PM ਮੋਦੀ ਨੂੰ ਮਿਲੇ ਤੋਹਫਿਆਂ ਦੀ ਹੋਈ ਨੀਲਾਮੀ, ਜਾਣੋ ਕਿੰਨੇ ''ਚ ਵਿਕੇ

Sunday, Feb 10, 2019 - 04:25 PM (IST)

PM ਮੋਦੀ ਨੂੰ ਮਿਲੇ ਤੋਹਫਿਆਂ ਦੀ ਹੋਈ ਨੀਲਾਮੀ, ਜਾਣੋ ਕਿੰਨੇ ''ਚ ਵਿਕੇ

ਨਵੀਂ ਦਿੱਲੀ (ਵਾਰਤਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਤੋਹਫਿਆਂ ਅਤੇ ਯਾਦਗਾਰੀ ਚਿੰਨ੍ਹਾਂ ਦੀ ਇਕ ਹਫਤੇ ਤਕ ਚਲੀ ਨੀਲਾਮੀ ਸ਼ਨੀਵਾਰ ਨੂੰ ਸਮਾਪਤ ਹੋ ਗਈ, ਜਿਸ 'ਚ 1800 ਤੋਹਫਿਆਂ ਦੀ ਸਫਲਤਾਪੂਰਵਕ ਬੋਲੀ ਲਾਈ ਗਈ। ਇਨ੍ਹਾਂ ਵਸਤੂਆਂ ਤੋਂ ਮਿਲਣ ਵਾਲੀ ਰਾਸ਼ੀ ਦੀ ਵਰਤੋਂ ਗੰਗਾ ਪ੍ਰਾਜੈਕਟ ਵਿਚ ਕੀਤੀ ਜਾਵੇਗੀ। ਦੋ ਪੜਾਵਾਂ ਦੀ ਇਸ ਨੀਲਾਮੀ ਵਿਚ ਦੇਸ਼ ਵਾਸੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।

PunjabKesari

ਪਹਿਲੇ ਪੜਾਅ ਵਿਚ ਰਾਸ਼ਟਰੀ ਆਧੁਨਿਕ ਕਲਾ ਮਿਊਜ਼ੀਅਮ ਵਿਚ ਦੋ ਦਿਨ ਤਕ ਤੋਹਫਿਆਂ ਦੀ ਬੋਲੀ ਲਾਈ ਗਈ। ਨੀਲਾਮੀ ਵਿਚ ਵਿਸ਼ੇਸ਼ ਰੂਪ ਨਾਲ ਹੱਥ ਨਾਲ ਬਣਾਈ ਹਈ ਲੱਕੜ ਦੀ ਬਾਈਕ 5 ਲੱਖ ਰੁਪਏ ਵਿਚ, ਰੇਲਵੇ ਪਲੇਟ ਫਾਰਮ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿਖਾਉਣ ਵਾਲੀ ਪੇਂਟਿੰਗ ਵੀ ਇੰਨੀ ਹੀ ਰਾਸ਼ੀ ਵਿਚ ਵਿਕੀ।

PunjabKesari
 

ਆਨਲਾਈਨ ਨੀਲਾਮੀ ਵਿਚ ਭਗਵਾਨ ਸ਼ਿਵ ਦੀ ਮੂਰਤੀ 10 ਲੱਖ ਰੁਪਏ ਵਿਚ ਖਰੀਦੀ ਗਈ। ਲੱਕੜ ਦਾ ਅਸ਼ੋਕ ਸਤੰਭ 13 ਲੱਖ ਰੁਪਏ ਵਿਚ ਅਤੇ ਅਸਾਮ ਦੀ ਇਕ ਰਿਵਾਇਤੀ ਟਰੇਅ ਜੋ ਸਟੈਂਡ ਦੇ ਨਾਲ ਹੈ, ਉਹ 12 ਲੱਖ ਰੁਪਏ ਵਿਚ ਵਿਕੀ। ਗੌਤਮ ਬੁੱਧ ਦੀ ਮੂਰਤੀ 7 ਲੱਖ ਰੁਪਏ 'ਚ ਅਤੇ ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਸੁਸ਼ੀਲ ਕੋਇਰਾਲਾ ਵਲੋਂ ਭੇਟ ਕੀਤੀ ਗਈ ਤਾਂਬੇ ਤੋਂ ਬਣੀ ਸ਼ੇਰ ਦੀ ਮੂਰਤੀ 5 ਲੱਖ 20 ਹਜ਼ਾਰ ਵਿਚ ਵਿਕੀ।

PunjabKesari


ਚਾਂਦੀ ਦਾ ਇਕ ਕਲਸ਼ (ਘੜਾ) 6 ਲੱਖ ਰੁਪਏ ਵਿਚ ਖਰੀਦਿਆ ਗਿਆ। ਛੱਤਰਪਤੀ ਸ਼ਿਵਾਜੀ ਦੀ ਪਲਾਸਟਿਕ ਆਫ ਪੈਰਿਸ ਦੀ ਬਣੀ ਮੂਰਤੀ 22,000 ਰੁਪਏ ਵਿਚ ਵਿਕੀ, ਜਦਕਿ ਇਸ ਦੀ ਕੀਮਤ ਸਿਰਫ 1,000 ਰੁਪਏ ਸੀ। ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਰਹਿੰਦੇ ਹੋਏ ਉਨ੍ਹਾਂ ਨੂੰ ਮਿਲੇ ਤੋਹਫਿਆਂ ਦੀ ਵੀ ਉਸ ਸਮੇਂ ਨੀਲਾਮੀ ਕਰਵਾਈ ਸੀ ਅਤੇ ਉਸ ਤੋਂ ਮਿਲੀ ਰਾਸ਼ੀ ਨੂੰ ਕੁੜੀਆਂ ਦੀ ਸਿੱਖਿਆ 'ਤੇ ਖਰਚ ਕੀਤਾ ਗਿਆ ਸੀ।


author

Tanu

Content Editor

Related News