ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਅਯੁੱਧਿਆ ''ਚ ਅੱਜ ਤੋਂ ਸ਼ੁਰੂ ਹੋ ਰਹੇ ਮੂਰਤੀ ਪ੍ਰਵੇਸ਼ ਤੇ ਤੀਰਥ ਪੂਜਨ

Tuesday, Jan 16, 2024 - 11:36 AM (IST)

ਅਯੁੱਧਿਆ- ਅਯੁੱਧਿਆ ਵਿਚ ਸ਼੍ਰੀਰਾਮ ਜਨਮ ਭੂਮੀ 'ਤੇ ਬਣੇ ਰਾਮ ਮੰਦਰ ਵਿਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦਾ ਸਮਾਰੋਹ 22 ਜਨਵਰੀ 2024 ਨੂੰ ਹੋਣ ਵਾਲਾ ਹੈ। ਗਰਭ ਗ੍ਰਹਿ ਉਡੀਕ ਵਿਚ ਹੈ ਅਤੇ 140 ਕਰੋੜ ਭਾਰਤੀਆਂ ਦੀਆਂ ਨਜ਼ਰਾਂ ਇਸ ਸਮੇਂ ਅਯੁੱਧਿਆ ਵੱਲ ਹੈ। 16 ਜਨਵਰੀ ਯਾਨੀ ਕਿ ਨੂੰ ਅਨੁਸ਼ਠਾਨ ਸ਼ੁਰੂ ਹੋਣ ਜਾ ਰਹੇ ਹਨ। ਸਿੱਧੇ ਤੌਰ 'ਤੇ ਹੁਣ ਲੋਕਾਂ ਦੀ ਉਡੀਕ ਦਾ ਅੰਤ ਹੋਇਆ ਹੈ ਅਤੇ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੀ ਵਿਧੀ ਸ਼ੁਰੂ ਹੋ ਰਹੀ ਹੈ। 

ਸ਼੍ਰੀਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਜਾਣਕਾਰੀ ਦਿੱਤੀ ਕਿ ਪ੍ਰਾਣ ਪ੍ਰਤਿਸ਼ਠਾ 22 ਜਨਵਰੀ ਨੂੰ ਦੁਪਹਿਰ 12.20 ਤੋਂ 1 ਵਜੇ ਤੱਕ ਚੱਲੇਗੀ। ਰਾਮ ਲੱਲਾ ਦੀ ਖੜ੍ਹੀ ਮੂਰਤੀ ਸਥਾਪਤ ਹੋਵੇਗੀ। 23 ਜਨਵਰੀ ਨੂੰ ਆਮ ਲੋਕਾਂ ਨੂੰ ਦਰਸ਼ਨ ਹੋਣਗੇ।ਇਸ ਦਿਨ ਰਾਮ ਨਗਰੀ ਵਿਚ ਲੱਖਾ ਸ਼ਰਧਾਲੂਆਂ ਨੂੰ ਲੱਡੂ ਦਾ ਪ੍ਰਸਾਦ ਵੀ ਮਿਲੇਗਾ। ਇਸ ਲਈ ਦੇਸ਼ ਦੇ ਵੱਖ-ਵੱਖ ਸਥਾਨਾਂ ਤੋਂ ਲੱਡੂ ਅਯੁੱਧਿਆ ਭੇਜੇ ਜਾ ਰਹੇ ਹਨ। ਇਸੇ ਕ੍ਰਮ ਵਿਚ ਕਰੀਬ 200 ਕਿਲੋਗ੍ਰਾਮ ਲੱਡੂ ਮਥੁਰਾ ਤੋਂ ਅਯੁੱਧਿਆ ਭੇਜੇ ਗਏ ਹਨ। 

16 ਜਨਵਰੀ ਤੋਂ ਸ਼ੁਰੂ ਹੋ ਰਹੇ ਸਮਾਰੋਹ
ਇਨ੍ਹਾਂ ਸੱਤ ਦਿਨਾਂ ਦੀ ਸਮੁੱਚੀ ਪ੍ਰੋਗਰਾਮ ਲੜੀ ਰਾਮ ਜਨਮ ਭੂਮੀ ਟਰੱਸਟ ਵੱਲੋਂ ਸਾਹਮਣੇ ਰੱਖੀ ਗਈ ਹੈ। ਸਮਾਗਮ ਦੀ ਸ਼ੁਰੂਆਤ 16 ਜਨਵਰੀ ਨੂੰ ਤਪੱਸਿਆ ਅਤੇ ਕਰਮਕੁਟੀ ਪੂਜਾ ਨਾਲ ਹੋਵੇਗੀ। ਇਸ ਤੋਂ ਬਾਅਦ 17 ਜਨਵਰੀ ਨੂੰ ਮੂਰਤੀ ਨੂੰ ਮੰਦਰ 'ਚ ਪ੍ਰਵੇਸ਼ ਕੀਤਾ ਜਾਵੇਗਾ। ਇਸ ਤੋਂ ਬਾਅਦ ਹਰ ਰੋਜ਼ ਅਧਿਵਾਸਿਕ ਅਨੁਸ਼ਠਾਨ ਹੋਵੇਗਾ। ਜਿਸ 'ਚ ਪਾਣੀ, ਔਸ਼ਧੀ, ਖੁਸ਼ਬੂ, ਘਿਓ, ਅਨਾਜ, ਚੀਨੀ, ਫੁੱਲ ਆਦਿ ਸ਼ਾਮਿਲ ਹਨ। ਇਨ੍ਹਾਂ ਸਾਰੇ ਅਧਿਵਾਸਾਂ ਦੀ ਸੰਪੂਰਨਤਾ ਤੋਂ ਬਾਅਦ 22 ਜਨਵਰੀ ਨੂੰ ਪ੍ਰਾਣ ਪੂਜਾ ਕੀਤੀ ਜਾਵੇਗੀ। ਭਗਵਾਨ ਸ਼੍ਰੀ ਰਾਮ ਲਾਲਾ ਦੀ ਮੂਰਤੀ ਦਾ ਸ਼ੁਭ ਮਹੂਰਤ 22 ਜਨਵਰੀ 2024 ਨੂੰ ਪੌਸ਼ ਮਹੀਨੇ ਦੇ ਸ਼ੁਕਲ ਪੱਖ ਦੀ ਕੁਰਮ ਦ੍ਵਾਦਸ਼ੀ ਦੀ ਤਾਰੀਖ਼ ਨੂੰ ਹੋਵੇਗਾ। ਪ੍ਰਾਣ ਪ੍ਰਤਿਸ਼ਠਾ ਅਭਿਜੀਤ ਮਹੂਰਤ ਵਿਚ ਕੀਤੀ ਜਾਵੇਗੀ।

ਦੱਸ ਦੇਈਏ ਕਿ ਅਯੁੱਧਿਆ ਵਿਚ ਸ਼੍ਰੀਰਾਮ ਜਨਮ ਭੂਮੀ 'ਤੇ ਬਣੇ ਰਾਮ ਮੰਦਰ ਵਿਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ 22 ਜਨਵਰੀ ਨੂੰ ਹੋਣ ਵਾਲੀ ਹੈ। ਇਸ ਸਮਾਰੋਹ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਦੇਸ਼ ਭਰ ਦੇ ਹਜ਼ਾਰਾਂ ਸੰਤਾਂ ਅਤੇ ਹੋਰ ਮਾਣਯੋਗ ਲੋਕ ਸ਼ਾਮਲ ਹੋਣਗੇ।
 


Tanu

Content Editor

Related News