ਆਸਟ੍ਰੇਲੀਆਈ PM ਨੇ ਬਣਾਏ ''ਸਮੋਸੇ'', ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ ''ਤੇ ਆਖੀ ਇਹ ਗੱਲ

05/31/2020 4:02:29 PM

ਨਵੀਂ ਦਿੱਲੀ— ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦੇ ਸਮੋਸੇ ਨੂੰ ਲੈ ਕੇ ਦਿੱਤੀ ਗਈ ਦਾਵਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਬੂਲ ਕਰ ਲਿਆ ਹੈ। ਉਨ੍ਹਾਂ ਨੇ ਮੌਰੀਸਨ ਦੇ ਟਵੀਟ ਨੂੰ ਰੀ-ਟਵੀਟ ਕਰਦੇ ਹੋਏ ਕਿਹਾ ਕਿ ਇਕ ਵਾਰ ਅਸੀਂ ਕੋਰੋਨਾ ਵਾਇਰਸ ਵਿਰੁੱਧ ਫੈਸਲਾਕੁੰਨ ਜਿੱਤ ਹਾਸਲ ਕਰ ਲੈਂਦੇ ਹਾਂ ਫਿਰ ਇਕੱਠੇ ਬੈਠ ਕੇ ਸਮੋਸਾ ਜ਼ਰੂਰ ਖਾਵਾਂਗੇ।

PunjabKesari
 

ਪੀ. ਐੱਮ. ਮੋਦੀ ਨੇ ਟਵੀਟ ਕਰ ਲਿਖਿਆ—
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਖਿਆ ਕਿ ਹਿੰਦ ਮਹਾਸਾਗਰ ਨਾਲ ਜੁੜੇ ਅਤੇ ਸਮੋਸੇ ਨਾਲ ਇਕਜੁੱਟ ਹੋਏ। ਤੁਹਾਡਾ ਸਮੋਸਾ ਸੁਆਦੀ ਲੱਗ ਰਿਹਾ ਹੈ। ਇਕ ਵਾਰ ਜਦੋਂ ਅਸੀਂ ਕੋਰੋਨਾ ਵਾਇਰਸ ਵਿਰੁੱਧ ਫੈਸਲਾਕੁੰਨ ਜਿੱਤ ਹਾਸਲ ਕਰ ਲੈਂਦੇ ਹਾਂ, ਤਾਂ ਅਸੀਂ ਫਿਰ ਇਕੱਠੇ ਬੈਠ ਕੇ ਸਮੋਸਿਆਂ ਦਾ ਆਨੰਦ ਲਵਾਂਗੇ। 4 ਜੂਨ ਨੂੰ ਸਾਡੀ ਵੀਡੀਓ ਲਿੰਕ ਜ਼ਰੀਏ ਮੁਲਾਕਾਤ ਦੀ ਉਡੀਕ ਹੈ। 

PunjabKesari

ਮੌਰੀਸਨ ਨੇ ਦਿੱਤੀ ਸੀ ਮੋਦੀ ਨੂੰ ਦਾਵਤ—
ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਐਤਵਾਰ ਨੂੰ ਸਮੋਸੇ ਅਤੇ ਅੰਬ ਦੀ ਚਟਨੀ ਦੀ ਤਸਵੀਰ ਸਾਂਝੀ ਕੀਤੀ ਸੀ। ਉਨ੍ਹਾਂ ਨੇ ਟਵੀਟ ਕੀਤਾ ਸੀ ਕਿ ਐਤਵਾਰ ਨੂੰ ਅੰਬ ਦੀ ਚਟਨੀ ਨਾਲ ਸਮੋਸੇ। ਵੀਡੀਓ ਲਿੰਕ ਜ਼ਰੀਏ ਇਸ ਹਫਤੇ ਨਰਿੰਦਰ ਮੋਦੀ ਨਾਲ ਮੇਰੀ ਬੈਠਕ ਹੈ। ਉਹ ਸ਼ਾਕਾਹਾਰੀ ਹਨ, ਮੈਂ ਉਨ੍ਹਾਂ ਨਾਲ ਸਮੋਸੇ ਖਾਣਾ ਚਾਹਾਂਗਾ। ਮੌਰੀਸਨ ਨੇ ਸਮੋਸੇ ਨੂੰ ਆਪਣੇ ਮੁਤਾਬਕ 'ਸਕਾਮੋਸਾ' ਨਾਮ ਦਿੱਤਾ।
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਵਿਚਾਲੇ ਭਾਰਤ-ਆਸਟ੍ਰੇਲੀਆ ਸ਼ਿਖਰ ਸੰਮੇਲਨ 4 ਜੂਨ ਨੂੰ ਹੋਣ ਵਾਲਾ ਹੈ। ਇਸ ਦੌਰਾਨ ਦੋਵੇਂ ਨੇਤਾ ਵੀਡੀਓ ਲਿੰਕ ਜ਼ਰੀਏ ਆਪਸੀ ਸਬੰਧਾਂ ਨੂੰ ਵਧਾਉਣ ਨੂੰ ਲੈ ਕੇ ਗੱਲਬਾਤ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਬੈਠਕ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਪਾਰ, ਰੱਖਿਆ ਅਤੇ ਤਕਨੀਕੀ ਆਦਾਨ-ਪ੍ਰਦਾਨ ਨੂੰ ਲੈ ਕੇ ਕਈ ਸਮਝੌਤੇ ਹੋ ਸਕਦੇ ਹਨ।


Tanu

Content Editor

Related News