15 ਅਗਸਤ ਨੂੰ ਭਾਰਤੀ ਬਾਜ਼ਾਰ 'ਚ ਆ ਸਕਦੀ ਹੈ ਕੋਰੋਨਾ ਦੀ ਦਵਾਈ COVAXIN

Friday, Jul 03, 2020 - 01:17 PM (IST)

15 ਅਗਸਤ ਨੂੰ ਭਾਰਤੀ ਬਾਜ਼ਾਰ 'ਚ ਆ ਸਕਦੀ ਹੈ ਕੋਰੋਨਾ ਦੀ ਦਵਾਈ COVAXIN

ਨਵੀਂ ਦਿੱਲੀ : ਕੋਰੋਨਾ ਦੇ ਵੱਧਦੇ ਪ੍ਰਭਾਵ ਦੌਰਾਨ ਇਕ ਚੰਗੀ ਖ਼ਬਰ ਆ ਰਹੀ ਹੈ। 15 ਅਗਸਤ ਯਾਨੀ ਆਜ਼ਾਦੀ ਦਿਹਾੜੇ ਮੌਕੇ ਕੋਰੋਨਾ ਦੀ ਦਵਾਈ ਕੋਵੈਕਸੀਨ (COVAXIN) ਭਾਰਤ 'ਚ ਲਾਂਚ ਹੋ ਸਕਦੀ ਹੈ। ਇਸ ਦਵਾਈ ਨੂੰ ਫਾਰਮਾਸਿਊਟਿਕਲ ਕੰਪਨੀ ਭਾਰਤ ਬਾਇਓਟੇਕ ਨੇ ਤਿਆਰ ਕੀਤਾ ਹੈ।  ਹਾਲ ਹੀ ਵਿਚ ਕੋਵੈਕਸੀਨ ਨੂੰ ਹਿਊਮਨ ਟ੍ਰਾਇਲ ਦੀ ਇਜਾਜ਼ਤ ਮਿਲੀ ਹੈ। ਆਈ.ਸੀ.ਐਮ.ਆਰ. (ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ) ਵੱਲੋਂ ਜਾਰੀ ਲੈਟਰ ਮੁਤਾਬਕ 7 ਜੁਲਾਈ ਤੋਂ ਹਿਊਮਨ ਟ੍ਰਾਇਲ ਲਈ ਇਨਰੋਲਮੈਂਟ ਸ਼ੁਰੂ ਹੋ ਜਾਵੇਗਾ। ਇਸ ਦੇ ਬਾਅਦ ਜੇਕਰ ਸਾਰੇ ਟ੍ਰਾਇਲ ਠੀਕ ਹੋਏ ਤਾਂ ਉਮੀਦ ਹੈ ਕਿ 15 ਅਗਸਤ ਤੱਕ ਕੋਵੈਕਸੀਨ ਨੂੰ ਲਾਂਚ ਕੀਤਾ ਜਾ ਸਕਦਾ ਹੈ। ਸਭ ਤੋਂ ਪਹਿਲਾਂ ਭਾਰਤ ਬਾਇਓਟੇਕ ਦੀ ਦਵਾਈ ਮਾਰਕਿਟ ਵਿਚ ਆ ਸਕਦੀ ਹੈ।

ਇਸ ਲੈਟਰ ਨੂੰ ਆਈ.ਸੀ.ਐਮ.ਆਰ. ਅਤੇ ਸਾਰੇ ਸਟੇਕਹੋਲਡਰ (ਜਿਨ੍ਹਾਂ ਵਿਚ ਐਮਜ਼ ਦੇ ਡਾਕਟਰ ਵੀ ਸ਼ਾਮਲ ਹਨ) ਨੇ ਜਾਰੀ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਟ੍ਰਾਇਲ ਹਰ ਪੜਾਅ ਵਿਚ ਸਫਲ ਹੋਇਆ ਤਾਂ 15 ਅਗਸਤ ਤੱਕ ਕੋਰੋਨਾ ਦੀ ਦਵਾਈ ਕੋਵੈਕਸੀਨ ਮਾਰਕਿਟ ਵਿਚ ਆ ਸਕਦੀ ਹੈ। ਆਈ.ਸੀ.ਐਮ.ਆਰ. ਵੱਲੋਂ ਫਿਲਹਾਲ ਇਹ ਅੰਦਾਜ਼ਾ ਲਗਾਇਆ ਗਿਆ ਹੈ। ਧਿਆਨਦੇਣ ਯੋਗ ਹੈ ਕਿ ਬੀਤੇ ਦਿਨੀਂ ਹੈਦਰਾਬਾਦ ਦੀ ਫਾਰਮਾ ਕੰਪਨੀ ਭਾਰਤ ਬਾਇਓਟੇਕ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਕੋਵੈਕਸੀਨ ਦੇ ਫੇਜ-1 ਅਤੇ ਫੇਜ਼-2 ਦੇ ਹਿਊਮਨ ਟ੍ਰਾਇਲ ਲਈ ਡੀ.ਸੀ.ਜੀ.ਆਈ. ਵੱਲੋਂ ਹਰੀ ਝੰਡੀ ਵੀ ਮਿਲ ਗਈ ਹੈ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਟ੍ਰਾਇਲ ਦਾ ਕੰਮ ਜੁਲਾਈ ਦੇ ਪਹਿਲੇ ਹਫ਼ਤੇ ਵਿਚ ਸ਼ੁਰੂ ਕੀਤਾ ਜਾਵੇਗਾ। ਭਾਰਤ ਬਾਇਓਟੇਕ ਕੰਪਨੀ ਨੇ ਪੋਲੀਓ, ਰੈਬੀਜ਼, ਰੋਟਾਵਾਇਰਸ, ਜਾਪਾਨੀ ਇਨਸੇਫਲਾਈਟਿਸ, ਚਿਕਨਗੁਨੀਆ ਅਤੇ ਜ਼ਿਕਾ ਵਾਇਰਸ ਲਈ ਵੀ ਦਵਾਈ ਬਣਾਈ ਹੈ।


author

cherry

Content Editor

Related News