ਸ਼ਰਮਨਾਕ! ਕਿਰਾਏ ਨੂੰ ਲੈ ਕੇ ਹੋਇਆ ਝਗੜਾ, ਚਾਲਕ ਨੇ ਔਰਤ ਨੂੰ ਆਟੋ ਪਿੱਛੇ ਬੰਨ੍ਹ ਕੇ 200 ਮੀਟਰ ਤੱਕ ਘੜੀਸਿਆ
Saturday, Jul 08, 2023 - 01:20 PM (IST)

ਕੋਲ੍ਹਾਪੁਰ,(ਇੰਟ.)- ਮਹਾਰਾਸ਼ਟਰ ਦੇ ਕੋਲ੍ਹਾਪੁਰ ’ਚ ਆਟੋ ਦੇ ਕਿਰਾਏ ਨੂੰ ਲੈ ਕੇ ਇਕ ਔਰਤ ਦਾ ਆਟੋ ਚਾਲਕ ਨਾਲ ਝਗੜਾ ਹੋ ਗਿਆ। ਝਗੜਾ ਇੰਨਾ ਵਧਿਆ ਕਿ ਆਟੋ ਚਾਲਕ ਨੇ ਔਰਤ ਨੂੰ ਆਟੋ ਦੇ ਪਿੱਛੇ ਬੰਨ੍ਹ ਕੇ ਬੇਰਹਿਮੀ ਨਾਲ 200 ਮੀਟਰ ਤੱਕ ਘੜੀਸਿਆ ਅਤੇ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ’ਚ ਔਰਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਪੂਰੀ ਘਟਨਾ ਦੀ ਵੀਡੀਓ ਸੜਕ ਨੇੜੇ ਲੱਗੇ ਸੀ. ਸੀ. ਟੀ. ਵੀ. ’ਚ ਕੈਦ ਹੋ ਗਈ ਅਤੇ ਸੋਸ਼ਲ ਮੀਡੀਆ ’ਤੇ ਜੰਮ ਕੇ ਵਾਇਰਲ ਹੋਣ ਲੱਗੀ। ਘਟਨਾ 6 ਜੁਲਾਈ ਦੁਪਹਿਰ 2 ਵਜੇ ਦੀ ਦੱਸੀ ਜਾ ਰਹੀ ਹੈ। ਮਾਮਲਾ ਧਿਆਨ ’ਚ ਆਉਣ ਤੋਂ ਬਾਅਦ ਪੁਲਸ ਸੀ. ਸੀ. ਟੀ. ਵੀ. ਦੇ ਆਧਾਰ ’ਤੇ ਮੁਲਜ਼ਮ ਆਟੋ ਡਰਾਈਵਰ ਦੀ ਤਲਾਸ਼ ’ਚ ਜੁਟ ਗਈ ਹੈ।
ਇਹ ਵੀ ਪੜ੍ਹੋ– ਆਸਾਮ ’ਚ 2 ਨਾਬਾਲਿਗ ਕੁੜੀਆਂ ਨਾਲ ਜਬਰ-ਜ਼ਨਾਹ, ਇਕ ਦੀ ਮੌਤ
ਵਾਇਰਲ ਵੀਡੀਓ ’ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਸੜਕ ’ਤੇ ਇਕ ਆਟੋ ਤੇਜ਼ੀ ਨਾਲ ਦੌੜਦਾ ਹੋਇਆ ਨਜ਼ਰ ਆ ਰਿਹਾ ਹੈ। ਉੱਥੇ ਹੀ ਆਟੋ ਦੇ ਪਿੱਛੇ ਇਕ ਔਰਤ ਬੱਝੀ ਹੋਈ ਹੈ, ਜੋ ਸੜਕ ’ਤੇ ਘਿਸਟ ਰਹੀ ਹੈ। ਔਰਤ ਨੂੰ ਬਚਾਉਣ ਲਈ ਇਕ ਨੌਜਵਾਨ ਆਟੋ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਪਰ ਆਟੋ ਵਾਲਾ ਬ੍ਰੇਕ ਨਹੀਂ ਲਾਉਂਦਾ ਅਤੇ ਆਪਣੇ ਆਟੋ ਦੀ ਸਪੀਡ ਹੋਰ ਵੀ ਤੇਜ਼ ਕਰ ਦਿੰਦਾ ਹੈ, ਜਦੋਂ ਕਿ ਤੀਵੀਂ ਨੂੰ ਬਚਾਉਣ ਲਈ ਆਟੋ ਦੇ ਪਿੱਛੇ-ਪਿੱਛੇ ਕੁਝ ਲੋਕ ਭੱਜਦੇ ਹੋਏ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ– ਚਲਦੀ ਟਰੇਨ 'ਚ ਲੱਗੀ ਅੱਗ, ਤਿੰਨ ਬੋਗੀਆਂ ਸੜ ਕੇ ਸੁਆਹ, ਯਾਤਰੀਆਂ 'ਚ ਮਚੀ ਹਫੜਾ-ਦਫੜੀ (ਤਸਵੀਰਾਂ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8