ਵਿਦੇਸ਼ ਤੋਂ ਪੰਜਾਬ ਆਏ ਨੌਜਵਾਨ ਵੱਲੋਂ ਪਹਿਲਾਂ ਪ੍ਰੇਮਿਕਾ ਦਾ ਕਤਲ ਤੇ ਫ਼ਿਰ...

Friday, Nov 22, 2024 - 12:26 PM (IST)

ਵਿਦੇਸ਼ ਤੋਂ ਪੰਜਾਬ ਆਏ ਨੌਜਵਾਨ ਵੱਲੋਂ ਪਹਿਲਾਂ ਪ੍ਰੇਮਿਕਾ ਦਾ ਕਤਲ ਤੇ ਫ਼ਿਰ...

ਖਰੜ (ਰਣਬੀਰ)- ਚੰਡੀਗੜ੍ਹ ਯੂਨੀਵਰਸਿਟੀ ਦੇ ਅਫਰੀਕੀ ਮੂਲ ਦੇ ਜੇਵੀਅਰ ਚਿੱਕੋਪੇਲਾ ਨਾਂ ਦੇ ਵਿਦਿਆਰਥੀ ਨੇ ਸੰਨੀ ਇਨਕਲੇਵ ਪੁਲਸ ਚੌਕੀ ’ਚ ਹਵਾਲਾਤ ਅੰਦਰ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਸੀਨੀਅਰ ਪੁਲਸ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਪੂਰੇ ਹਾਲਾਤ ਦਾ ਜਾਇਜ਼ਾ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਜੇ ਅਜੇ ਵੀ ਨਾ ਸੰਭਲੇ ਤਾਂ...

ਦਰਅਸਲ ਜੇਵੀਅਰ ਚਿੱਕੋਪੇਲਾ ਵਾਸੀ ਜਾਂਬੀਆ (ਦੱਖਣੀ ਅਫਰੀਕਾ) ਨੂੰ ਆਪਣੀ ਪ੍ਰੇਮਿਕਾ ਦੇ ਕਤਲ ਦੇ ਮਾਮਲੇ ’ਚ ਹਵਾਲਾਤ ’ਚ ਰੱਖਿਆ ਗਿਆ ਸੀ। ਹਾਲਾਂਕਿ ਇਹ ਮਾਮਲਾ ਥਾਣਾ ਸਿਟੀ ਪੁਲਸ ਨਾਲ ਸਬੰਧਤ ਸੀ ਪਰ ਉਸ ਨੂੰ ਸੰਨੀ ਇਨਕਲੇਵ ਦੀ ਚੌਕੀ ਵਿਚ ਹਿਰਾਸਤ ’ਚ ਲੈ ਕੇ ਹਵਾਲਾਤ ’ਚ ਬੰਦ ਕੀਤਾ ਗਿਆ ਸੀ। ਇਥੇ ਬੁੱਧਵਾਰ ਅੱਧੀ ਰਾਤ ਉਸ ਨੇ ਖ਼ੁਦਕੁਸ਼ੀ ਕਰ ਲਈ। ਉਸ ਨੂੰ ਏ. ਐੱਸ. ਆਈ. ਰਜਿੰਦਰ ਸਿੰਘ ਵੱਲੋਂ ਸਿਵਲ ਹਸਪਤਾਲ ਖਰੜ ਲਿਜਾਇਆ ਗਿਆ, ਜਿੱਥੇ ਡਿਊਟੀ ਡਾਕਟਰ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News