ਭਾਰਤ ਦੀ ਪਹਿਲੀ ਮਹਿਲਾ ਫਾਈਟਰ ਅਵਨੀ ਨੇ ਵਿਦੇਸ਼ੀ ਆਸਮਾਨ ''ਚ ਵਿਖਾਈ ਤਾਕਤ, ਵਧਾਇਆ ਦੇਸ਼ ਦਾ ਮਾਣ

Sunday, Feb 05, 2023 - 05:03 PM (IST)

ਨਵੀਂ ਦਿੱਲੀ- ਭਾਰਤੀ ਹਵਾਈ ਫ਼ੌਜ ਦੀ ਸਕੁਐਡਰਨ ਲੀਡਰ ਅਵਨੀ ਚਤੁਰਵੇਦੀ ਨੇ ਏਅਰ ਫੋਰਸ 'ਚ ਪਹਿਲੀ ਮਹਿਲਾ ਲੜਾਕੂ ਪਾਇਲਟ ਬਣਨ ਮਗਰੋਂ ਇਕ ਹੋਰ ਇਤਿਹਾਸ ਰਚਿਆ ਹੈ। ਉਹ ਹੁਣ ਵਿਦੇਸ਼ 'ਚ ਹੋਏ ਇਕ ਹਵਾਈ ਅਭਿਆਸ ਵਿਚ ਹਿੱਸਾ ਲੈਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਫਾਈਟਰ ਬਣ ਗਈ ਹੈ। ਅਵਨੀ ਦਾ ਕਹਿਣਾ ਹੈ ਕਿ ਲੜਾਕੂ ਜਹਾਜ਼ ਨੂੰ ਉਡਾਣਾਂ ਬਹੁਤ ਰੋਮਾਂਚਕ ਹੈ। ਨੌਜਵਾਨਾਂ ਲਈ ਹਵਾਈ ਫ਼ੌਜ 'ਚ ਕਰੀਅਰ ਬਣਾਉਣ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਮੌਜੂਦ ਹਨ।

ਇਹ ਵੀ ਪੜ੍ਹੋ- ਅਜੀਬ ਮਾਮਲਾ; ਵਾਲ ਕਟਵਾਉਣ ਗਿਆ ਲਾੜਾ ਨਹੀਂ ਪਰਤਿਆ ਘਰ, ਲਾੜੀ ਨੂੰ ਛੋਟੇ ਭਰਾ ਨਾਲ ਲੈਣੇ ਪਏ ਫੇਰੇ

PunjabKesari

ਕੌਮਾਂਤਰੀ ਹਵਾਈ ਅਭਿਆਸ 'ਚ ਸਿੱਖਣ ਦਾ ਮੌਕਾ ਮਿਲਿਆ

ਸੁਖੋਈ-30 MKI ਦੀ ਪਾਇਲਟ ਅਵਨੀ 12 ਤੋਂ 26 ਜਨਵਰੀ ਤੱਕ ਜਾਪਾਨ ਦੇ ਹਯਾਕੁਰੀ ਏਅਰ ਫੋਰਸ ਬੇਸ 'ਤੇ ਜਾਪਾਨ ਏਅਰ ਸੈਲਫ ਡਿਫੈਂਸ ਫੋਰਸ (JASDF) ਦੇ ਨਾਲ 16 ਦਿਨਾਂ ਅਭਿਆਸ 'ਚ ਹਿੱਸਾ ਲੈਣ ਵਾਲੇ ਭਾਰਤੀ ਹਵਾਈ ਫ਼ੌਜ (IAF) ਦੇ ਬੇੜੇ ਦਾ ਹਿੱਸਾ ਸੀ। ਉਸ ਨੇ ਗੱਲਬਾਤ 'ਚ ਕਿਹਾ ਕਿ ਹਵਾਈ ਅਭਿਆਸ 'ਚ ਹਿੱਸਾ ਲੈਣਾ ਹਮੇਸ਼ਾ ਇਕ ਵਧੀਆ ਤਜ਼ਰਬਾ ਰਿਹਾ ਹੈ। ਇਸ ਵਾਰ ਇਹ ਹੋਰ ਵੀ ਖਾਸ ਸੀ, ਕਿਉਂਕਿ ਇਹ ਪਹਿਲੀ ਵਾਰ ਸੀ ਜਦੋਂ ਮੈਂ ਕਿਸੇ ਕੌਮਾਂਤਰੀ ਹਵਾਈ ਅਭਿਆਸ 'ਚ ਹਿੱਸਾ ਲਿਆ ਸੀ। ਇਹ ਮੇਰੇ ਲਈ ਇਕ ਵਧੀਆ ਸਿੱਖਣ ਦਾ ਮੌਕਾ ਅਤੇ ਇਕ ਸ਼ਾਨਦਾਰ ਤਜ਼ਰਬਾ ਸੀ।

