ਦੀਪਉਤਸਵ-2025 : ਅਯੁੱਧਿਆ ’ਚ 56 ਘਾਟਾਂ ’ਤੇ 26 ਲੱਖ ਦੀਵਿਆਂ ਨਾਲ ਬਣੇਗਾ ਗਿਨੀਜ਼ ਵਰਲਡ ਰਿਕਾਰਡ

Saturday, Oct 18, 2025 - 08:59 PM (IST)

ਦੀਪਉਤਸਵ-2025 : ਅਯੁੱਧਿਆ ’ਚ 56 ਘਾਟਾਂ ’ਤੇ 26 ਲੱਖ ਦੀਵਿਆਂ ਨਾਲ ਬਣੇਗਾ ਗਿਨੀਜ਼ ਵਰਲਡ ਰਿਕਾਰਡ

ਅਯੁੱਧਿਆ- ਅਯੁੱਧਿਆ ਵਿਚ ਦੀਪਉਤਸਵ-2025 ਦਾ 9ਵਾਂ ਐਡੀਸ਼ਨ ਇਸ ਵਾਰ ਇਤਿਹਾਸ ਰਚਣ ਲਈ ਤਿਆਰ ਹੈ। ਭਗਵਾਨ ਰਾਮ ਦੇ ਆਗਮਨ ਦੀ ਖੁਸ਼ੀ ਵਿਚ ਰਾਮ ਦੀ ਪੈੜੀ ਸਮੇਤ 56 ਘਾਟਾਂ ’ਤੇ 26,11,101 ਦੀਵੇ ਇਕੱਠੇ ਜਗਾਏ ਜਾਣਗੇ। ਸਰਯੂ ਨਦੀ ਦੇ ਕੰਢੇ 2,100 ਵੇਦਾਚਾਰੀਆ ਵੱਲੋਂ ਮਹਾਆਰਤੀ ਅਤੇ ਮੰਤਰਾਂ ਦੇ ਜਾਪ ਹੋਣਗੇ, ਜਿਸ ਨਾਲ ਸ਼ਹਿਰ ਭਗਤੀ ਅਤੇ ਸ਼ਰਧਾ ਦੇ ਅਦਭੁੱਤ ਰੰਗ ’ਚ ਰੰਗਿਆ ਜਾਵੇਗਾ।

ਸੈਰ-ਸਪਾਟਾ ਅਤੇ ਸੱਭਿਆਚਾਰ ਮੰਤਰੀ ਜੈਵੀਰ ਸਿੰਘ ਨੇ ਦੱਸਿਆ ਕਿ ਪਹਿਲੀ ਵਾਰ 2017 ਵਿਚ ਦੀਪਉਤਸਵ ਦਾ ਆਯੋਜਨ ਕੀਤਾ ਗਿਆ ਸੀ, ਤਾਂ ਸਿਰਫ਼ 1.71 ਲੱਖ ਦੀਵੇ ਜਗਾਏ ਗਏ ਸਨ। ਹੁਣ 9ਵੇਂ ਐਡੀਸ਼ਨ ਵਿਚ ਦੀਵਿਆਂ ਦੀ ਗਿਣਤੀ ਵਿਚ ਲੱਗਭਗ 15 ਗੁਣਾ ਵਾਧਾ ਹੋਇਆ ਹੈ। ਦੀਪਉਤਸਵ-2025 ਵਿਚ ਅਯੁੱਧਿਆ 2 ਗਿਨੀਜ਼ ਵਰਲਡ ਰਿਕਾਰਡ ਬਣਾਏਗੀ ਪਹਿਲਾ 26,11,101 ਦੀਵੇ ਜਗਾਉਣ ਦਾ, ਦੂਜਾ 2,100 ਵੇਦਾਚਾਰੀਆ ਵੱਲੋਂ ਮਹਾਆਰਤੀ ਦਾ। ਇਸ ਤੋਂ ਇਲਾਵਾ 1,100 ਸਵਦੇਸ਼ੀ ਡਰੋਨ ਰਾਮਾਇਣ ਦੇ ਦ੍ਰਿਸ਼ਾਂ ਦੀਆਂ ਝਲਕੀਆਂ ਅਸਮਾਨ ਵਿਚ ਦਿਖਾਉਣਗੇ। 33,000 ਰਜਿਸਟਰਡ ਵਲੰਟੀਅਰ ਇਸ ਪ੍ਰੋਗਰਾਮ ਲਈ ਤਿਆਰੀ ਕਰ ਰਹੇ ਹਨ, ਜਦੋਂ ਕਿ ਸੈਲਾਨੀਆਂ ਲਈ ਆਫਲਾਈਨ ਅਤੇ ਆਨਲਾਈਨ ਯਾਤਰਾ ਪੈਕੇਜ ਅਤੇ ਏ. ਆਈ.-ਅਧਾਰਤ ਲਾਈਵ ਨਿਗਰਾਨੀ ਪ੍ਰਣਾਲੀਆਂ ਵੀ ਲਾਗੂ ਕੀਤੀਆਂ ਗਈਆਂ ਹਨ।


author

Rakesh

Content Editor

Related News