ਆਟਿਜ਼ਮ ਹੈ ਇਕ ਗੰਭੀਰ ਸਮੱਸਿਆ ਪਰ ਇਸ ਦਾ ਇਲਾਜ ਹੈ ਸੰਭਵ

11/27/2015 3:34:17 PM

ਆਟਿਜ਼ਮ ਪਿਛਲੇ ਕੁਝ ਦਹਾਕਿਆਂ ਤੋਂ ਇੱਕ ਗੰਭੀਰ ਸਮਸਿਆ ਬਣੀ ਹੋਈ ਹੈ। ਅਮਰੀਕਾ ਵਿੱਚ ਇਹ ਅਨੁਪਾਤ 1975 ਤੋਂ ਪਹਿਲਾਂ ਪੰਜ ਹਜ਼ਾਰ ਬੱਚਿਆਂ ਪਿੱਛੇ ਇੱਕ ਬੱਚਾ ਸੀ ਜੋ ਪਹੁੰਚਦੇ-ਪਹੁੰਚਦੇ 50 ਬੱਚਿਆਂ ਪਿੱਛੇ ਇੱਕ ਬੱਚਾ ਹੋ ਗਿਆ। 40ਸਾਲਾਂ ਵਿੱਚ 100 ਗੁਣਾ ਜ਼ਿਆਦਾ ਵਾਧਾ। ਇੱਕ ਖੋਜ ਦੇ ਅਨੁਸਾਰ ਅਮਰੀਕਾ ਵਿੱਚ ਪ੍ਰਤੀ ਇੱਕ ਸਾਲ ਵਿੱਚ ਇਨ੍ਹਾਂ ਬੱਚਿਆਂ ਦੀ ਗਿਣਤੀ ਵਿੱਚ 10-17 ਫੀਸਦੀ ਦਾ ਵਾਧਾ ਹੋ ਰਿਹਾ ਹੈ ਜਦਕਿ ਭਾਰਤ ਵਿੱਚ ਇਨ੍ਹਾਂ ਬੱਚਿਆਂ ਦੀ ਗਿਣਤੀ ਇਸ ਤੋਂ ਜ਼ਿਆਦਾ ਹੈ। ਭਾਰਤ ਵਿੱਚ 2011 ਦੀ ਜਣਗਣਨਾ ਦੇ ਅਨੁਸਾਰ 2.4% ਪੁਰਸ਼ (ਬੱਚਾ) ਅਤੇ 2.0% ਇਸਤਰੀ (ਬੱਚਾ) ਇੱਕ ਜਾਂ ਇੱਕ ਤੋਂ ਜ਼ਿਆਦਾ ਕਿਸਮ ਦੀਆਂ ਅਪੰਗਤਾਂ ਦੇ ਸ਼ਿਕਾਰ ਹਨ। ਉੱਤਰੀ ਭਾਰਤ ਵਿੱਚ ਇਨ੍ਹਾਂ ਬੱਚਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਹਰ ਇੱਕ ਸ਼ਹਿਰ ਅਤੇ ਛਾਉਣੀ ਵਿੱਚ ਇਨ੍ਹਾਂ ਬੱਚਿਆਂ ਲਈ ਸੇਂਟਰ ਖੁੱਲ੍ਹ ਗਏ ਹਨ। ਪ੍ਰਤੀ ਇੱਕ ਸੇਂਟਰ ਵਿੱਚ ਇਨ੍ਹਾਂ ਬੱਚਿਆਂ ਦੀ ਗਿਣਤੀ 30-50 ਹੈ। ਇਹ ਅੰਕੜੇ ਗੰਭੀਰ ਰੂਪ ਤੋਂ ਪ੍ਰਭਾਵਿਤ ਬੱਚਿਆਂ ਦੇ ਹਨ, ਜਦਕਿ ਘੱਟ ਗਿਣਤੀ ਵਾਲੇ ਬੱਚਿਆਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ। ਆਟਿਜ਼ਮ ਦੇ ਮੁੱਖ ਲੱਛਣ ਇਹ ਆਪਣੇ ਆਪ ਵਿੱਚ ਮਸਤ ਰਹਿੰਦੇ ਹਨ, ਹੁੜਦੰਗੀ, ਇੱਧਰ ਉੱਧਰ ਘੁੰਮਦੇ ਰਹਿੰਦੇ ਹਨ, ਅੱਖਾਂ ਇੱਚ ਅੱਖਾਂ ਪਾ ਕੇ ਗੱਲ ਨਹੀਂ ਕਰਦੇ, ਦੂਜਿਆਂ ਦੀਆਂ ਗੱਲਾਂ ਵਿੱਚ ਧਿਆਨ ਨਾ ਦੇਣਾ, ਵਾਰ  ਵਾਰ ਸੁੰਘਣਾ, ਬਿਨ੍ਹਾਂ ਮਤਲਬ ਹੱਸਣਾ ਰੋਣਾ ਇੱਕ ਹੀ ਹਰਕਤ ਵਾਰ ਵਾਰ ਕਰਨਾ, ਹੱਥਾਂ ਨੂੰ ਹਿਲਾਉਣਾ, ਉਛਲਦੇ ਕੁਦਦੇ ਰਹਿਣਾ, ਇਹਨਾਂ ਨੂੰ ਸਮਝ ਘੱਟ ਹੁਦੀ ਹੈ ਜਾਂ ਦੂਜਿਆਂ ਦੀਆਂ ਗੱਲਾਂ ਦਾ ਜਵਾਬ ਨਹੀਂ ਦੇ ਸਕਦੇ, ਖਿਲੌਣਿਆਂ ਨੂੰ ਸੁਟਣਾ ਜਾਂ ਤੋੜਨਾ, ਬਹੁਤ ਜ਼ਿਆਦਾ ਉਤੇਜਿਤ (ਹਇਪਰ) ਹੁੰਦੇ ਹਨ, ਦੂਜਿਆਂ ਨਾਲ ਵਿਵਹਾਰ ਢੰਗ ਨਾਲ ਨਹੀਂ ਕਰਦੇ ਆਦਿ। 

ਆਧੁਨਿਕ ਡਾਕਟਰੀ ਪ੍ਰਣਾਲੀ, ਓਕਿਓਪੈਸ਼ਨਲ ਥੈਰੇਪਿਸਟ, ਮਨੋਵਿਗਿਆਨਕ, ਸਪੈਸ਼ਲ ਏਜੂਕੇਟਰ, ਸਕਿਲ ਟ੍ਰੈਨਰ ਅਤੇ ਬਿਹੇਵਿਅਰ ਥੈਰੇਪਿਸਟ ਦੇ ਅਨੁਸਾਰ ਇਹ ਜ਼ਿਨੈਟਿਕ ਡਿਫੈਕਟ ਦੇ ਕਾਰਨ ਇੱਕ ਮਾਨਸਿਕ ਬੀਮਾਰੀ ਹੈ, ਜਿਸ ਦੇ ਕਾਰਨ ਇਹ ਜ਼ਿੰਦਗੀ ਭਰ ਇਸ ਬੀਮਾਰੀ ਨਾਲ ਪੀੜਤ ਰਹਿਣਗੇ। ਮਾਂ-ਬਾਪ ਨੂੰ ਇਹ ਹੀ ਸਿਖਾਇਆ ਜਾਂ ਦੱਸਿਆ ਜਾਂਦਾ ਹੈ ਕਿ ਇਨ੍ਹਾਂ ਬੱਚਿਆਂ ਦੇ ਸੁਭਾਅ, ਗੁੱਸਾ ਜਾਂ ਕੁਝ ਖਾਸ ਤਰ੍ਹਾਂ ਦੀ ਟ੍ਰੈਨਿੰਗ ਦੇ ਕੇ ਬੱਚਿਆਂ ਨੂੰ ਥੋੜ੍ਹਾ ਬਹੁਤ ਆਪਣੇ ਲਾਇਕ ਬਣਾਇਆ ਜਾ ਸਕਦਾ ਹੈ, ਜਦਕਿ ਇਨ੍ਹਾਂ ਦੀ ਮੁੱਖ ਬੀਮਾਰੀ ਇਸ ਤਰ੍ਹਾਂ ਹੀ ਰਹੇਗੀ।
ਬਾਬਾ ਫਰੀਦ ਸੈਂਟਰ ਫਾਰ ਸਪੈਸ਼ਲ ਚਿਲਡਰਨ ਦੇ ਪਿੱਛਲੇ 12 ਸਾਲਾਂ ਦੇ ਤਜ਼ਰਬੇ ਮੁਤਾਬਕ ਅਸੀਂ ਵੇਖਿਆ ਹੈ ਕਿ ਜੋ ਬੱਚੇ ਬੋਲ ਨਹੀਂ ਸਕਦੇ ਉਹ ਬੋਲਣ ਲੱਗ ਗਏ। ਕੁਝ ਆਪਣੀ ਆਮ ਜ਼ਿੰਦਗੀ ਵਿੱਚ ਆਉਣ ਲੱਗ ਗਏ, ਆਮ ਬੱਚਿਆਂ ਦੀ ਤਰ੍ਹਾਂ ਖੇਡਣ ਲੱਗ ਗਏ। ਕੁਝ ਆਮ ਬੱਚਿਆਂ ਦੇ ਸਕੂਲਾਂ ਵਿੱਚ ਜਾਣ ਲੱਗ ਗਏ। ਜੇਕਰ ਅਸੀਂ ਆਧੁਨਿਕ ਡਾਕਟਰੀ ਪ੍ਰਣਾਲੀ ਦੀ ਮੰਨੀਏ ਤਾਂ ਸਾਨੂੰ ਜੋ ਇਨ੍ਹਾਂ ਬੱਚਿਆਂ ਦੇ ਵਿੱਚ ਸੁਧਾਰ ਮਿਲਿਆ, ਉਸ ਨੂੰ ਭੁੱਲ ਜਾਣਾ ਪਵੇਗਾ ਅਤੇ ਇਨ੍ਹਾਂ ਬੱਚਿਆਂ ਦੇ ਵਿੱਚ ਆਏ ਸੁਧਾਰਾਂ ਨੂੰ ਵੇਖੀਏ ਤਾਂ ਸਾਨੂੰ ਮੈਡੀਕਲ ਸਾਇੰਸ ਦੀ ਦਿੱਤੀ ਗਈ ਪਰਿਭਾਸ਼ਾ ਨੂੰ ਫਿਰ ਤੋਂ ਜਾਂਚਣਾ ਪਵੇਗਾ।
