4 ਦਹਾਕਿਆਂ ’ਚ ਔਸਤ ਮੌਸਮੀ ਮੀਂਹ ਘਟਿਆ : ਸਰਕਾਰ

11/24/2019 8:34:50 PM

ਨਵੀਂ ਦਿੱਲੀ — ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਮੰਨਿਆ ਹੈ ਕਿ ਭਾਰਤ ’ਚ ਪਿਛਲੇ 4 ਦਹਾਕਿਆਂ ਦੌਰਾਨ ਨਾ ਸਿਰਫ ਮੌਸਮੀ ਮੀਂਹ ਦੀ ਔਸਤ ਮਾਤਰਾ ਰਾਸ਼ਟਰੀ ਪੱਧਰ ’ਤੇ ਘਟੀ ਹੈ ਸਗੋਂ ਪਿਛਲੇ ਇਕ ਦਹਾਕੇ ’ਚ ਮਾਨਸੂਨ ਦਾ ਖੇਤਰੀ ਅਸੰਤੁਲਨ ਵੀ ਵਧਿਆ ਹੈ। ਮੌਸਮ ਵਿਭਾਗ ਦੀ ਇਕ ਰਿਪੋਰਟ ਅਨੁਸਾਰ ਮੀਂਹ-ਚੱਕਰ ’ਚ ਬਦਲਾਅ ਦਾ ਸਿੱਧਾ ਅਸਰ ਮੀਂਹ ਦੇ ਵੱਧ ਪੈਣ ਵਾਲੇ ਪੂਰਬੀ ਸੂਬਿਆਂ ’ਤੇ ਪਿਆ ਹੈ ਜਿਸ ਨਾਲ ਇਨ੍ਹਾਂ ਸੂਬਿਆਂ ’ਚ ਮੀਂਹ ਦੀ ਕਮੀ ਅਤੇ ਘੱਟ ਮੀਂਹ ਵਾਲੇ ਸੂਬੇ ਰਾਜਸਥਾਨ ’ਚ ਵੱਧ ਮੀਂਹ ਪਿਆ ਹੈ। ਇਸ ਨਾਲ ਮਿੱਟੀ ਦੇ ਮਿਜ਼ਾਜ ’ਚ ਵੀ ਬਦਲਾਅ ਆਇਆ ਹੈ, ਜਿਸ ਨਾਲ ਮਿੱਟੀ ਦੀ ਉਤਪਾਦਕਤਾ ਅਤੇ ਫਸਲ ਚੱਕਰ ਪ੍ਰਭਾਵਿਤ ਹੋਇਆ ਹੈ। ਮੰਤਰਾਲੇ ਨੇ ਦੱਸਿਆ ਕਿ ਉੱਤਰ-ਪੱਛਮੀ ਭਾਰਤ ’ਚ 2010 ਤੋਂ 2019 ਦੌਰਾਨ ਕਈ ਸਾਲਾਂ ਦੀ ਤੁਲਨਾ ’ਚ ਘੱਟ ਮੀਂਹ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਦੀ ਸਾਲ 2007 ਦੀ ਰਿਪੋਰਟ ’ਚ ਦੱਸਿਆ ਗਿਆ ਸੀ ਕਿ ਸਾਲ 1981 ਤੋਂ 2016 ਦੇ ਦੌਰਾਨ ਦੇਸ਼ ’ਚ ਸਾਲ 1980 ਦੀ ਤੁਲਨਾ ’ਚ 2019 ’ਚ ਔਸਤਨ 24 ਮਿ. ਮੀ. ਮੀਂਹ ਘੱਟ ਪਿਆ ਹੈ।


Inder Prajapati

Content Editor

Related News