ਭੀੜ-ਭੜੱਕੇ ਤੋਂ ਬਚੋ, ਨਵਰਾਤਿਆਂ ਦੌਰਾਨ ਘਰ ’ਚ ਕਰੋ ਸਮਾਗਮ : ਯੋਗੀ
Saturday, Mar 21, 2020 - 01:35 AM (IST)
ਲਖਨਊ – ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕੋਰੋਨਾ ਦੇ ਪਸਾਰ ਦੀ ਰੋਕਥਾਮ ਲਈ ਜਨਤਾ ਨੂੰ ਸਮਾਜਿਕ ਮੇਲਜੋਲ ਤੋਂ ਦੂਰੀ ਬਣਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਲੋਕ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਜਾਣ ਤੋਂ ਬਚਣ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਲਈ ਸੂਬਾ ਸਰਕਾਰ ਨੇ ਲਗਭਗ ਡੇਢ ਮਹੀਨਾ ਪਹਿਲਾਂ ਹੀ ਉਪਾਅ ਸ਼ੁਰੂ ਕਰ ਦਿੱਤੇ ਸਨ ਜਿਸ ਕਾਰਣ ਸੂਬੇ ਵਿਚ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿਚ ਹੈ। ਉਨ੍ਹਾਂ ਕਿਹਾ ਕਿ ਚੇਤ ਦੇ ਨਵਰਾਤਿਆਂ ਦੌਰਾਨ ਪਹਿਲੇ ਅਤੇ ਦੂਜੇ, ਅਸ਼ਟਮੀ ਅਤੇ ਨੌਮੀ ’ਤੇ ਲੋਕ ਵਿਸ਼ੇਸ਼ ਤੌਰ ’ਤੇ ਮੰਦਰਾਂ ਵਿਚ ਪੂਜਾ ਲਈ ਜਾਂਦੇ ਹਨ। ਇਸ ਦੌਰਾਨ ਹੋਰ ਸਥਾਨਾਂ ’ਤੇ ਮੇਲੇ ਆਦਿ ਵੀ ਆਯੋਜਿਤ ਕੀਤੇ ਜਾਂਦੇ ਹਨ, ਜਿਨ੍ਹਾਂ ਵਿਚ ਜਨਤਾ ਵੱਡੀ ਗਿਣਤੀ ’ਚ ਸ਼ਾਮਿਲ ਹੁੰਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਲੋਕ ਆਪਣੇ ਘਰਾਂ ਵਿਚ ਰਹਿ ਕੇ ਹੀ ਧਾਰਮਿਕ ਸਮਾਗਮ ਕਰਨ।