ਮੌਜੂਦਾ ਮੈਡੀਕਲ ਸਾਇੰਸ ਅਨੁਸਾਰ ਇਹ ਜਨਮ ਜਾਤ ਅਤੇ ਜਿਨੈਟਿਕ ਨੁਕਸ ਮੰਨਿਆਂ ਜਾਂਦਾ ਹੈ ਪਰ ਸਾਰੇ ਵਿਗਿਆਨੀ ਇਸ ਦਲੀਲ ਤੋਂ ਸਹਿਮਤ ਨਹੀਂ ਹਨ। ਉਹ ਹੇਠ ਲਿਖੀਆਂ ਦਲੀਲਾਂ ਦਿੰਦੇ ਹਨ-
1) ਇਨ੍ਹਾਂ ਬੱਚਿਆਂ ਦੇ ਜੀਨ ਟੈਸਟ ਕੀਤੇ ਜਾਂਦੇ ਹਨ ਤਾਂ ਇਨ੍ਹਾਂ ਵਿੱਚ 10-15% ਬੱਚੇ ਹੀ ਕਿਸੇ ਜਿਨੈਟਿਕ ਸਮੱਸਿਆ ਦਾ ਸ਼ਿਕਾਰ ਹੁੰਦੇ ਹਨ। ਬਾਕੀ ਬੱਚਿਆਂ ਵਿੱਚ ਇਸ ਤਰ੍ਹਾਂ ਦਾ ਕੋਈ ਨੁਕਸ ਨਹੀਂ ਮਿਲਦਾ।

2) ਇਸ ਵਿਸ਼ੇ ਨਾਲ ਜੁੜੇ ਜੋਏ ਡਾਕਟਰ, ਮਨੋਵਿਗਿਆਨੀ ਅਤੇ ਵਿਗਿਆਨਕਾਂ ਤੋਂ ਆਟਿਜ਼ਮ ਦੇ ਸ਼ਿਕਾਰ ਬੱਚਿਆਂ ਦੇ ਬਾਰੇ ਵਿੱਚ ਜਦ ਕੇਸ ਹਿਸਟਰੀ ਲਈ ਗਈ ਤਾਂ 70-75% ਬੱਚੇ ਇਸ ਤਰ੍ਹਾਂ ਦੇ ਸਨ ਜੋ ਕਿ 3 ਮਹੀਨੇ ਤੋਂ ਲੈ ਕੇ 1 ਜਾਂ 2 ਸਾਲ ਤੱਕ ਆਪਣੀ ਆਮ ਪ੍ਰੀਕਿਰਿਆ ਵਿੱਚ ਵੱਧ ਰਹੇ ਸਨ ਪਰ ਹੌਲੀ-ਹੌਲੀ ਉਹ ਆਟਿਜ਼ਮ ਦੀ ਪਕੜ ਵਿੱਚ ਆਉਣ ਲੱਗੇ ਅਤੇ ਸਾਢੇ ਤਿੰਨ ਸਾਲ ਦੀ ਉਮਰ ਵਿੱਚ 70 ਜਾਂ 75% ਬੱਚਿਆਂ ਵਿੱਚ ਇਹ ਸਾਰੇ ਲੱਛਣ ਆ ਚੁੱਕੇ ਸੀ ਜਦਕਿ ਜਿਨੈਟਿਕ ਮਾਹਿਰਾਂ ਅਨੁਸਾਰ ਆਟਿਜ਼ਮ ਦੇ ਸ਼ਿਕਾਰ ਬੱਚਿਆਂ ਦੇ ਦਿਮਾਗ ਜਨਮ ਤੋਂ ਪਹਿਲਾਂ ਹੀ ਮਾਂ ਦੇ ਪੇਟ ਦੇ ਅੰਦਰ ਹੀ ਨੁਕਸਾਨੇ ਜਾਂਦੇ ਹਨ ਪਰ ਤਾਜ਼ਾ ਅੰਕੜਿਆਂ ਅਨੁਸਾਰ 80% ਆਟਿਜ਼ਮ ਨਾਲ ਗ੍ਰਸਤ ਬੱਚੇ ਆਪਣੀ ਸ਼ੁਰੂਆਤੀ ਦੌਰ ਵਿੱਚ 1ਜਾਂ 2 ਸਾਲ ਤੱਕ ਆਮ ਪ੍ਰੀਕਿਰਿਆ ਵਿੱਚ ਵੱਧ ਰਹੇ ਸੀ ਅਤੇ ਹੌਲੀ-ਹੌਲੀ ਆਟਿਜ਼ਮ ਦੀ ਪਕੜ ਵਿੱਚ ਆ ਗਏ। ਇਥੋਂ ਤੱਕ ਕਿ ਜੋ 10% ਆਟਿਜ਼ਮ ਨਾਲ ਸ਼ਿਕਾਰ ਬੱਚੇ ਜਿਨੈਟਿਕ ਡਿਸਆਰਡਰ ਜਿਵੇਂ ਜਿਨੈਟਿਕ ਮਾਹਿਰ ਇੱਕ ਸਥਾਈ ਪਰਿਭਾਸ਼ਾ ਨਹੀਂ ਦੇ ਸਕੇ ਕਿ ਬੱਚਾ ਕਿੰਨਾ ਵਿਕਾਸ ਕਰੇਗਾ ਜਿਵੇਂ ਕਿ ਸਪੀਚ ਹੋਵੇਗੀ ਕਿ ਨਹੀਂ, ਕੀ-ਕੀ ਲੱਛਣ ਹੋਣਗੇ। 
