200 ਕਰੋੜ ਦੇ ਸ਼ਾਹੀ ਵਿਆਹ ਲਈ 5 ਕਰੋੜ ਦੇ ਫੁੱਲਾਂ ਨਾਲ ਸਜੀ ਔਲੀ, ਦੇਖੋ ਤਸਵੀਰਾਂ

06/19/2019 5:01:30 PM

ਔਲੀ—ਖੂਬਸੂਰਤ ਹਿਲ ਸਟੇਸ਼ਨ ਔਲੀ 'ਚ ਗੁਪਤਾ ਭਰਾਵਾਂ ਦੇ ਪੁੱਤਰਾਂ ਦੇ ਸ਼ਾਹੀ ਵਿਆਹ ਦੀ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਸ਼ਾਹੀ ਸਮਾਰੋਹ 5 ਦਿਨ ਭਾਵ 18 ਤੋਂ 22 ਜੂਨ ਤੱਕ ਚੱਲੇਗਾ। ਸ਼ਾਨਦਾਰ ਵਿਆਹ ਦੀ ਚਰਚਾ ਪੂਰੀ ਦੁਨੀਆ 'ਚ ਹੋ ਰਹੀ ਹੈ। ਸਾਰੇ ਇੰਤਜ਼ਾਮਾਂ 'ਚੋਂ ਭਾਰੀ ਖਰਚੇ ਕਾਰਨ ਇਸ ਨੂੰ 200 ਕਰੋੜ ਦਾ ਸ਼ਾਹੀ ਵਿਆਹ ਵੀ ਕਿਹਾ ਜਾ ਰਿਹਾ ਹੈ। ਉਤਰਾਖੰਡ ਦੇ ਮਸ਼ਹੂਰ ਸਕੀਇੰਗ ਰਿਜ਼ਰੋਟ 'ਚ ਵਿਆਹ ਹੋ ਰਿਹਾ ਹੈ। ਮਹਿਮਾਨਾਂ ਦੇ ਠਹਿਰਨ ਲਈ ਔਲੀ ਦੇ 5 ਸਿਤਾਰਾ ਹੋਟਲ 'ਚ ਪ੍ਰਬੰਧ ਕੀਤਾ ਗਿਆ ਹੈ। 

PunjabKesari

ਇੱਥੇ ਥਾਂ-ਥਾਂ 'ਤੇ ਵਿਦੇਸ਼ੀ ਰੰਗ-ਬਿਰੰਗੇ ਫੁੱਲ ਆਪਣੀ ਖੂਬਸੂਰਤ ਮਹਿਕ ਖਿਲਾਰ ਕੇ ਕੁਦਰਤੀ ਸੁੰਦਰਤਾ ਨੂੰ ਚਾਰ ਚੰਦ ਲਗਾ ਰਹੇ ਹਨ। ਔਲੀ ਦੀਆਂ ਮਖਮਲੀ ਢਲਾਣਾਂ 'ਤੇ ਕੀਤੀਆਂ ਗਈਆਂ ਵੱਖ-ਵੱਖ ਕਲਾਕ੍ਰਿਤੀਆਂ ਵੀ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀਆਂ ਹਨ। 

PunjabKesari

ਗੁਪਤਾ ਭਰਾਵਾਂ ਦੇ ਪੁੱਤਰਾਂ ਦੇ ਵਿਆਹ ਲਈ ਔਲੀ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ। ਵਿਆਹ ਸਮਾਰੋਹ ਦਾ ਰਿਸੈਪਸ਼ਨ ਰੂਮ ਅਤੇ ਮੰਡਪ ਨੂੰ ਵਿਸ਼ੇਸ ਤਰਾਂ ਦੀਆਂ ਕਲਾਕ੍ਰਿਤੀਆਂ ਅਤੇ ਫੁੱਲਾਂ ਨਾਲ ਸਜਾਇਆ ਗਿਆ ਹੈ।

