ਵੱਜਣਗੀਆਂ ਸ਼ਹਿਨਾਈਆਂ, ਜੂਨ ਤੱਕ ਵਿਆਹ ਦੇ ਸ਼ੁੱਭ ਮਹੂਰਤ
Monday, Apr 14, 2025 - 12:01 PM (IST)

ਨੈਸ਼ਨਲ ਡੈਸਕ- 14 ਅਪ੍ਰੈਲ ਯਾਨੀ ਕਿ ਅੱਜ ਖਰਮਾਸ ਖ਼ਤਮ ਹੋ ਜਾਵੇਗਾ। ਖਰਮਾਸ ਖ਼ਤਮ ਹੋਣ ਦੇ ਨਾਲ ਹੀ ਸ਼ੁੱਭ ਕੰਮਾਂ ਦੀ ਸ਼ੁਰੂਆਤ ਹੋ ਜਾਵੇਗੀ। ਇਸ ਖ਼ਤਮ ਹੁੰਦੀ ਹੀ ਇਕ ਵਾਰ ਫਿਰ ਤੋਂ ਸ਼ੁੱਭ ਕੰਮ ਸ਼ੁਰੂ ਹੋ ਜਾਣਗੇ। ਸਭ ਤੋਂ ਅਹਿਮ ਵਿਆਹਾਂ ਦੇ ਮਹੂਰਤ ਹਨ। ਇਸ ਵਾਰ ਅਪ੍ਰੈਲ ਤੋਂ ਜੂਨ ਤੱਕ ਕੁੱਲ 38 ਦਿਨ ਵਿਆਹ ਲਈ ਸ਼ੁੱਭ ਮਹੂਰਤ ਹਨ। ਪੰਡਿਤਾਂ ਅਤੇ ਪੰਚਾਂਗ ਮਾਹਰਾਂ ਮੁਤਾਬਕ 14 ਅਪ੍ਰੈਲ ਤੋਂ 30 ਜੂਨ ਤੱਕ ਕੁੱਲ 38 ਵਿਆਹ ਦੇ ਸ਼ੁੱਭ ਮਹੂਰਤ ਰਹਿਣਗੇ, ਜਿਨ੍ਹਾਂ ਵਿਚ ਵਿਆਹ ਕਰਨਾ ਬੇਹੱਦ ਸ਼ੁੱਭ ਰਹੇਗਾ। ਇਨ੍ਹਾਂ ਵਿਚੋਂ ਸਭ ਤੋਂ ਵੱਧ ਮਹੂਰਤ ਮਈ ਮਹੀਨੇ ਵਿਚ ਪੈ ਰਹੇ ਹਨ।
ਵਿਆਹ ਲਈ ਸ਼ੁੱਭ ਤਾਰੀਖ਼ਾਂ
ਅਪ੍ਰੈਲ- 14 ਤੋਂ 21 ਤੱਕ ਲਗਾਤਾਰ ਲਗਨ ਹਨ। 25, 26, 29 ਅਤੇ 30 ਨੂੰ ਵਿਆਹ ਦੇ ਸ਼ੁੱਭ ਲਗਨ ਹਨ।
ਮਈ- 1,5,6,7,8,9,10,11,12,13,14,15,16,17,18,22,23,24 ਅਤੇ 28।
ਜੂਨ- 1,2,3,5,6 ਅਤੇ 7।
ਖਰਮਾਸ 'ਚ ਨਹੀਂ ਹੁੰਦੇ ਸ਼ੁੱਭ ਕੰਮ
14 ਅਪ੍ਰੈਲ ਨੂੰ ਸੂਰਜ ਦੇ ਮੇਸ਼ ਰਾਸ਼ੀ ਵਿਚ ਦਾਖ਼ਲੇ ਕਰਦਿਆਂ ਹੀ ਖਰਮਾਸ ਖ਼ਤਮ ਹੋ ਜਾਵੇਗਾ ਅਤੇ ਵਿਸਾਖ ਮਾਸ ਦੇ ਸ਼ੁੱਭ ਯੋਗ ਸ਼ੁਰੂ ਹੋਣਗੇ। ਇਸ ਤੋਂ ਬਾਅਦ ਵਿਆਹ ਦੇ ਸ਼ੁੱਭ ਮਹੂਰਤ ਸ਼ੁਰੂ ਹੋ ਜਾਣਗੇ। ਖਰਸਾਮ ਉਸ ਸਮੇਂ ਨੂੰ ਕਹਿੰਦੇ ਹਨ, ਜਦੋਂ ਸੂਰਜ ਮੀਨ ਰਾਸ਼ੀ ਵਿਚ ਪ੍ਰਵੇਸ਼ ਕਰਦੇ ਹਨ। ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ, ਕਿਉਂਕਿ ਇਸ ਦੌਰਾਨ ਸੂਰਜ ਦੀ ਸਥਿਤੀ ਕਮਜ਼ੋਰ ਮੰਨੀ ਜਾਂਦੀ ਹੈ। ਹਿੰਦੂ ਮਾਨਤਾ ਮੁਤਾਬਕ ਇਸ ਸਮੇਂ ਦੌਰਾਨ ਸ਼ੁੱਭ ਕੰਮਾਂ ਦਾ ਚੰਗਾ ਫ਼ਲ ਨਹੀਂ ਮਿਲਦਾ, ਇਸ ਲਈ ਵਿਆਹ ਵਰਗੇ ਸ਼ੁੱਭ ਕੰਮ ਟਾਲ ਦਿੱਤੇ ਜਾਂਦੇ ਹਨ। ਖਰਮਾਸ ਸਮੇਂ ਦਾਨ-ਪੁੰਨ, ਜਪ-ਤਪ ਅਤੇ ਭਗਵਾਨ ਦੀ ਭਗਤੀ ਕਰਨ ਲਈ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ। ਖਰਸਾਮ ਦੌਰਾਨ ਸ਼ੁੱਭ ਕੰਮ ਜਿਵੇਂ ਕਿ ਵਿਆਹ, ਗ੍ਰਹਿ ਪ੍ਰਵੇਸ਼, ਮੁੰਡਨ ਆਦਿ ਨਹੀਂ ਕਰਨੇ ਚਾਹੀਦੇ ਹਨ।