3) ਸਿਰਫ਼ 25% ਬੱਚਿਆਂ ਵਿੱਚ ਆਟਿਜ਼ਮ ਦੇ ਲੱਛਣ ਜਨਮ ਤੋਂ ਹੁੰਦੇ ਹਨ ਬਾਕੀ 70 ਤੋਂ 75% 1 ਤੋਂ 2 ਸਾਲ ਤੱਕ ਆਮ ਰਹਿੰਦੇ ਹਨ। ਇਸ ਤੋਂ ਬਾਅਦ ਇਨ੍ਹਾਂ ਵਿੱਚ ਆਟਿਜ਼ਮ ਦੇ ਲਛਣ ਦਿੱਖਣ ਲਗਦੇ ਹਨ, ਸਪਸ਼ਟ ਹੈ ਕਿ ਜੇਕਰ ਜੀਨ ਦੀ ਸਮੱਸਿਆ ਹੁੰਦੀ ਤਾਂ ਸ਼ੁਰੂਆਤੀ ਦੌਰ ਤੋਂ ਹੀ ਬੱਚਿਆਂ ਵਿੱਚ ਆਟਿਜ਼ਮ ਦੇ ਲੱਛਣ ਹੁੰਦੇ।
4) ਜਦੋਂ ਬੱਚੇ ਬਿਮਾਰ ਹੋ ਜਾਂਦੇ ਹਨ ਤਾਂ ਉਦੋਂ ਉਹਨਾਂ ਨੂੰ ਐਂਟੀਬਾਇਓਟਿਕ ਜਾਂ ਸਟੀਰਾਯਡਸ ਦਿੱਤੇ ਜਾਂਦੇ ਹਨ ਜਿਸ ਕਾਰਨ ਬੱਚੇ ਅਜੀਬ ਤਰ੍ਹਾਂ ਦਾ ਵਿਵਹਾਰ ਕਰਨ ਲੱਗਦੇ ਹਨ ਪਰ ਜਿਵੇਂ-ਜਿਵੇਂ ਇਹ ਬੱਚੇ ਠੀਕ ਹੁੰਦੇ ਹਨ ਥੋੜ੍ਹੇ ਸਮੇਂ ਬਾਅਦ ਹੌਲੀ-ਹੌਲੀ ਠੀਕ ਵਿਵਹਾਰ ਕਰਨ ਲੱਗਦੇ ਹਨ। ਜੇਕਰ ਇਹ ਜੀਨ ਦੀ ਸਮੱਸਿਆ ਹੁੰਦੀ ਤਾਂ ਇਹਨਾਂ ਦਵਾਈਆਂ ਨਾਲ ਇਹਨਾਂ ਬੱਚਿਆਂ ਉੱਪਰ ਕੋਈ ਫ਼ਰਕ ਨਹੀਂ ਪੈਣਾ ਸੀ।

ਇਥੋਂ ਤੱਕ ਕਿ “ਡਿਫੀਟ ਆਟਿਜ਼ਮ ਨਾਓ'''' ਦੁਨੀਆਂ ਦਾ ਸਭ ਤੋਂ ਵੱਡਾ ਵਿਗਿਆਨੀਆਂ ਦਾ ਸਮੂਹ ਹੈ ਜੋ ਲਗਾਤਾਰ ਆਟਿਜ਼ਮ ਤੇ ਖੋਜ ਕਰ ਰਿਹਾ ਹੈ। ਇਸ ਸਾਮੂਹ ਦੇ ਅਨੁਸਾਰ ਸਿਰਫ 25 ਫੀਸਦੀ ਬੱਚੇ ਹੀ ਜਿਨੈਟਿਕ ਦੇ ਕਾਰਨ ਆਟਿਜ਼ਮ ਦੇ ਸ਼ਿਕਾਰ ਹਨ ਬਾਕੀ 25% ਬੱਚੇ ਵਾਤਾਵਰਣ ਅਤੇ ਗਰਭ ਕਾਲ ਦੇ ਦੌਰਾਨ ਗੜਬੜੀਆਂ ਜਾਂ ਪ੍ਰਸਵ ਕਾਲ ਦੇ ਦੌਰਾਨ ਗੜਬੜੀਆਂ ''ਤੇ ਬੱਚੇ ਦੇ ਸ਼ੁਰੂਆਤੀ ਜੀਵਨ ਵਿੱਚ ਰੋਗ ਪ੍ਰਤੀਰੋਧਕ ਸ਼ਕਤੀ ਦਾ ਘੱਟ ਹੋਣ ਦੇ ਕਾਰਨ, ਵਾਰ-ਵਾਰ ਐਂਟੀਬਾਇਓਟਿਕ ਜਾਂ ਸਟੀਰਾਯਡਸ ਦੀ ਵਰਤੋਂ, ਕੁਪੋਸ਼ਣ ਅਤੇ ਭੋਜਨ ਵਿੱਚ ਜ਼ਰੂਰੀ ਪੋਸ਼ਕ ਤੱਤਾਂ ਦੀ ਘਾਟ, ਟੀਕਾਕਰਨ ਵਿੱਚ ਵਰਤਿਆ ਜਾਣ ਵਾਲਾ ਪਾਰਾ ਜੋ ਦਿਮਾਗ ਦੀਆਂ ਕੋਸ਼ੀਕਾਵਾਂ ਦੀ ਸੰਰਚਨਾ ਨੂੰ ਬਦਲ ਦਿੰਦਾ ਹੈ ਤੇ ਇਹਨਾਂ ਵੈਕਸੀਨ ਦੇ ਅੰਦਰ ਲਾਈਵ ਵਾਇਰਸ ਜੋ ਆਟੋ-ਇਮਿਊਨਟੀ ਪੈਦਾ ਕਰਦਾ ਹੈ, ਜਿਸ ਨਾਲ ਪਾਚਨ ਪ੍ਰਣਾਲੀ ਅਤੇ ਰੋਗ ਪ੍ਰਤੀਰੋਧਕ ਸ਼ਕਤੀ ਖਤਮ ਹੋ ਜਾਂਦੀ ਹੈ। ਇਹ ਮੁੱਖ ਕਾਰਨ ਆਟਿਜ਼ਮ ਹੋਣ ਦੇ ਜ਼ਿੰਮੇਵਾਰ ਹਨ। ਇਸ ਗਰੁੱਪ ਦੇ ਅਨੁਸਾਰ ਆਟਿਜ਼ਮ ਨੂੰ ਲਾਇਲਾਜ ਬਿਮਾਰੀਆਂ ਦੀ ਸੂਚੀ ਤੋਂ ਬਾਹਰ ਕੱਢ ਕੇ ਇਲਾਜ ਹੋਣ ਵਾਲੀਆਂ ਬਿਮਾਰੀਆਂ ਦੀ ਸੂਚੀ ਵਿੱਚ ਸ਼ਾਮਲ ਕਰ ਲੈਣਾ ਚਾਹੀਦਾ ਹੈ। 

ਮੈਡੀਕਲ ਸਾਇੰਸ ਦੀ ਅੱਜ ਤੱਕ ਇਹੀ ਧਾਰਨਾ ਰਹੀ ਹੈ ਕਿ ਜੀਨਸ ਇੱਕ ਇਹੋ ਜਿਹੀ ਚੀਜ਼ ਹੈ ਜੋ ਸਥਿਰ ਹੈ ਜਿਸ ਦੀ ਕਾਰਜ ਪ੍ਰਣਾਲੀ ਨੂੰ ਬਦਲਿਆ ਨਹੀਂ ਜਾ ਸਕਦਾ ਇਸ ਲਈ ਜਿਨੈਟਿਕ ਡਿਸਆਰਡਰ ਦਾ ਇਲਾਜ ਵੀ ਅਸੰਭਵ ਹੈ ਪਰ ਪੂਰੀ ਦੁਨੀਆਂ ਹੋਈਆਂ ਤਾਜ਼ਾਂ ਖੋਜਾਂ ਨੇ ਜਿਨੈਟਿਕ ਸਾਇੰਸ ਦੀ ਇਸ ਧਾਰਨਾ ਨੂੰ ਗਲਤ ਦੱਸਿਆ ਹੈ। ਹੁਣ ਬਹੁਤ ਸਾਰੇ ਵਿਗਿਆਨੀ ਇਸ ਗੱਲ ਤੋਂ ਸਹਿਮਤ ਹਨ ਕਿ ਇਕੱਲੇ ਜੀਨਸ ਆਟਿਜ਼ਮ ਨਹੀਂ ਕਰਦੇ ਹਨ। ਉਹ ਇਸ ਸਮੱਸਿਆ ਨੂੰ ਸਮਝਣ ਲਈ ਬੰਦੂਕ ਦੀ ਉਦਾਹਰਨ ਦਿੰਦੇ ਹਨ ਕਿ ਜੀਨਸ ਸਿਰਫ ਬੰਦੂਕ ਲੋਡ ਕਰਦੇ ਹਨ ਉਸਨੂੰ ਚਲਾਉਣ ਦਾ ਕੰਮ ਤਾਂ ਵਾਤਾਵਰਣ ਕਰਦੇ ਹਨ, ਜੇਕਰ ਜੀਨਸ ਦੇ ਆਲੇ- ਦੁਆਲੇ ਖਤਰਨਾਕ ਰਸਾਇਣ ਮੌਜੂਦ ਹਨ ਤਾਂ ਚੰਗੇ ਸਿਹਤਮੰਦ ਜੀਨਸ ਵੀ ਢੰਗ ਨਾਲ ਕੰਮ ਨਹੀਂ ਕਰ ਸਕਦੇ। ਇਸਦੇ ਉਲਟ ਜੇਕਰ ਜੀਨਸ ਦੇ ਆਲੇ- ਦੁਆਲੇ ਜ਼ਹਿਰ ਨਾ ਹੋਵੇ ਸਗੋਂ ਵਧੀਆ ਰਸਾਇਣ ਮੌਜੂਦ ਜੋਣ ਤਾਂ ਖ਼ਰਾਬ/ਕਮਜ਼ੋਰ ਜੀਨਸ ਵੀ ਸਹੀ ਢੰਗ ਨਾਲ ਕੰਮ ਕਰ ਸਕਦੇ ਹਨ। ਜੀਨਸ ਦੇ ਆਲੇ-ਦੁਆਲੇ ਦੇ ਵਾਤਾਵਰਣ ਦੀ ਸਥਾਪਨਾ ਲਈ ਜਿੱਥੇ ਹਵਾ, ਪਾਣੀ ਅਤੇ ਭੋਜਨ ਵਿੱਚ ਜ਼ਹਿਰੀਲੇ ਰਸਾਇਣ ਜ਼ਿੰਮੇਦਾਰ ਹਨ ਉੱਥੇ ਪੋਸ਼ਕ ਤੱਤਾਂ ਦੀ ਘਾਟ ਅਤੇ ਸਰੀਰ ਦੇ ਅੰਦਰੂਨੀ ਬਿਮਾਰ ਅੰਗ (ਜਿਵੇਂ- ਫੇਫੜੇ, ਲੀਵਰ, ਅੰਤੜੀਆਂ ਦੀ ਇੰਨਫੈਕਸ਼ਨ) ਵੀ ਮਹੱਤਵਪੂਰਨ ਭੂਮੀਕਾ ਨਿਭਾਉਂਦੇ ਹਨ।  
