ਤਾਲਾਬ ''ਚ ਤੈਰਦੀ ਮਿਲੀ ਨਵਜੰਮੇ ਬੱਚੇ ਦੀ ਲਾਸ਼
Saturday, Sep 26, 2020 - 04:28 PM (IST)

ਅੋਰੱਈਆ : ਉਤਰ ਪ੍ਰਦੇਸ਼ 'ਚ ਅੋਰੱਈਆ ਦੇ ਕਸਬੇ 'ਚ ਸਥਿਤ ਤਾਲਾਬ 'ਚ ਇਕ ਨਵਜੰਮੇ ਬੱਚੇ ਦੀ ਲਾਸ਼ ਮਿਲਣ ਨਾਲ ਹੜਕੰਪ ਮੱਚ ਗਿਆ। ਸੂਤਰਾਂ ਮੁਤਾਬਕ ਅੱਜ ਦੁਪਹਿਰ ਕਸਬਾ ਫਫੂੰਦ 'ਚ ਸਥਿਤ ਕੁਝ ਲੋਕ ਪੱਕੇ ਤਾਲਾਬ 'ਚ ਨਹਾਉਣ ਗਏ। ਇਸੇ ਦੌਰਾਨ ਉਨ੍ਹਾਂ ਨੇ ਉਥੇ ਇਕ ਬੱਚੇ ਦੀ ਤੈਰਦੀ ਹੋਈ ਲਾਸ਼ ਦੇਖੀ, ਜਿਸ ਤੋਂ ਬਾਅਦ ਉਥੇ ਹੜਕੰਪ ਮੱਚ ਗਿਆ। ਉਨ੍ਹਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।
ਇਹ ਵੀ ਪੜ੍ਹੋ: ਬਾਬੇ ਨਾਨਕ ਦੇ ਨਾਂ 'ਤੇ ਮੋਦੀਖਾਨਾ ਖੋਲ੍ਹ ਲਾਈ PM ਮੋਦੀ ਦੀ ਤਸਵੀਰ, ਮਾਮਲਾ ਭਖਣ ਮਗਰੋਂ ਮੰਗੀ ਮਾਫ਼ੀ
ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਇਲਾਕਾ ਵਾਸੀਆਂ ਦੀ ਮਦਦ ਨਾਲ ਬੱਚੇ ਦੀ ਲਾਸ਼ ਨੂੰ ਤਾਲਾਬ 'ਚੋਂ ਬਾਹਰ ਕੱਢਿਆ। ਇਸ ਉਪਰੰਤ ਉਨ੍ਹਾਂ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੰਚਾਇਤ ਨਾਮਾ ਭਰ ਕੇ ਪੋਸਟਮਾਰਟਮ ਲਈ