ਲੜਾਕੂ ਜਹਾਜ਼ ਉਡਾ ਕੇ ਅਵਨੀ ਚਤੁਰਵੇਦੀ ਨੇ ਰਚਿਆ ਇਤਿਹਾਸ

02/21/2018 11:55:53 PM

ਜਾਮਨਗਰ— ਭਾਰਤੀ ਹਵਾਈ ਫੌਜ ਦੀ ਫਲਾਇੰਗ ਅਫਸਰ ਅਵਨੀ ਚਤੁਰਵੇਦੀ ਨੇ ਇਕੱਲੇ ਹੀ ਮਿਗ-21 ਲੜਾਕੂ ਜਹਾਜ਼ ਉਡਾਇਆ। ਇਸ ਦੇ ਨਾਲ ਉਸ ਨੇ ਇੱਕਲੇ ਲੜਾਕੂ ਜਹਾਜ਼ ਉਡਾ ਕੇ ਇਤਿਹਾਸ ਰਚ ਦਿੱਤਾ ਹੈ। 19 ਫਰਵਰੀ ਨੂੰ ਸਵੇਰੇ ਅਵਨੀ ਨੇ ਗੁਜਰਾਤ ਦੇ ਜਾਮਨਗਰ ਏਅਰਬੇਸ ਤੋਂ ਉਡਾਨ ਭਰੀ ਅਤੇ ਸਫਲਤਾਪੂਰਵਕ ਆਪਣਾ ਮਿਸ਼ਨ ਪੂਰਾ ਕੀਤਾ। ਉਹ ਇੱਕਲੀ ਹੀ ਫਾਈਟਰ ਏਅਰਕ੍ਰਾਫਟ ਉਡਾਉਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਬਣ ਗਈ ਹੈ।
ਇਕੱਲੇ ਲੜਾਕੂ ਜਹਾਜ਼ ਉਡਾਉਣ ਤੋਂ ਪਹਿਲਾਂ ਸੋਮਵਾਰ ਸਵੇਰੇ ਉਸ ਦੇ ਨਿਰਦੇਸ਼ਕ ਨੇ ਮਿਗ-21 ਬਾਈਸਨ ਏਅਰਕ੍ਰਾਫਟ ਦੀ ਜਾਂਚ ਕੀਤੀ। ਉਡਾਨ ਦੌਰਾਨ ਤਜ਼ਰਬੇਕਾਰ ਫਲਾਈਰਸ ਅਤੇ ਨਿਰਦੇਸ਼ਕ ਜਾਮਨਗਰ ਏਅਰਬੇਸ ਦੇ ਏਅਰ ਟ੍ਰੈਫਿਕ ਕੰਟਰੋਲ ਅਤੇ ਰਨ-ਵੇ 'ਤੇ ਨਿਗਰਾਨੀ ਲਈ ਮੌਜੂਦ ਰਹੇ।
ਜ਼ਿਕਰਯੋਗ ਹੈ ਕਿ ਮਹਿਲਾ ਫਾਈਟਰ ਪਾਈਲਟ ਬਣਨ ਲਈ 2016 'ਚ ਪਹਿਲੀ ਵਾਰ ਤਿੰਨ ਮਹਿਲਾਵਾਂ ਅਵਨੀ ਚਤੁਰਵੇਦੀ, ਮੋਹਨਾ ਸਿੰਘ ਅਤੇ ਭਾਵਨਾ ਨੂੰ ਹਵਾਈ ਫੌਜ 'ਚ ਕਮਿਸ਼ਨ ਕੀਤਾ ਗਿਆ ਸੀ। ਮਿਗ-21 'ਬਾਈਸਨ' ਦੀ ਦੁਨੀਆ 'ਚ ਸਭ ਤੋਂ ਜ਼ਿਆਦਾ ਲੈਡਿੰਗ ਅਤੇ ਟੇਕ-ਆਫ ਸਪੀਡ ਹੈ।
ਏਅਰ ਕਮਾਂਡਰ ਪ੍ਰਸ਼ਾਂਤ ਦੀਕਸ਼ਤ ਨੇ ਕਿਹਾ ਕਿ ਇਹ ਭਾਰਤੀ ਹਵਾਈ ਫੌਜ ਅਤੇ ਪੂਰੇ ਦੇਸ਼ ਲਈ ਇਕ ਵਿਸ਼ੇਸ਼ ਉਪਲੱਬਧੀ ਹੈ। ਦੱਸ ਦਈਏ ਕਿ ਦੁਨੀਆਂ ਦੇ ਚੁਣੇ ਦੇਸ਼ ਜਿਵੇਂ ਬ੍ਰਿਟੇਨ, ਅਮਰੀਕਾ, ਇਜ਼ਰਾਇਲ ਅਤੇ ਪਾਕਿਸਤਾਨ 'ਚ ਹੀ ਮਹਿਲਾਵਾਂ ਫਾਈਟਰ ਪਾਇਲਟ ਬਣ ਸਕਦੀਆਂ ਹਨ। 


Related News