ਆਟਿਜ਼ਮ ''ਤੇ ਕੰਮ ਮਰਨ ਵਾਲੇ ਜ਼ਿਆਦਾਤਰ ਵਿਗਿਆਨੀ ਇਹ ਮੰਨਦੇ ਹਨ ਕਿ ਸਰੀਰ ਵਿੱਚ ਰਸਾਇਣਾਂ ਦੇ ਅਸੰਤੁਲਨ ਦਾ ਕਾਰਨ ਹਵਾ, ਪਾਣੀ, ਅਤੇ ਭੋਜਨ ਵਿੱਚ ਮੌਜੂਦ ਜ਼ਹਿਰ ਹੈ। ਇਨ੍ਹਾਂ ਜ਼ਹਿਰਾਂ ਵਿੱਚ ਮੁੱਖ ਕੀਟਨਾਸ਼ਕ, ਰਸਾਇਣਕ ਖਾਦਾਂ, ਪਲਾਸਟਿਕ ਦੇ ਵਿੱਚ ਜ਼ਹਿਰ ਆਦਿ। ਇਹ ਜ਼ਹਿਰ ਮਾਂ-ਬਾਪ ਦੀ ਪ੍ਰਜਣਨ ਕੋਸ਼ੀਕਾਵਾਂ ਦੇ ਉੱਪਰ ਬੁਰਾ ਪ੍ਰਭਾਵ ਪਾਉਂਦੇ ਹਨ ਅਤੇ ਮਾਂ ਦੇ ਪੇਟ ਵਿੱਚ ਪਲ ਰਹੇ ਬੱਚੇ ਤੱਕ ਪਹੁੰਚ ਜਾਂਦੇ ਹਨ। ਉਸਦੇ ਕੋਮਲ ਨਾੜੀ ਤੰਤਰ, ਹੋਰ ਅੰਗਾਂ ਜਾਂ ਜੀਨਸ ਉੱਪਰ ਬੁਰਾ ਪ੍ਰਭਾਵ ਪਾਉਂਦੇ ਹਨ। ਬਚਪਨ ਵਿੱਚ ਲਗਣ ਵਾਲੇ ਵੈਕਸੀਨ ਵੀ ਸ਼ਕ ਦੇ ਘੇਰੇ ਵਿੱਚ ਹਨ। ਇਹਨਾਂ ਵਿੱਚੋਂ ਕੁਝ ਖ਼ਤਰਨਾਕ ਜ਼ਹਿਰ ਅਤੇ ਵਾਇਰਸ ਵੀ ਆਟਿਜ਼ਮ ਦਾ ਕਾਰਨ ਬਣ ਸਕਦੇ ਹਨ। 

ਬਹੁਤ ਸਾਰੇ ਪੋਸ਼ਕ ਤੱਤਾਂ ਦੀ ਘਾਟ ਕਾਰਨ ਵੀ ਆਟਿਜ਼ਮ ਵਰਗੇ ਲੱਛਣ ਆ ਸਕਦੇ ਹਨ। ਜਿਵੇਂ ਜਿੰਕ, ਵਿਟਾਮੀਨ ਏ, ਬੀ, ਸੀ, ਡੀ, ਫੋਲਿਕ ਐਸਿਡ, ਗਲੁਟਾਥਿਆਨ, ਕੁਝ ਅਮੀਨੋ ਐਸਿਡ, ਕੁਝ ਮੀਨਰਲਸ ਅਤੇ ਐਂਟੀਆਕਸੀਡੈਂਟ ਆਦਿ। ਇਸ ਤਰ੍ਹਾਂ ਜੇਕਰ ਬੱਚਿਆਂ ਵਿੱਚ ਰੋਗ ਪ੍ਰਤੀਰੋਧਕ ਸ਼ਕਤੀ ਘੱਟ ਹੋ ਜਾਏ ਜਾਂ ਕਬਜ਼, ਅੰਤੜੀਆਂ ਦੀ ਸੋਜਸ, ਵਾਰ ਵਾਰ ਦਸਤ ਲੱਗਣ ਦੇ ਕਾਨ ਵੀ ਪੋਸਕ ਤੱਤਾਂ ਦੀ ਘਾਟ ਹੋਰ ਵੱਧ ਜਾਂਦੀ ਹੈ।ਜਿਸ ਨਾਲ ਬੱਚਾ ਵਾਰ ਵਾਰ ਬੀਮਾਰ ਹੁੰਦਾ ਹੈ ਅਤੇ ਐਂਟੀਆਕਸੀਡੈਂਟ ਦਵਾਈਆਂ ਦਾ ਵਾਰ ਵਾਰ ਪਯੋਗ ਕਰਨਾ ਪੈਂਦਾ ਹੈ ਜਿਸ ਕਾਰਨ ਅੰਤੜੀਆਂ ਦੇ ਵਿੱਚ ਦੋਸਤ ਕੀਟਾਣੂਆਂ ਦੀ ਕਮੀ ਆ ਜਾਂਦੀ ਹੈ ਅਤੇ ਦੁਸ਼ਮਣ ਬੈਕਟੀਰੀਆ ਜਿਵੇਂ ਫੰਗਸ ਬੈਕਟੀਰੀਆ । ਫੰਗਸ ਬੈਕਟੀਰੀਆ ਅੰਤੜੀਆਂ ਵਿੱਚ ਖ਼ਤਰਨਾਕ ਰਸਾਇਣ ਛੱਡਦੇ ਹਨ ਅਤੇ ਇਹੀ ਰਸਾਇਣ ਅੰਤੜੀਆਂ ਵਿੱਚੋਂ ਹੁੰਦੇ ਹੋਏ ਖੂਨ ਵਿੱਚ ਮਿਲ ਜਾਂਦੇ ਹਨ ਅਤੇ ਦਿਮਾਗ ਦੀ ਸੰਰਚਨਾ ਨੂੰ ਵਿਗਾੜ ਸਜਦੇ ਹਨ। ਅਟਿਜ਼ਮ ਦਾ ਇਲਾਜ ਜ਼ਰੂਰ ਸੰਭਵ ਹੈ ਪਰ ਇਸਨੂੰ ਸਮਝਣ ਲਈ ਅਲਗ ਅਲਗ ਮਾਹਿਰਾਂ ਦੇ ਸਮੂਹ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਇਹ ਪੂਰੇ ਸਰੀਰ ਦੀ ਬੀਮਾਰੀ ਹੈ।
ਜਿਵੇਂ ਆਟਿਜ਼ਮ ਸਿਰਫ਼ ਜੀਨਸ ਦੀ ਬਿਮਾਰੀ ਨਹੀਂ, ਇਸੇ ਤਰ੍ਹਾਂ ਇਸਨੂੰ ਦਿਮਾਗ ਦੀ ਬੀਮਾਰੀ ਸਮਝਣਾ ਵੀ ਵਿਗਿਆਨਕ ਭੁੱਲ ਹੈ। ਆਟਿਜ਼ਮ ਪੂਰੇ ਸਰੀਰ ਦੀ ਬੀਮਾਰੀ ਹੈ। ਅਟਿਜ਼ਮ ਨਾਲ ਪੀੜਤ ਬੱਚਿਆਂ ਵਿੱਚ ਹੋਰ ਵੀ ਕਈ ਅੰਗਾਂ ਵਿੱਚ ਨੁਕਸ ਹੁੰਦੇ ਹਨ ਜਿਵੇਂ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਹੋਣਾ, ਵਾਰ-ਵਾਰ ਅੰਤੜੀਆਂ ਦੀ ਸੋਜਸ ਹੋਣਾ, ਪਾਚਣ ਸ਼ਕਤੀ ਘੱਟ ਹੋਣਾ, ਭਾਰੀ ਧਾਤੂ (ਜਿਵੇਂ- ਲੈੱਡ, ਆਰਸੈਨਿਕ, ਐਲੂਮਿਨੀਅਮ, ਪਾਰਾ, ਕੈਡਮੀਅਮ, ਬੇਰੀਅਮ) ਦਾ ਜ਼ਿਆਦਾ ਹੋਣਾ ਅਤੇ ਪੋਸਕ ਤੱਤਾਂ ਦੀ ਘਾਟ ਆਦਿ। ਜਦੋਂ ਭਾਰੀ ਧਾਤੂਆਂ ਦੀ ਮਾਤਰਾ ਸਰੀਰ ਵਿੱਚ ਵੱਧ ਜਾਂਦੀ ਹੈ ਤਾਂ ਇਹ ਸਰੀਰ ਦੀ ਰਸਾਇਣਕ ਅਤੇ ਹਾਰਮੋਨ ਦੀ ਬਣਤਰ ਨੂੰ ਵਿਗਾੜ ਦੇਂਦੇ ਹਨ ਜਿਸ ਦਾ ਸਿੱਧਾ ਅਸਰ ਦਿਮਾਗ ਤੇ ਪੈਂਦਾ ਹੈ। ਜਿਵੇਂ-ਜਿਵੇਂ ਇਹ ਭਾਰੀ ਧਾਤੂ ਸਰੀਰ ਵਿੱਚੋਂ ਕਿਲੈਸ਼ਨ ਪ੍ਰਣਾਲੀ ਰਾਹੀਂ ਬਾਹਰ ਕੱਢੇ ਜਾਂਦੇ ਹਨ, ਉਵੇਂ- ਉਵੇਂ ਬੱਚਿਆਂ ਦੇ ਦਿਮਾਗ ਵਿੱਚ ਸੁਧਾਰ ਹੋਣ ਲੱਗਦਾ ਹੈ।

