ਅਵੰਤੀਪੁਰਾ ਪੁਲਸ ਨੇ ਜੈਸ਼ ਦੇ 4 ਸਹਿਯੋਗੀ ਕੀਤੇ ਗ੍ਰਿਫਤਾਰ
Tuesday, May 12, 2020 - 11:18 PM (IST)

ਸ਼੍ਰੀਨਗਰ (ਅਰੀਜ਼)— ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ 4 ਸਹਿਯੋਗੀਆਂ ਨੂੰ ਮੰਗਲਵਾਰ ਅਵੰਤੀਪੁਰਾ ਪੁਲਸ ਨੇ ਜੇ. ਈ. ਐੱਮ. ਅੱਤਵਾਦੀਆਂ ਨੂੰ ਸਹਾਇਤਾ ਦੇਣ 'ਤੇ ਗ੍ਰਿਫਤਾਰ ਕੀਤਾ ਹੈ। ਉਸਦੀ ਪਹਿਚਾਣ ਸ਼ੱਬੀਰ ਅਹਿਮਦ ਪਰਰੇ, ਸ਼ੀਰਾਜ ਅਹਿਮਦ ਡਾਰ, ਸ਼ਫਾਤ ਅਹਿਮਦ ਮੀਰ ਤੇ ਇਸ਼ਫਾਕ ਅਹਿਮਦ ਸ਼ਾਹ ਦੇ ਰੂਪ 'ਚ ਕੀਤੀ ਗਈ ਹੈ ਜੋ ਖਿਰਵ ਦੇ ਬਾਥਨ ਖੇਤਰ ਦੇ ਨਿਵਾਸੀ ਹਨ। ਉਹ ਪੂਰੇ ਖਿਰਵ ਖੇਤਰ ਦੇ ਨਾਲ-ਨਾਲ ਖਿਰਵ ਤੇ ਤਰਾਲ ਦੇ ਵਨ ਖੇਤਰਾਂ 'ਚ ਵੀ ਅੱਤਵਾਦੀਆਂ ਨੂੰ ਸਹਾਇਤਾ ਦੇ ਰਹੇ ਸਨ। ਉਨ੍ਹਾਂ ਦੇ ਕੋਲ ਧਮਾਕੇਦਾਰ ਬੰਬ ਤੇ ਗੋਲਾ-ਬਰੂਦ ਬਰਾਮਦ ਕੀਤਾ ਗਿਆ ਹੈ।