ਅਟਵਾਲ ਦੇ ਭਾਰਤ ਵੀਜ਼ੇ 'ਤੇ ਵਿਦੇਸ਼ ਮੰਤਰਾਲੇ ਦਾ ਵੱਡਾ ਬਿਆਨ

Saturday, Mar 10, 2018 - 08:59 AM (IST)

ਅਟਵਾਲ ਦੇ ਭਾਰਤ ਵੀਜ਼ੇ 'ਤੇ ਵਿਦੇਸ਼ ਮੰਤਰਾਲੇ ਦਾ ਵੱਡਾ ਬਿਆਨ

ਨਵੀਂ ਦਿੱਲੀ— ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੁਜਰਿਮ ਕਰਾਰ ਦਿੱਤੇ ਗਏ ਕਥਿਤ ਖਾਲਿਸਤਾਨੀ ਸਮਰਥਕ ਜਸਪਾਲ ਅਟਵਾਲ ਸਹੀ ਵੀਜ਼ੇ 'ਤੇ ਭਾਰਤ ਆਇਆ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਯਾਤਰਾ ਦੌਰਾਨ ਉਨ੍ਹਾਂ ਦੇ ਇਕ ਪ੍ਰੋਗਰਾਮ 'ਚ ਅਟਵਾਲ ਦੀ ਮੌਜੂਦਗੀ ਨਾਲ ਹੰਗਾਮਾ ਹੋ ਗਿਆ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਸਰਕਰਾ ਦੀ ਪ੍ਰਵਾਸੀ ਭਾਰਤੀਆਂ ਤੱਕ ਪਹੁੰਚਣ ਦੀ ਇਕ ਸਚੇਤ ਨੀਤੀ ਹੈ, ਜਿਸ 'ਚ ਕਈ ਤਰ੍ਹਾਂ ਦੇ ਤੱਤ ਸ਼ਾਮਲ ਹਨ। ਅਤੀਤ 'ਚ ਚਾਹੇ ਉਨ੍ਹਾਂ ਨੇ ਭਾਰਤ ਵਿਰੋਧੀ ਭਾਵਨਾਵਾਂ ਨੂੰ ਉਕਸਾਇਆ ਹੋਵੇ ਪਰ ਬਾਅਦ 'ਚ ਉਨ੍ਹਾਂ ਨੇ ਇਹ ਵਿਚਾਰ ਤਿਆਗ ਦਿੱਤੇ ਸਨ।
ਕੁਮਾਰ ਨੇ ਕਿਹਾ ਕਿ ਜਸਪਾਲ ਅਟਵਾਲ ਨੇ ਸਹੀ ਵੀਜ਼ੇ 'ਤੇ ਭਾਰਤ ਦੀ ਯਾਤਰਾ ਕੀਤੀ ਸੀ। ਇਹ ਉਨ੍ਹਾਂ ਦੀ ਪਹਿਲੀ ਭਾਰਤ ਯਾਤਰਾ ਨਹੀਂ ਸੀ। ਉਹ ਜਨਵਰੀ 2017 'ਚ ਵੀ ਭਾਰਤ ਦੀ ਯਾਤਰਾ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ੀ ਯਾਤਰੀਆਂ ਨੂੰ ਵੀਜ਼ਾ ਦੇਣ ਦੀ ਇਕ ਪ੍ਰਕਿਰਿਆ ਹੈ ਤੇ ਇਸ ਦੀ ਪੈਰਵੀ ਇਸ ਮਾਮਲੇ 'ਚ ਵੀ ਕੀਤੀ ਗਈ ਹੈ। ਅਟਵਾਲ ਨੇ ਮੁੰਬਈ 'ਚ ਇਕ ਪ੍ਰੋਗਰਾਮ 'ਚ ਸ਼ਮੂਲੀਅਤ ਕੀਤੀ ਸੀ, ਜਿਸ 'ਚ ਟਰੂਡੋ ਆਪਣੀ ਪਤਨੀ ਨਾਲ ਮੌਜੂਦ ਸਨ, ਜਦਕਿ ਨਵੀਂ ਦਿੱਲੀ 'ਚ ਸਖਤ ਪ੍ਰਕਿਰਿਆ ਤੋਂ ਬਾਅਦ ਇਥੇ ਕੈਨੇਡੀਅਨ ਹਾਈ ਕਮਿਸ਼ਨ 'ਚ ਰਾਤ ਦੇ ਖਾਣੇ ਦੇ ਲਈ ਉਸ ਨੂੰ ਦਿੱਤਾ ਗਿਆ ਸੱਦਾ ਵਾਪਸ ਲੈ ਲਿਆ ਗਿਆ।
ਅਟਵਾਲ ਖਾਲਿਸਤਾਨੀ ਅੰਦੋਲਨ ਦਾ ਹਿੱਸਾ ਸੀ। ਉਸ ਨੂੰ ਕੈਨੇਡਾ 'ਚ ਪੰਜਾਬ ਦੇ ਉਸ ਵੇਲੇ ਦੇ ਮੰਤਰੀ ਮਲਕੀਤ ਸਿੰਘ ਦੇ ਕਤਲ ਦੀ ਕੋਸ਼ਿਸ਼ ਦੇ ਅਪਰਾਧ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇਸੇ ਦੌਰਾਨ ਅਟਵਾਲ ਨੇ ਮੁੰਬਈ 'ਚ ਇਕ ਪ੍ਰੋਗਰਾਮ 'ਚ ਸ਼ਮੂਲੀਅਤ ਕਰਨ 'ਤੇ ਟਰੂਡੋ ਨੂੰ ਹੋਈ ਸ਼ਰਮਿੰਦਗੀ ਦੇ ਲਈ ਮੁਆਫੀ ਮੰਗ ਲਈ ਸੀ ਤੇ ਕਿਹਾ ਸੀ ਕਿ ਹੁਣ ਖਾਲਿਸਤਾਨੀ ਅੰਦੋਲਨ ਦਾ ਸਮਰਥਨ ਨਹੀਂ ਕਰਦਾ ਹੈ।


Related News