ਇਹ ਵੀ ਪੜ੍ਹੋ- ਪਤੀ ਦਾ ਖ਼ੌਫ਼ਨਾਕ ਕਾਰਾ, ਪਹਿਲਾਂ ਵੱਖ ਰਹਿ ਰਹੀ ਪਤਨੀ ਨੂੰ ਮਾਰੀ ਗੋਲ਼ੀ ਤੇ ਫਿਰ...

PunjabKesari

ਲੜਾਕੂ ਜਹਾਜ਼ਾਂ ਦੀ ਉਡਾਣ ਅਸਲ 'ਚ ਰੋਮਾਂਚਕ ਹੈ-

"ਵੀਰ ਗਾਰਜੀਅਨ-2023" IAF ਅਤੇ JASDF ਵਿਚਕਾਰ ਪਹਿਲਾ ਅਜਿਹੀ ਅਭਿਆਸ ਸੀ ਜੋ ਹਵਾਈ ਯੁੱਧ ਦੀ ਸਮਰੱਥਾ ਨੂੰ ਵਿਕਸਿਤ ਕਰਨ, ਹਵਾਈ ਜਹਾਜ਼ਾਂ ਨੂੰ ਰੋਕਣ ਦੀ ਕਲਾ ਸਿੱਖਣ ਅਤੇ ਹਵਾਈ ਰੱਖਿਆ ਮਿਸ਼ਨਾਂ ਨੂੰ ਅੰਜ਼ਾਮ ਦੇਣ 'ਤੇ ਕੇਂਦਰਿਤ ਸੀ। ਅਵਨੀ ਨੇ ਕਿਹਾ ਕਿ ਮੈਂ ਸਾਰੇ ਨੌਜਵਾਨਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਹਾਡੇ ਲਈ ਸਫਲਤਾ ਦੀਆਂ ਬੇਅੰਤ ਸੰਭਾਵਨਾਵਾਂ ਹਨ। IAF ਇਕ ਵਧੀਆ ਕਰੀਅਰ ਬਦਲ ਹੈ ਅਤੇ ਲੜਾਕੂ ਜਹਾਜ਼ਾਂ ਦੀ ਉਡਾਣ ਅਸਲ 'ਚ ਰੋਮਾਂਚਕ ਹੈ।

ਇਹ ਵੀ ਪੜ੍ਹੋ- ਸ੍ਰੀ ਗੁਰੂ ਰਵਿਦਾਸ ਜੀ ਦੀ ਜਯੰਤੀ ਮੌਕੇ PM ਮੋਦੀ ਨੇ ਕੀਤਾ ਨਮਨ, ਕਿਹਾ- ਉਨ੍ਹਾਂ ਦੇ ਸੰਦੇਸ਼ਾਂ ਨੂੰ ਯਾਦ ਕਰਦੇ ਹਾਂ

 

