ਪਤਝੜ ਦੇ ਮੌਸਮ ਨੇ ਕਸ਼ਮੀਰ ਦੀ ਸੁੰਦਰਤਾ ਨੂੰ ਲਾਏ ਚਾਰ-ਚੰਨ, ਸੈਲਾਨੀਆਂ ਦੇ ਆਮਦ ਦੀ ਉਮੀਦ
Thursday, Nov 12, 2020 - 11:50 AM (IST)
ਸ਼੍ਰੀਨਗਰ— ਕਸ਼ਮੀਰ ਘਾਟੀ 'ਚ ਪਤਝੜ ਦੇ ਮੌਸਮ ਦੀ ਸ਼ੁਰੂਆਤ ਹੋਣ ਨਾਲ ਸੈਲਾਨੀਆਂ ਦੀ ਆਮਦ ਵੱਧਣ ਦੀ ਉਮੀਦ ਹੈ। ਇਸ ਮੌਸਮ ਵਿਚ ਮੁਗ਼ਲ ਗਾਰਡਨ ਸਮੇਤ ਹਰ ਪਾਸੇ ਖੇਤਰ ਦੀ ਖੂਬਸੂਰਤੀ ਕਈ ਗੁਣਾ ਵਧ ਗਈ ਹੈ। ਚਿਨਾਰ ਦੇ ਰੁੱਖਾਂ ਦੇ ਪੱਤਿਆਂ ਦੇ ਸੁਨਹਿਰੀ ਅਤੇ ਭੂਰੇ ਰੰਗ ਦੇ ਹੋਣ ਕਾਰਨ ਇਹ ਬਹੁਤ ਹੀ ਦਿਲ ਖਿੱਚਵੇਂ ਲੱਗਦੇ ਹਨ ਪਰ ਬਦਕਿਸਮਤੀ ਨਾਲ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸੈਲਾਨੀਆਂ ਦੀ ਆਮਦ ਬਹੁਤ ਘੱਟ ਹੈ। ਲੋਕ ਇਸ ਮੌਸਮ ਦੀ ਉਡੀਕ ਕਰਦੇ ਹਨ, ਤਾਂ ਕਿ ਉਹ ਕਸ਼ਮੀਰ ਆ ਸਕਣ।
ਇਹ ਵੀ ਪੜ੍ਹੋ: ਮਾਤਾ ਵੈਸ਼ਨੋ ਦੇਵੀ ਦੇ ਭਗਤਾਂ ਨੂੰ ਦੀਵਾਲੀ ਦਾ ਤੋਹਫ਼ਾ, ਸ਼ਰਾਈਨ ਬੋਰਡ ਨੇ ਜਾਰੀ ਕੀਤੇ ਸੋਨੇ-ਚਾਂਦੀ ਦੇ ਸਿੱਕੇ
ਜੰਮੂ-ਕਸ਼ਮੀਰ ਦੇ ਵਾਸੀ ਮਹਿਰਾਜ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਲੋਕ ਕਸ਼ਮੀਰ ਆਉਣ ਅਤੇ ਪਤਝੜ ਦੇ ਮੌਸਮ ਦੌਰਾਨ ਸ਼ਾਲੀਮਾਰ, ਨਿਸ਼ਾਤ ਨੂੰ ਵੇਖਣ। ਲੋਕ ਇਸ ਤਰ੍ਹਾਂ ਦੇ ਫੁੱਲਾਂ ਨੂੰ ਕਿਤੇ ਹੋਰ ਨਹੀਂ ਵੇਖ ਸਕਣਗੇ। ਇਸ ਪਤਝੜ ਦੇ ਮੌਸਮ ਦੌਰਾਨ ਭਾਰਤ ਦੇ ਵੱਖ-ਵੱਖ ਹਿੱਸਿਆਂ ਸਮੇਤ ਦੁਨੀਆ ਭਰ ਦੇ ਸੈਲਾਨੀ ਹਮੇਸ਼ਾ ਮੁਗ਼ਲ ਗਾਰਡਨ ਦੀ ਯਾਤਰਾ ਕਰਨਾ ਪਸੰਦ ਕਰਦੇ ਹਨ, ਜਿਸ ਵਿਚ ਨਿਸ਼ਾਤ, ਸ਼ਾਲੀਮਾਰ, ਹਰਵਨ ਅਤੇ ਚਸ਼ਮਾਸ਼ਾਹੀ ਸ਼ਾਮਲ ਹਨ।
ਇਹ ਵੀ ਪੜ੍ਹੋ: ਫਤਿਹਵੀਰ ਦੀ ਯਾਦ ਨੂੰ ਤਾਜ਼ਾ ਕਰ ਗਿਆ 'ਪ੍ਰਹਿਲਾਦ', 90 ਘੰਟੇ ਲੜਦਾ ਰਿਹੈ ਜ਼ਿੰਦਗੀ ਤੇ ਮੌਤ ਦੀ ਜੰਗ
ਓਧਰ ਫਲੋਰੀਕਲਚਰ ਅਫ਼ਸਰ ਸ਼ਾਯਕ ਰਸੂਲ ਨੇ ਕਿਹਾ ਕਿ ਹਰ ਮੌਸਮ ਦੀ ਆਪਣੀ ਇਕ ਖਾਸੀਅਤ ਹੁੰਦੀ ਹੈ। ਬਸੰਤ ਦੇ ਮੌਸਮ ਵਿਚ ਫੁੱਲ ਖਿੜਦੇ ਹਨ ਅਤੇ ਪਤਝੜ ਦੌਰਾਨ ਵੀ। ਪੱਤੀਆਂ ਦਾ ਰੰਗ ਇਸ ਮੌਸਮ ਵਿਚ ਬਦਲ ਜਾਂਦਾ ਹੈ। ਹਰ ਪੱਤਾ ਸੁਨਹਿਰੀ ਰੰਗ 'ਚ ਬਦਲ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਸੈਲਾਨੀਆਂ ਦੀ ਗਿਣਤੀ ਸੀਮਤ ਹੈ। ਉਮੀਦ ਹੈ ਕਿ ਹਾਲਾਤ ਆਮ ਹੋਣ 'ਤੇ ਸੈਲਾਨੀ ਇੱਥੇ ਆਉਣਗੇ। ਅਸੀਂ ਸਾਰੇ ਕੋਵਿਡ-19 ਪ੍ਰੋਟੋਕਾਲ ਦਾ ਪਾਲਣ ਕਰ ਰਹੇ ਹਾਂ। ਅਧਿਕਾਰੀ ਨੇ ਕਿਹਾ ਕਿ ਉਮੀਦ ਕਰ ਰਹੇ ਹਾਂ ਕਿ ਇਹ ਪਤਝੜ ਦਾ ਮੌਸਮ ਜੋ ਸ਼ਿਖਰ 'ਤੇ ਹੈ। ਆਉਣ ਵਾਲੇ ਦਿਨਾਂ ਵਿਚ ਸੈਰ-ਸਪਾਟੇ ਨੂੰ ਆਕਰਸ਼ਿਤ ਕਰਨ ਲਈ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਏਗਾ।
ਇਹ ਵੀ ਪੜ੍ਹੋ: ਬੱਚੇ ਨੂੰ ਬੈਗ 'ਚ ਚਿੱਠੀ ਨਾਲ ਲਵਾਰਿਸ ਛੱਡ ਗਿਆ ਪਿਤਾ, ਲਿਖਿਆ- 'ਕੁਝ ਦਿਨ ਮੇਰੇ ਪੁੱਤ ਨੂੰ ਪਾਲ ਲਓ'