PunjabKesari

ਵਿਆਹ ਦੀ ਸਜਾਵਟ ਲਈ ਲਗਾਏ ਜਾ ਰਹੇ ਸ਼ਾਨਦਾਰ ਸੈੱਟ 'ਚ ਪ੍ਰਾਚੀਨ ਖੰਭਾ, ਵੱਡੀ ਘੰਟੀ ਆਦਿ ਦਿਖਾਈ ਦੇ ਰਹੇ ਹਨ। ਮਨ ਨੂੰ ਮੋਹ ਲੈਣ ਵਾਲੀ ਸਜਾਵਟੀ ਫੁੱਲ ਸਵਿੱਜ਼ਟਰਲੈਂਡ ਤੋਂ ਮੰਗਵਾਏ ਗਏ ਹਨ। ਇਸ 'ਤੇ ਲਗਭਗ 5 ਕਰੋੜ ਤੱਕ ਖਰਚ ਕੀਤੇ ਗਏ ਹਨ। ਔਲੀ ਦੀਆਂ ਸੜਕਾਂ 'ਤੇ ਵੀ ਫੁੱਲਾਂ ਨਾਲ ਸਜਾਵਟ ਕੀਤੀ ਗਈ ਹੈ। ਵਿਆਹ ਲਈ ਬਾਹੂਬਲੀ ਮੂਵੀ ਵਰਗੇ ਸ਼ਾਨਦਾਰ ਸੈੱਟ ਤਿਆਰ ਕੀਤੇ ਗਏ ਹਨ। 

PunjabKesari

ਬਾਲੀਵੁੱਡ ਤੋਂ ਲੈ ਕੇ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਇਸ ਵਿਆਹ 'ਚ ਸ਼ਿਰਕਤ ਕਰਨ ਵਾਲੀਆਂ ਹਨ। ਇਨ੍ਹਾਂ 'ਚ ਸਵਾਮੀ ਰਾਮਦੇਵ, ਅਚਾਰੀਆ ਬਾਲਕ੍ਰਿਸ਼ਨ, ਬਾਲੀਵੁੱਡ ਤੋਂ ਸਿਧਾਰਥ ਮਲਹੋਤਰਾ, ਕੈਲਾਸ਼ ਖੇਰ ਵਰਗੀਆਂ ਹਸਤੀਆਂ ਸ਼ਾਮਲ ਹੋਣਗੀਆਂ।

PunjabKesari

ਵਿਆਹ 'ਚ ਆਉਣ ਵਾਲੇ ਮਹਿਮਾਨਾਂ ਲਈ ਹੈਲੀਕਾਪਟਰ ਦੀ ਵੀ ਵਿਵਸਥਾ ਕੀਤੀ ਗਈ ਹੈ ਪਰ ਹੈਲੀਕਾਪਟਰ ਦੀ ਲੈਂਡਿੰਗ ਜੋਸ਼ੀਮਠ 'ਚ ਕੀਤੀ ਜਾ ਰਹੀ ਹੈ। ਜੋਸ਼ੀਮਠ 'ਚ ਉਤਰ ਕੇ ਗੱਡੀ ਅਤੇ ਰੋਪਵੇਅ ਰਾਹੀਂ ਮਹਿਮਾਨ ਔਲੀ ਪਹੁੰਚ ਰਹੇ ਹਨ। ਨੇੜੇ ਦੇ ਪਿੰਡਾਂ ਦੇ ਲੋਕ ਵੀ ਇਸ ਵਿਆਹ ਸਮਾਰੋਹ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਵਿਆਹ ਸਮਾਰੋਹ ਦੇਖਣ ਲਈ ਦੂਰ-ਦੂਰ ਤੋਂ ਲੋਕ ਪਹੁੰਚ ਰਹੇ ਹਨ। 

PunjabKesari

ਇੱਥੇ ਦੱਸਿਆ ਜਾਂਦਾ ਹੈ ਕਿ ਸਿਰਫ ਹੈਲੀਕਾਪਟਰ ਦੇ ਕਿਰਾਏ 'ਤੇ ਗੁਪਤਾ ਭਰਾਵਾਂ ਦੇ 2 ਕਰੋੜ ਰੁਪਏ ਖਰਚ ਹੋਣਗੇ। ਈਵੈਂਟ ਮੈਨੇਜ ਕਰ ਰਹੇ ਲੋਕਾਂ ਦੇ ਮੁਤਾਬਕ ਹੋਟਲ ਅਤੇ ਟੈਂਟ 'ਚ ਲਗਭਗ 150 ਮਹਿਮਾਨ ਠਹਿਰਨ ਵਾਲੇ ਹਨ। ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਲਗਭਗ 150 ਮਹਿਮਾਨਾਂ ਨੂੰ ਲਿਆਉਣ ਲਈ 10 ਹੈਲੀਕਾਪਟਰ ਕਿਰਾਏ 'ਤੇ ਲਏ ਗਏ ਹਨ। ਵਿਆਹ 'ਚ ਸ਼ਾਮਲ ਹੋਣ ਵਾਲੇ ਮਹਿਮਾਨ ਦੁਨੀਆ ਦੇ ਵੱਖ-ਵੱਖ ਹਿੱਸਿਆ ਤੋਂ ਆ ਰਹੇ ਹਨ। 