“ਡਿਫੀਟ ਆਟਿਜ਼ਮ ਨਾਓ'''' ਦੇ ਅਨੁਸਾਰ ਇਨ੍ਹਾਂ ਬੱਚਿਆਂ ਦਾ ਇਲਾਜ ਪੂਰੀ ਤਰ੍ਹਾਂ ਸੰਭਵ ਹੈ ਪਰ ਇਸ ਲਈ ਪਹਿਲਾਂ ਬੱਚੇ ਦੇ ਬਾਇਓਮੈਡੀਕਲ ਜਿਸ ਵਿੱਚ ਸਭ ਤੋਂ ਪਹਿਲਾਂ ਬੱਚੇ ਦੇ ਲੱਛਣਾਂ ਦੀ ਜਾਂਚ ਹੁੰਦੀ ਹੈ ਫਿਰ ਲੱਛਣਾਂ ਦਾ ਕਾਰਨ ਜਾਣਨ ਲਈ ਵੱਖ-ਵੱਖ ਲੈਬ ਟੈਸਟ ਕੀਤੇ ਜਾਂਦੇ ਹਨ। ਇਸ ਤੋਂ ਬਾਅਦ ਟੈਸਟਾਂ ਦੇ ਆਧਾਰ ''ਤੇ ਵੱਖ-ਵੱਖ ਡਾਕਟਰ ਜਿਵੇਂ- ਬੱਚਿਆਂ ਦੇ ਮਾਹਿਰ ਐਲੋਪੈਥੀ ਡਾਕਟਰ, ਨੈਚੁਰੋਪੈਥ, ਆਯੁਰਵੈਦ, ਡਾਇਟੀਸ਼ੀਅਨ, ਕੇਰਲਥਰੈਪਿਸਟ, ਨਿਊਰੋਥਰੈਪਿਸਟ, ਕਰੈਨੀਓਸੈਕਰਲਥੈਰੇਪਿਸਟ ਇੱਕ ਹੀ ਥਿਊਰੀ ''ਤੇ ਚੱਲਦੇ ਹੋਏ ਕੰਮ ਕਰਦੇ ਹਨ ਅਤੇ ਲੱਛਣਾਂ ਦੀ ਗਹਿਰਾਈ ਵਿੱਚ ਜਾ ਕੇ ਇਲਾਜ ਕਰਦੇ ਹਨ। ਜਿਸ ਨਾਲ ਬੱਚਿਆਂ ਅੰਦਰ ਕੁਦਰਤੀ ਤੌਰ ''ਤੇ ਸੁਧਾਰ ਹੋਣ ਲੱਗਦਾ ਹੈ। ਫਿਰ ਟ੍ਰੈਨਿੰਗ ਜਿਵੇਂ- ਓਕਿਓਪੈਸ਼ਨਲ ਥੈਰੇਪਿਸਟ, ਸਾਇਕੋਲੋਜਿਸਟ ਮਨੋਵਿਗਿਆਨਕ, ਸਪੈਸ਼ਲ ਐਜੂਕੇਟਰ, ਸਕਿਲ ਟ੍ਰੈਨਰ ਅਤੇ ਬਿਹੇਵਿਅਰ ਥੈਰੇਪਿਸਟ ਕੰਮ ਕਰਨ ਤਾਂ ਬੱਚੇ ਆਮ ਜ਼ਿੰਦਗੀ ਜੀਅ ਸਕਦੇ ਹਨ।
ਭਾਰਤ ਵਿੱਚ ਪਹਿਲੀ ਵਾਰ ਬਾਬਾ ਫਰੀਦ ਸੈਂਟਰ ਫਾਰ ਸਪੈਸ਼ਲ ਚਿਲਡਰਨ, ਫਰੀਦਕੋਟ (ਪੰਜਾਬ) ਨੇ ਇਨ੍ਹਾਂ ਬੱਚਿਆਂ ਦੇ ਇਲਾਜ ਲਈ ਪ੍ਰਾਚੀਨ ਭਾਰਤੀ ਇਲਾਜ ਪ੍ਰਣਾਲੀ ਅਤੇ ਆਧੁਨਿਕ ਡਾਕਟਰੀ ਪ੍ਰਣਾਲੀ ਨੂੰ ਇੱਕ ਹੀ ਛੱਤ ਜੇਠਾਂ ਇਕੱਠਾ ਕੀਤਾ ਹ, ਜਿਸ ਵਿੱਚ ਬੱਚਿਆਂ ਦੇ ਮਾਹਿਰ ਐਲੋਪੈਥੀ ਡਾਕਟਰ, ਨੈਚੁਰੋਪੈਥ, ਆਯੁਰਵੈਦ, ਡਾਇਟੀਸ਼ੀਅਨ, ਕੇਰਲਥਰੈਪਿਸਟ, ਨਿਊਰੋਥਰੈਪਿਸਟ, ਕਰੈਨੀਓਸੈਕਰਲਥਰੈਪਿਸਟ, ਓਕਿਓਪੈਸ਼ਨਲ ਥੈਰੇਪਿਸਟ, ਸਪੀਚ ਥੈਰੇਪਿਸਟ, ਆਡਟਰੀ ਇੰਟੀਗ੍ਰੈਸ਼ਨ ਟ੍ਰੈਨਿੰਗ, ਸਾਇਕੋਲੋਜਿਸਟ ਮਨੋਵਿਗਿਆਨਕ, ਸਪੈਸ਼ਲ ਐਜੂਕੇਟਰ, ਸਕਿਲ ਟ੍ਰੈਨਰ ਅਤੇ ਬਿਹੇਵਿਅਰ ਥੈਰੇਪਿਸਟ ਇੱਕ ਹੀ ਬੱਚੇ ਉੱਪਰ ਇਕੱਠੇ ਘੰਟਿਆਂ ਬਦੀ ਕੰਮ ਕਰਦੇ ਹਨ ਅਤੇ ਬੱਚਿਆਂ ਨੂੰ ਨਵੀਂ ਜ਼ਿੰਦਗੀ ਦੇ ਰਹੇ ਹਨ।

ਬਾਬਾ ਫਰੀਦ ਸੈਂਟਰ ਫਾਰ ਸਪੈਸ਼ਲ ਚਿਲਡਰਨ
ਫੋਨ ਨੰਬਰ—9888914655


Related News