ਆਸਟ੍ਰੇਲੀਆ ਦੇ ਨਵੇਂ ਨਿਯੁਕਤ ਹਾਈ ਕਮਿਸ਼ਨਰ ਫਿਲਿਪ ਗ੍ਰੀਨ ਪਹੁੰਚੇ ਭਾਰਤ
Saturday, Aug 12, 2023 - 10:32 AM (IST)
ਨਵੀਂ ਦਿੱਲੀ (ਭਾਸ਼ਾ)- ਭਾਰਤ ਵਿਚ ਆਸਟ੍ਰੇਲੀਆ ਦੇ ਨਵੇਂ ਨਿਯੁਕਤ ਹਾਈ ਕਮਿਸ਼ਨਰ ਫਿਲਿਪ ਗ੍ਰੀਨ ਇਥੇ ਪਹੁੰਚ ਗਏ ਹਨ। ਉਹ ਗ੍ਰੀਨ ਬੈਰੀ ਓ'ਫੈਰਲ ਦੀ ਥਾਂ ਲੈਣਗੇ। ਉਹ ਹਾਲ ਹੀ ਵਿੱਚ ਜਰਮਨੀ ਵਿੱਚ ਆਸਟ੍ਰੇਲੀਆ ਦੇ ਰਾਜਦੂਤ ਸਨ।
ਆਸਟ੍ਰੇਲੀਆ ਦੇ ਹਾਈ ਕਮਿਸ਼ਨ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (ਪਹਿਲਾਂ ਟਵਿੱਟਰ) 'ਤੇ ਕਿਹਾ, ''ਭਾਰਤ ਵਿਚ ਨਿਯੁਕਤ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਫਿਲਿਪ ਗ੍ਰੀਨ ਆਪਣੀ ਪਤਨੀ ਪ੍ਰੋ. ਸੁਜ਼ੈਨ ਮਾਰਕਸ ਨਾਲ ਭਾਰਤ ਪਹੁੰਚ ਗਏ ਹਨ। ਫਿਲਿਪ ਦਾ ਸੁਆਗਤ ਹੈ!" ਪਿਛਲੇ ਮਹੀਨੇ ਜੂਨ ਵਿੱਚ, ਆਸਟਰੇਲੀਆ ਨੇ ਗ੍ਰੀਨ ਨੂੰ ਭਾਰਤ ਵਿੱਚ ਦੇਸ਼ ਦਾ ਅਗਲਾ ਹਾਈ ਕਮਿਸ਼ਨਰ ਨਿਯੁਕਤ ਕਰਨ ਦਾ ਐਲਾਨ ਕੀਤਾ ਸੀ। ਮਿਸ਼ਨ ਨੇ ਫਿਲਿਪ ਦਾ ਭਾਰਤ ਵਿੱਚ ਸਵਾਗਤ ਕੀਤਾ। ਗ੍ਰੀਨ ਸਿੰਗਾਪੁਰ, ਦੱਖਣੀ ਅਫਰੀਕਾ ਅਤੇ ਕੀਨੀਆ ਵਿੱਚ ਆਸਟਰੇਲੀਆ ਦੇ ਹਾਈ ਕਮਿਸ਼ਨਰ ਰਹਿ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।