PunjabKesari

ਗੁਪਤਾ ਭਰਾਵਾਂ ਦੇ ਪਰਿਵਾਰ ਨੇ ਸਥਾਨਿਕ ਲੋਕਾਂ ਨਾਲ ਮੁਲਾਕਾਤ ਵੀ ਕੀਤੀ। ਵਿਆਹ ਤੋਂ ਪਹਿਲਾਂ ਗੁਪਤਾ ਭਰਾਵਾਂ ਨੇ ਜੋਸ਼ੀਮਠ ਦੇ 2 ਪਿੰਡਾਂ ਦੇ ਲੋਕਾਂ ਲਈ ਭੋਜ ਅਤੇ ਦਾਨ-ਦਕਸ਼ਣਾ ਦੀ ਵਿਵਸਥਾ ਵੀ ਕੀਤੀ। 

PunjabKesari

ਗੁਪਤਾ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬਦਰੀਨਾਥ ਦੇਵਭੂਮੀ ਨਾਲ ਬਹੁਤ ਲਗਾਵ ਹੈ। ਇਸ ਕਾਰਨ ਉਹ ਇੱਥੇ ਵਿਆਹ ਕਰਨਾ ਚਾਹੁੰਦੇ ਸੀ। ਉਨ੍ਹਾਂ ਨੇ ਉਤਰਾਂਖੰਡ ਦੇ ਮੁੱਖ ਮੰਤਰੀ ਦਾ ਵੀ ਧੰਨਵਾਦ ਕੀਤਾ ਹੈ। ਸਥਾਨਿਕ ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਵਿਆਹ ਔਲੀ ਦੇ ਵਿਕਾਸ ਲਈ ਮਹੱਤਵਪੂਰਨ ਹੋ ਸਕਦਾ ਹੈ।

PunjabKesari

ਔਲੀ ਚਮੋਲੀ ਜ਼ਿਲੇ 'ਚ 12,000 ਫੁੱਟ ਦੀ ਉਚਾਈ 'ਤੇ ਵਸਿਆ ਇਲਾਕਾ ਹੈ। ਖੂਬਸੂਰਤ ਤਸਵੀਰਾਂ ਅਤੇ ਸ਼ਾਨਦਾਰ ਮੌਸਮ ਲਈ ਹਮੇਸ਼ਾ ਤੋਂ ਸੈਲਾਨੀਆਂ ਦੀ ਪਸੰਦੀਦਾ ਸਥਾਨ ਰਹੀ ਹੈ।

PunjabKesari

ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੇ ਸਹਾਰਨਪੁਰ 'ਚ ਜਨਮੇ ਅਤੇ ਦੱਖਣੀ ਅਫਰੀਕਾ ਦੇ ਟਾਪ-10 ਅਮੀਰ ਲੋਕਾਂ 'ਚ ਸ਼ਾਮਲ ਗੁਪਤਾ ਭਰਾ ਆਪਣੇ ਪੁੱਤਰਾਂ ਦਾ ਵਿਆਹ ਕਰ ਰਹੇ ਹਨ। ਉਦਯੋਗਪਤੀ ਅਜੈ ਗੁਪਤਾ ਦੇ ਪੁੱਤਰ ਸੂਰਈਆਕਾਂਤ ਦਾ ਵਿਆਹ 20 ਜੂਨ ਨੂੰ ਅਤੇ ਉਨ੍ਹਾਂ ਦੇ ਭਰਾ ਅਤੁਲ ਗੁਪਤਾ ਦੇ ਬੇਟੇ ਸ਼ਸ਼ਾਂਕ ਦਾ ਵਿਆਹ 22 ਜੂਨ ਨੂੰ ਹੋਵੇਗੀ। ਸੂਰਈਆਕਾਂਤ ਦਾ ਵਿਆਹ ਹੀਰਾ ਵਪਾਰੀ ਸੁਰੇਸ਼ ਸਿੰਘਲ ਦੀ ਬੇਟੀ ਕ੍ਰਿਤਿਕਾ ਸਿੰਘਲ ਅਤੇ ਸ਼ਸ਼ਾਂਕ ਦਾ ਵਿਆਹ ਦੁਬਈ ਦੇ ਵਪਾਰੀ ਵਿਸ਼ਾਲ ਜਲਾਨ ਦੀ ਬੇਟੀ ਸ਼ਿਵਾਂਗੀ ਜਲਾਨ ਨਾਲ ਹੋਵੇਗੀ।


Iqbalkaur

Content Editor

Related News