ਮਹਾਰਾਸ਼ਟਰ : 13 ਸਾਲਾ ਕੁੜੀ ਨੂੰ ਪਿਸਤੌਲ ਦਿਖਾ ਕੇ ਇਸਲਾਮ ਕਬੂਲਣ ਦੀ ਧਮਕੀ ਦੇਣ ਵਾਲੇ ਦੋ ਗ੍ਰਿਫ਼ਤਾਰ
Saturday, Jun 17, 2023 - 07:39 PM (IST)
ਮੁੰਬਈ- ਮਹਾਰਾਸ਼ਟਰ ਦੇ ਭਾਯੰਦਰ 'ਚ ਧਰਮ ਤਬਦੀਲੀ ਦੀ ਕੋਸ਼ਿਸ਼ ਦਾ ਇਕ ਹੈਰਾਨ ਕਰਨ ਵਾਲਾ ਮਾਮਾਲ ਸਾਹਮਣੇ ਆਇਆ ਹੈ। ਇਥੇ 2 ਨੌਜਵਾਨਾਂ ਨੇ ਇਕ 13 ਸਾਲ ਦੀ ਨਾਬਾਲਿਗ ਕੁੜੀ ਨੂੰ ਪਿਸਤੌਲ ਦਿਖਾ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸਲਾਮ ਕਬੂਲ ਕਰਨ ਲਈ ਦਬਾਅ ਬਣਾਇਆ। ਪੀੜਤ ਕੁੜੀ ਦੀ ਸ਼ਿਕਾਇਤ 'ਤੇ ਹਰਕਤ 'ਚ ਆਈ ਮਹਾਰਾਸ਼ਟਰ ਪੁਲਸ ਨੇ ਦੋਵਾਂ ਦੋਸ਼ੀਆਂ ਦੇ ਖਿਲਾਫ ਛੇੜਛਾੜ ਅਤੇ ਅਗਵਾ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਦਾ ਦਾਅਵਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੀੜਤ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਦੋ ਨੌਜਵਾਨ ਮੁਨੱਵਰ ਮੰਸੂਰੀ ਅਤੇ ਅਜ਼ੀਮ ਮੰਸੂਰੀ ਉਸ ਨਾਲ ਅਸ਼ਲੀਲ ਹਰਕਤਾਂ ਕਰ ਰਹੇ ਸਨ। ਉਸਦੀ ਮਾਂ ਨੇ ਸ਼ਿਕਾਇਤ ਕੀਤੀ ਕਿ ਮੁਨੱਵਰ ਮੰਸੂਰੀ (20) ਉਸਨੂੰ 12 ਜੂਨ ਦੀ ਰਾਤ ਨੂੰ ਕਰੀਬ ਸਾਢੇ 8 ਵਜੇ ਇਮਾਰਤ ਦੀ ਛੱਤ 'ਤੇ ਲੈ ਗਏ ਅਤੇ ਉਸ ਨਾਲ ਜ਼ਬਰ-ਜਿਨਾਹ ਕੀਤਾ। ਇਸਤੋਂ ਬਾਅਦ ਉਸਨੂੰ ਬੁਰਕਾ, ਚੈਨ ਅਤੇ ਮੁੰਦਰੀ ਦਿੱਤੀ ਅਤੇ ਬੁਰਕਾ ਪਹਿਨ ਕੇ ਤਿਆਰ ਰਹਿਣ ਲਈ ਕਿਹਾ। ਉਸਨੇ ਕੁੜੀ ਨੂੰ ਕਿਹਾ ਕਿ ਉਹ ਬੁਰਕਾ ਪਹਿਨ ਕੇ ਹੇਠਾਂ ਆਏ ਅਤੇ ਦੋਵੇਂ ਦੌੜ ਕੇ ਵਿਆਹ ਕਰ ਲੈਣਗੇ ਪਰ ਪੀੜਤਾ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਇਸਤੋਂ ਬਾਅਦ ਮੁਨੱਵਰ ਨੇ ਪੀੜਤਾ ਦੀ ਨਕਲੀ ਪਿਸਤੌਲ ਦਿਖਾ ਕੇ ਧਮਕਾਇਆ ਕਿ ਜੇਕਰ ਉਸਨੇ ਬੁਰਕਾ ਨਹੀਂ ਪਹਿਨਿਆਂ ਅਤੇ ਇਸਲਾਮ ਕਬੂਲ ਨਹੀਂ ਕੀਤਾ ਤਾਂ ਉਹ ਉਸਨੂੰ ਗੋਲੀ ਮਾਰ ਦੇਵੇਗਾ। ਅਜਿਹਾ ਕੁੜੀ ਦੀ ਮਾਂ ਨੇ ਐੱਫ.ਆਈ.ਆਰ. 'ਚ ਦਿਖਵਾਇਆ।
ਪੀੜਤ ਕੁੜੀ ਦੁਆਰਾ ਘਟਨਾ ਬਾਰੇ ਆਪਣਾ ਮਾਂ ਨੰ ਦੱਸਣ ਤੋਂ ਬਾਅਦ ਭਾਯੰਦਰ ਪੁਲਸ ਨੇ ਮੁਨੱਵਰ ਮੰਸੂਰੀ (20) ਅਤੇ ਅਜ਼ੀਮ ਮੰਸੂਰੀ (18) 'ਤੇ ਛੇੜਛਾਰ ਦੀ ਧਾਰਾ 354, 354 (ਏ) 506 ਅਤੇ ਪਾਸਕੋ ਐਕਟ ਦੀ ਧਾਰਾ 8, 12 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਅਸੀਂ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਹੈ ਅਤੇ ਅਦਾਲਤ ਨੇ ਉਨ੍ਹਾਂ ਨੂੰ ਪੁਲਸ ਹਿਰਾਸਤ 'ਚ ਭੇਜ ਦਿੱਤਾ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।