ਪੰਜਾਬੀਆਂ ਲਈ ਮਾਣ ਵਾਲੀ ਗੱਲ, ਅਯੁੱਧਿਆ ''ਚ ਸਾਇਨਿੰਗ ਬੋਰਡ ''ਤੇ ਦੂਜੇ ਨੰਬਰ ''ਤੇ ਲਿਖੀ ਪੰਜਾਬੀ
Tuesday, Jan 16, 2024 - 07:13 PM (IST)
ਅਯੁੱਧਿਆ : ਕਿਹਾ ਜਾਂਦਾ ਹੈ ਕਿ ਦੇਸ਼ ਹੋਵੇ ਜਾਂ ਵਿਦੇਸ਼ ਪੰਜਾਬੀ ਜਿਥੇ ਜਾਂਦੇ ਹਨ ਆਪਣੀ ਵੱਖਰੀ ਪਛਾਣ ਬਣਾ ਹੀ ਲੈਂਦੇ ਹਨ। ਇਸੇ ਵਿਚਾਲੇ ਅਯੁੱਧਿਆ ਤੋਂ ਪੰਜਾਬੀਆਂ ਲਈ ਇਕ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜੀ ਹਾਂ ਅਯੁੱਧਿਆ ਨਗਰੀ ਜਿਥੇ ਦੀ ਮੁੱਖ ਭਾਸ਼ਾ ਹਿੰਦੀ ਹੈ ਪਰ ਨਗਰ ਨਿਗਮ ਅਯੁੱਧਿਆ ਵੱਲੋਂ ਹਨੂੰਮਾਨ ਗੜ੍ਹੀ ਮੰਦਿਰ ਦੇ ਬਾਹਰ ਲੱਗੇ ਸਾਈਨ ਬੋਰਡ 'ਤੇ ਪੰਜਾਬੀ ਭਾਸ਼ਾ ਨੂੰ ਦੂਜਾ ਸਥਾਨ ਦਿੱਤਾ ਗਿਆ ਹੈ ਅਤੇ ਹਿੰਦੀ ਭਾਸ਼ਾ ਨੂੰ ਤੀਜੇ ਸਥਾਨ 'ਤੇ ਰੱਖਿਆ ਗਿਆ ਹੈ। ਸਭ ਤੋਂ ਉੱਪਰ ਕੰਨੜ ਭਾਸ਼ਾ ਨੂੰ ਦਰਸ਼ਾਇਆ ਗਿਆ ਹੈ।
ਅਯੁੱਧਿਆ 'ਚ ਸ਼੍ਰੀ ਰਾਮ ਜਨਮ ਭੂਮੀ 'ਤੇ ਬਣੇ ਵਿਸ਼ਾਲ ਰਾਮ ਮੰਦਰ 'ਚ 22 ਜਨਵਰੀ 2024 ਨੂੰ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਣ ਜਾ ਰਹੀ ਹੈ। ਅੱਜ ਪ੍ਰਾਸਚਿਤ ਪੂਜਾ ਨਾਲ ਰਸਮਾਂ ਦੀ ਸ਼ੁਰੂਆਤ ਹੋ ਗਈ ਹੈ। ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਰਾਮਲਲਾ ਦੀ ਮੂਰਤੀ 18 ਜਨਵਰੀ ਨੂੰ ਗਰਭ ਗ੍ਰਹਿ 'ਚ ਆਪਣੇ ਸਥਾਨ 'ਤੇ ਰੱਖ ਦਿੱਤੀ ਜਾਵੇਗੀ।