ਆਵੰਤੀਪੁਰਾ ''ਚ ਅੱਤਵਾਦੀਆਂ ਨੇ ਸੁਰੱਖਿਆ ਬਲਾਂ ''ਤੇ ਸੁੱਟਿਆ ਗ੍ਰੇਨੇਡ, ਇਕ ਦੀ ਮੌਤ

08/17/2018 8:03:33 PM

ਸ਼੍ਰੀਨਗਰ— ਅੱਤਵਾਦੀਆਂ ਨੇ ਇਕ ਵਾਰ ਫਿਰ ਤੋਂ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਦੇ ਹੋਏ ਹਮਲਾ ਕੀਤਾ। ਅੱਜ ਦੇਰ ਸ਼ਾਮ ਅਵੰਤੀਪੁਰਾ ਦੇ ਬਾਜ਼ਾਰ 'ਚ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗ੍ਰੇਨੇਡ ਹਮਲਾ ਕੀਤਾ, ਜਿਸ ਦੌਰਾਨ ਚਾਰ ਲੋਕ ਜ਼ਖਮੀ ਹੋ ਗਏ ਅਤੇ ਜਿਨ੍ਹਾਂ 'ਚੋਂ ਇਕ ਜ਼ਖਮੀ ਵਿਅਕਤੀ ਦੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਐੱਸ. ਪੀ. ਦਫਤਰ ਨੇੜੇ ਸੁਰੱਖਿਆ ਬਲਾਂ 'ਤੇ ਦਾਗਿਆ ਗਿਆ ਗ੍ਰੇਨੇਡ ਜ਼ੋਰਦਾਰ ਧਮਾਕੇ ਨਾਲ ਫਟ ਗਿਆ, ਜਿਸ ਕਾਰਨ ਘਟਨਾ ਵਾਲੇ ਸਥਾਨ 'ਤੇ ਮੌਜੂਦ ਲੋਕਾਂ 'ਚੋਂ 4 ਲੋਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜ਼ਖਮੀਆਂ 'ਚੋਂ ਇਕ ਨੇ ਆਪਣੇ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਦਮ ਤੋੜ ਦਿੱਤਾ। ਮ੍ਰਿਤਕ ਦੀ ਪਛਾਣ ਅਬਦੁਲ ਅਹਿਦ ਨਿਵਾਸੀ ਅਵੰਤੀਪੁਰਾ ਦੇ ਰੂਪ 'ਚ ਹੋਈ ਹੈ।


Related News