Road Rage : ਹਮਲਾਵਰਾਂ ਨੇ ਜੀਪ ਸਵਾਰ ਪਰਿਵਾਰ ਨੂੰ ਕੀਤਾ ਪਰੇਸ਼ਾਨ, ਵੀਡੀਓ ਹੋ ਰਿਹਾ ਵਾਇਰਲ
Wednesday, Aug 20, 2025 - 05:38 PM (IST)

ਨੈਸ਼ਨਲ ਡੈਸਕ- ਦੇਹਰਾਦੂਨ ਦੇ ਰਾਜਪੁਰ ਰੋਡ 'ਤੇ ਇਕ ਰੋਡ ਰੇਜ ਦੀ ਘਟਨਾ ਨੇ ਲੋਕਾਂ ਨੂੰ ਦਹਿਸ਼ਤ 'ਚ ਪਾ ਦਿੱਤਾ। ਇਕ white Toyota Fortuner Legender ਸਵਾਰਾਂ ਨੇ ਇਕ Jeep Wrangler Rubicon ਨੂੰ ਰੋਕਿਆ, ਜਿਸ 'ਚ ਇਕ ਪਰਿਵਾਰ ਬੈਠਿਆ ਸੀ, ਗੱਡੀ ਨੂੰ ਨੁਕਸਾਨ ਪਹੁੰਚਾਇਆ ਅਤੇ ਡਰਾਈਵਰ ਨੂੰ ਧਮਕਾਇਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ, Fortuner (HR ਨੰਬਰ ਵਾਲੀ ਗੱਡੀ) ਨੇ ਜੀਪ ਨੂੰ ਖੱਬੇ ਪਾਸੇ ਤੋਂ ਓਵਰਟੇਕ ਕਰਕੇ ਰੋਕਣ ਦੀ ਕੋਸ਼ਿਸ਼ ਕੀਤੀ। ਜੀਪ ਡਰਾਈਵਰ ਆਪਣੀ ਪਤਨੀ ਅਤੇ ਬੱਚੇ ਨਾਲ ਰਾਜਪੁਰ ਰੋਡ 'ਤੇ ਜਾ ਰਿਹਾ ਸੀ। Fortuner ਸਵਾਰਾਂ ਨੇ ਗੱਡੀ ਅੱਗੇ ਲਾ ਕੇ ਰਸਤਾ ਰੋਕਿਆ ਅਤੇ ਗੁੱਸੇ 'ਚ ਬਾਹਰ ਆ ਕੇ ਜੀਪ ‘ਤੇ ਹਮਲਾ ਕਰ ਦਿੱਤਾ।
ਹਮਲਾਵਰਾਂ ਨੇ ਜੀਪ ਨੂੰ ਨੁਕਸਾਨ ਪਹੁੰਚਾਇਆ ਅਤੇ ਡਰਾਈਵਰ ਨੂੰ ਬਾਹਰ ਆਉਣ ਲਈ ਮਜਬੂਰ ਕਿਹਾ। ਜੀਪ 'ਚ ਉਸ ਦੀ ਪਤਨੀ ਅਤੇ ਛੋਟੇ ਬੱਚੇ ਮੌਜੂਦ ਹੋਣ ਦੇ ਬਾਵਜੂਦ ਹਮਲਾਵਰਾਂ ਨੇ ਗੱਡੀ 'ਤੇ ਹਮਲਾ ਜਾਰੀ ਰੱਖਿਆ। ਜੀਪ ਸਵਾਰ ਨੇ ਆਪਣੀ ਪਤਨੀ ਨੂੰ ਪੁਲਸ ਨੂੰ ਫੋਨ ਕਰਨ ਲਈ ਕਿਹਾ ਅਤੇ ਹਮਲਾਵਰਾਂ ਨੂੰ ਪੁਲਸ ਸਟੇਸ਼ਨ 'ਚ ਮਾਮਲਾ ਸੁਲਝਾਉਣ ਲਈ ਬੇਨਤੀ ਕੀਤੀ। ਇਕ ਹੋਰ ਵੀਡੀਓ 'ਚ ਵੇਖਿਆ ਗਿਆ ਕਿ ਕੁਝ ਸਥਾਨਕ ਲੋਕਾਂ ਨੇ ਹਮਲਾ ਰੋਕਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰਾਂ ਨੇ ਉਨ੍ਹਾਂ ਨਾਲ ਵੀ ਕੁੱਟਮਾਰ ਕੀਤੀ। ਜੀਪ ਸਵਾਰ ਨੇ ਪਤਨੀ ਅਤੇ ਬੱਚਿਆਂ ਨੂੰ ਛੱਡਣ ਤੋਂ ਬਾਅਦ ਪੁਲਸ ਨਾਲ ਸੰਪਰਕ ਕੀਤਾ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8