ੍ਰਧਾਨ ਮੰਤਰੀ ਮੋਦੀ ਅਤੇ ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ ਭੂਮੀ ਪੂਜਨ ਦੇ ਪ੍ਰ੍ਰੋਗਰਾਮ ਦੀ ਸ਼ੁਰੂਆਤ ਕਰਨਗੇ। ਕਰੀਬ 12.30 ਵਜੇ ਭੂਮੀ ਪੂਜਨ ਪ੍ਰੋਗਰਾਮ ਦਾ ਸ਼ੁੱਭ ਆਰੰਭ ਹੋ ਜਾਵੇਗਾ।12.40 ਵਜੇ ਰਾਮ ਮੰਦਰ ਦਾ ਨੀਂਹ ਪੱਥਰ ਦੀ ਸਥਾਪਨਾ ਕੀਤੀ ਜਾਵੇਗੀ।


Tanu

Content Editor

Related News