ਅਯੁੱਧਿਆ ਮਾਮਲਾ : ਸੁਪਰੀਮ ਕੋਰਟ ''ਚ 11 ਅਗਸਤ ਤੋਂ ਸ਼ੁਰੂ ਹੋਵੇਗੀ ਸੁਣਵਾਈ

08/05/2017 3:06:18 AM

ਨਵੀਂ ਦਿੱਲੀ— ਅਯੁੱਧਿਆ 'ਚ ਰਾਮ ਜਨਮ ਭੂਮੀ-ਮਸਜਿਦ ਵਿਵਾਦ 'ਚ ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਖਿਲਾਫ ਦਾਇਰ ਅਪੀਲਾਂ 'ਤੇ ਸੁਪਰੀਮ ਕੋਰਟ 'ਚ 11 ਅਗਸਤ ਦਿਨ ਸ਼ੁੱਕਰਵਾਰ ਨੂੰ ਸੁਣਵਾਈ ਹੋਵੇਗੀ। ਇਹ ਸੁਣਵਾਈ ਤਿੰਨ ਜੱਜਾਂ ਦੀ ਵਿਸ਼ੇਸ਼ ਬੈਂਚ ਸਾਹਮਣੇ ਦੁਪਹਿਰ 2 ਵਜੇ ਤੋਂ ਹੋਵੇਗੀ। ਸੁਪਰੀਮ ਕੋਰਟ ਰਜਿਸਟਰੀ ਨੇ ਇਕ ਨੋਟਿਫੀਕੇਸ਼ਨ 'ਚ ਇਹ ਜਾਣਕਾਰੀ ਦਿੱਤੀ ਹੈ। ਮਾਮਲੇ ਦੀ ਸੁਣਵਾਈ ਕਰਨ ਵਾਲੇ ਜੱਜ ਕਿਹੜੇ ਹੋਣਗੇ ਅਜੇ ਇਸ ਦੀ ਸੂਚਨਾ ਨਹੀਂ ਦਿੱਤੀ ਗਈ ਹੈ।
ਪਿਛਲੇ ਹਫਤੇ ਮੁੱਖ ਜੱਜ ਜਸਟਿਸ ਜੇ.ਐੱਸ. ਖੇਹਰਾ ਨੇ ਭਾਜਪਾ ਨੇਤਾ ਸੁਬਰਾਮਣੀਅਮ ਸਵਾਮੀ ਦੀ ਪਟੀਸ਼ਨ 'ਤੇ ਕਿਹਾ ਸੀ ਕਿ ਮਾਮਲੇ ਨੂੰ ਜਲਦ ਸੁਣਵਾਈ 'ਤੇ ਲਿਆਂਦਾ ਜਾਵੇਗਾ। ਇਹ ਮਾਮਲਾ ਸੁਪਰੀਮ ਕੋਰਟ ਪਿਛਲੇ ਸੱਤ ਸਾਲਾਂ ਤੋਂ ਲਟਕਿਆ ਹੈ। 2010 'ਚ ਦਿੱਤੇ ਫੈਸਲੇ 'ਚ ਹਾਈ ਕੋਰਟ ਇਸ ਮਾਮਲੇ 'ਚ ਵਿਵਾਦਿਤ ਸਥਾਨ ਨੂੰ ਤਿੰਨ ਹਿੱਸਿਆ 'ਚ ਵੰਡ ਦਿੱਤਾ ਸੀ, ਜਿਸ 'ਚ ਦੋ ਹਿੱਸੇ ਹਿੰਦੂ ਪੱਖ ਨੂੰ ਅਤੇ ਇਕ ਹਿੱਸਾ ਮੁਸਲਿਮ ਪੱਖ ਨੂੰ ਦਿੱਤਾ ਗਿਆ ਸੀ। ਸੁਪਰੀਮ ਕੋਰਟ ਇਸ ਆਦੇਸ਼ 'ਤੇ ਰੋਕ ਲਗਾ ਰਹੀ ਹੈ।


Related News