ਨੌਜਵਾਨਾਂ ਨੂੰ ਅੱਤਵਾਦ ਤੋਂ ਦੂਰ ਰੱਖਣ ਦੀ ਕੋਸ਼ਿਸ਼ ''ਚ ਲੱਗੀ ਪੁਲਸ

Friday, Aug 11, 2017 - 02:18 PM (IST)

ਨੌਜਵਾਨਾਂ ਨੂੰ ਅੱਤਵਾਦ ਤੋਂ ਦੂਰ ਰੱਖਣ ਦੀ ਕੋਸ਼ਿਸ਼ ''ਚ ਲੱਗੀ ਪੁਲਸ

ਸ਼੍ਰੀਨਗਰ— ਜੰਮੂ ਕਸ਼ਮੀਰ ਪੁਲਸ ਡੀ. ਜੀ. ਪੀ. ਐੱਸ. ਪੀ ਵੈਧ ਨੇ ਕਿਹਾ ਨੌਜਵਾਨਾਂ ਨੂੰ ਮੌਤ, ਤਬਾਹੀ ਅਤੇ ਅੱਤਵਾਦ ਤੋਂ ਦੂਰ ਰੱਖਣ ਦੇ ਯਤਨ ਜਾਰੀ ਰਹਿਣਗੇ। ਸੀਮਾ ਪੁਲਸ ਹੈੱਡਕੁਆਟਰ 'ਚ ਆਯੋਜਿਤ ਪੁਲਸ ਦਫ਼ਤਰ 'ਚ ਡੀ. ਜੀ. ਪੀ. ਨੇ ਇਹ ਗੱਲ ਦੱਸੀ। ਉਨ੍ਹਾਂ ਨੇ ਕਿਹਾ ਹਥਿਆਰ ਖੋਹਣ ਲਈ ਘਟਨਾਵਾਂ ਨੂੰ ਅਸਫਲ ਕਰਨ ਲਈ ਕੁਝ ਉਪਾਅ ਕੀਤੇ ਗਏ ਹਨ, ਜੋ ਨਤੀਜੇ ਦੇ ਰਹੇ ਹਨ। ਡੀ. ਜੀ. ਪੀ. ਨੇ ਕਿਹਾ ਕਿ 10 ਜੁਲਾਈ ਨੂੰ ਅਮਰਨਾਥ ਯਾਤਰਾ 'ਤੇ ਹਮਲੇ ਸਮੇਤ ਕਈ ਸਨਸਨੀਖੇਜ਼ ਅਪਰਾਧ ਮਾਮਲਿਆਂ ਦੀ ਪੇਸ਼ੇਵਰ ਜਾਂਚ ਕੀਤੀ ਗਈ ਅਤੇ ਹਲ ਵੀ ਕੀਤੇ ਗਏ ਹਨ।
ਅੱਤਵਾਦੀ ਵਿਰੋਧੀ ਮੋਰਚੇ 'ਤੇ ਉਪਲੱਬਧੀਆਂ ਲਈ ਪੁਲਸ ਅਤੇ ਹੋਰ ਸੁਰੱਖਿਆ ਫੋਰਸ 'ਤੇ ਟਿੱਪਣੀ ਕਰਦੇ ਹੋਏ ਵੈਦ ਨੇ ਕਿਹਾ ਕਿ ਆਲ ਆਉਟ ਅਭਿਆਨ ਜਾਰੀ ਹੀ ਰਹੇਗਾ। ਉਨ੍ਹਾਂ ਨੇ ਪੁਲਸ ਕਰਮਚਾਰੀਆਂ ਨੂੰ ਉਨ੍ਹਾਂ ਦੀ ਸਹਿਤ ਦੀ ਚੰਗੀ ਦੇਖਭਾਲ ਕਰਨ ਦੀ ਸਲਾਹ ਦਿੱਤੀ ਅਤੇ ਡਿਊਟੀ ਦੌਰਾਨ ਅੱਤਵਾਦੀ ਹਮਲਿਆਂ ਅਤੇ ਪੱਥਰਬਾਜੀ ਤੋਂ ਖੁਦ ਨੂੰ ਸੁਰੱਖਿਆ ਰੱਖਣ ਲਈ ਪੂਰੀ ਸਾਵਧਾਨੀ ਵਰਤਣ।
ਬੁਲੇਟ ਪਰੂਫ ਵਾਹਨਾਂ ਦਾ ਪ੍ਰਯੋਗ
ਵੈਦ ਨੇ ਕਿਹਾ ਕਿ ਬੁਲੇਟ ਪਰੂਫ ਵਾਹਨਾਂ ਅਤੇ ਸੁਰੱਖਿਆ ਗੇਅਰ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਅਤੇ ਸੁਰੱਖਿਆ ਜਾਂ ਐਸਕੋਰਟ ਅਤੇ ਹੋਰ ਆਮ ਫਰਜ਼ 'ਚ ਲੋਕਾਂ ਨੂੰ ਨਿਰਧਾਰਿਤ ਹਥਿਆਰਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਅਸਥਿਰ ਸਥਿਤੀਆਂ ਨਾਲ ਨਿਪਟਣ 'ਚ ਸ਼੍ਰੀਨਗਰ ਅਤੇ ਪੁਲਸ ਦੀ ਭੂਮਿਕਾ ਨੂੰ ਉਜਾਗਰ ਕਰਦੇ ਹੋਏ ਡੀ. ਜੀ. ਪੀ. ਨੇ ਕਿਹਾ ਹੈ ਕਿ ਅੱਤਵਾਦੀਆਂ ਅਤੇ ਕਾਨੂੰਨ ਵਿਅਸਥਾ ਸਮੱਸਿਆਵਾਂ ਨੂੰ ਦੂਰ ਰੱਖਣ ਲਈ ਸਾਰੇ ਉਪਾਅ ਕੀਤੇ ਜਾਣੇ ਚਾਹੀਦੇ ਹਨ।
ਡੀ. ਐੈੱਸ. ਪੀ. ਪੰਡਿਤ ਮਾਮਲੇ ਦੀ ਜਾਂਚ
ਉਨ੍ਹਾਂ ਨੇ ਕਿਹਾ ਡੀ. ਐੈੱਸ. ਪੀ. ਮੁਹੰਮਦ ਅਯੂਬ ਪੰਡਿਤ ਦੀ ਕੁੱਟ-ਕੁੱਟ ਕੇ ਹੱਤਿਆ ਕਰਨ ਦੇ ਮਾਮਲੇ ਦੀ ਜਾਂਚ 'ਚ ਪੁਲਸ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਅਪਰਾਧੀਆਂ ਨੂੰ ਫੜ੍ਹਨ ਬਾਰੇ ਲਈ ਗੱਲਾਂ ਕੀਤੀਆਂ।


Related News