ਜਦੋਂ ਅਵਨੀ ਨੂੰ ਪੁੱਛਿਆ ਗਿਆ ਕਿ ਉਸ ਲਈ ਲੜਾਕੂ ਪਾਇਲਟ ਬਣਨ ਦਾ ਰਸਤਾ ਕਿੰਨਾ ਔਖਾ ਸੀ, ਤਾਂ ਉਸ ਨੇ ਕਿਹਾ ਕਿ ਮੈਂ ਸਾਰੇ ਚਾਹਵਾਨਾਂ ਨੂੰ IAF ਵਿਚ ਕਰੀਅਰ ਬਣਾਉਣ ਲਈ ਉਤਸ਼ਾਹਿਤ ਕਰਨਾ ਚਾਹਾਂਗੀ। ਮੈਂ ਉਮੀਦਵਾਰਾਂ ਨੂੰ ਕਹਿਣਾ ਚਾਹਾਂਗਾ ਕਿ ਤੁਸੀਂ ਆਪਣੀਆਂ ਨਜ਼ਰਾਂ ਟੀਚੇ 'ਤੇ ਟਿਕਾਈ ਰੱਖੋ ਅਤੇ ਦ੍ਰਿੜ ਇਰਾਦੇ ਨਾਲ ਇਸ ਵੱਲ ਵਧੋ।

PunjabKesari

2016 'ਚ ਏਅਰ ਫੋਰਸ 'ਚ ਹੋਈ ਸੀ ਸ਼ਾਮਲ-

ਕੰਪਿਊਟਰ ਸਾਇੰਸ 'ਚ BTech ਕਰ ਚੁੱਕੀ ਅਵਨੀ ਉਨ੍ਹਾਂ ਪਹਿਲੀਆਂ ਤਿੰਨ ਮਹਿਲਾ ਲੜਾਕੂ ਪਾਇਲਟਾਂ 'ਚੋਂ ਇਕ ਹੈ, ਜਿਨ੍ਹਾਂ ਨੂੰ ਜੂਨ 2016 'ਚ IAF 'ਚ ਸ਼ਾਮਲ ਕੀਤਾ ਗਿਆ ਸੀ। ਬਾਕੀ ਦੋ ਪਾਇਲਟ ਭਾਵਨਾ ਕੰਠ ਅਤੇ ਮੋਹਨਾ ਸਿੰਘ ਹਨ। ਅਵਨੀ ਨੇ ਕਿਹਾ ਕਿ ਇਸ ਅਭਿਆਸ ਨੇ ਸਾਨੂੰ ਇਕ-ਦੂਜੇ ਤੋਂ ਸਿੱਖਣ ਦਾ ਬਿਹਤਰ ਮੌਕਾ ਦਿੱਤਾ ਹੈ। ਕੋਸ਼ਿਸ਼ ਇਹ ਹੁੰਦੀ ਹੈ ਕਿ ਇਕ-ਦੂਜੇ ਦੇ ਕੰਮ ਦੇ ਫਲਸਫੇ, ਵਿਉਂਤਬੰਦੀ ਪ੍ਰਕਿਰਿਆ ਜਾਂ ਕਿਸੇ ਚੰਗੇ ਅਭਿਆਸ ਨੂੰ ਆਮ ਤੌਰ 'ਤੇ ਸਮਝਿਆ ਜਾਵੇ। ਅਧਿਕਾਰੀਆਂ ਮੁਤਾਬਕ ਭਾਰਤੀ ਹਵਾਈ ਫ਼ੌਜ ਦੀਆਂ ਮਹਿਲਾ ਲੜਾਕੂ ਪਾਇਲਟਾਂ ਨੇ ਦੇਸ਼ ਦੇ ਅੰਦਰ ਕਈ ਹਵਾਈ ਅਭਿਆਸਾਂ ਵਿਚ ਹਿੱਸਾ ਲਿਆ ਹੈ ਪਰ ਇਹ ਪਹਿਲੀ ਵਾਰ ਸੀ ਜਦੋਂ ਉਨ੍ਹਾਂ ਵਿਚੋਂ ਇਕ ਅਵਨੀ ਨੂੰ ਵਿਦੇਸ਼ ਵਿਚ ਹਵਾਈ ਅਭਿਆਸ 'ਚ ਸ਼ਾਮਲ ਹੋਈ।


Tanu

Content Editor

Related News