ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ''ਤੇ ਦੋਸ਼ ਲਾਉਣ ਵਾਲੀ ਕੋਚ ''ਤੇ ਜਾਨਲੇਵਾ ਹਮਲਾ

Wednesday, Apr 26, 2023 - 05:12 PM (IST)

ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ''ਤੇ ਦੋਸ਼ ਲਾਉਣ ਵਾਲੀ ਕੋਚ ''ਤੇ ਜਾਨਲੇਵਾ ਹਮਲਾ

ਹਰਿਆਣਾ- ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ 'ਤੇ ਯੌਨ ਸ਼ੋਸ਼ਣ ਦੇ ਦੋਸ਼ ਲਾਉਣ ਵਾਲੀ ਜੂਨੀਅਰ ਮਹਿਲਾ ਕੋਚ 'ਤੇ ਜਾਨਲੇਵਾ ਹਮਲਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਕੋਚ ਰਾਤ 9 ਵਜੇ ਪੰਚਕੂਲਾ 'ਚ ਆਪਣੀ ਮਹਿਲਾ ਮਿੱਤਰ ਨਾਲ ਸਕੂਟੀ 'ਚ ਪੈਟਰੋਲ ਭਰਵਾਉਣ ਜਾ ਰਹੀ ਸੀ। ਇਸ ਦੌਰਾਨ ਇਕ ਕਾਰ ਡਰਾਈਵਰ ਨੇ ਉਸ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਹ ਵਾਲ-ਵਾਲ ਬਚ ਗਈ। ਹਾਲਾਂਕਿ ਇਸ ਤੋਂ ਬਾਅਦ ਕਾਰ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਕੋਚ ਨੇ ਇਸ ਮਾਮਲੇ ਦੀ ਸ਼ਿਕਾਇਤ ਥਾਣੇ 'ਚ ਦਿੱਤੀ ਹੈ।

ਇਹ ਵੀ ਪੜ੍ਹੋ- UP ਦੇ ਇਨ੍ਹਾਂ ਸਾਬਕਾ ਵਿਧਾਇਕਾਂ ਨੇ ਪੇਸ਼ ਕੀਤੀ ਮਿਸਾਲ, ਜ਼ਿੰਦਗੀ ਦੇ 6ਵੇਂ ਦਹਾਕੇ 'ਚ ਕੀਤੀ 12ਵੀਂ ਪਾਸ

ਹਮਲੇ ਤੋਂ 2 ਘੰਟੇ ਪਹਿਲਾਂ ਮਿਲੀ ਸੀ ਧਮਕੀ

ਦੱਸ ਦੇਈਏ ਕਿ ਇਸ ਹਮਲੇ ਤੋਂ ਪਹਿਲਾਂ ਮਹਿਲਾ ਕੋਚ ਨੂੰ ਉਸ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਧਮਕੀ ਮਿਲੀ ਸੀ। ਇਹ ਧਮਕੀ ਹਮਲੇ ਤੋਂ 2 ਘੰਟੇ ਪਹਿਲਾਂ ਦਿੱਤੀ ਗਈ ਸੀ। ਧਮਕੀ ਦੇਣ ਵਾਲੇ ਨੇ ਕਿਹਾ ਸੀ ਕਿ ਹੁਣ ਤੱਕ ਤਾਂ ਧਮਕੀ ਦੇ ਰਹੇ ਸੀ, ਹੁਣ ਕਰ ਕੇ ਵਿਖਾਵਾਂਗੇ। ਕੋਚ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਸ ਨੂੰ ਕਈ ਵਾਰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਜਾ ਚੁੱਕੀ ਹੈ। ਮਹਿਲਾ ਕੋਚ ਨੇ ਦੱਸਿਆ ਕਿ ਇਸ ਹਮਲੇ ਮਗਰੋਂ ਉਸ ਵਲੋਂ ਡਾਇਲ 112 'ਤੇ ਕਾਲ ਕੀਤੀ ਗਈ ਪਰ ਉਸ ਨੂੰ ਕੋਈ ਰਿਸਪਾਂਸ ਨਹੀਂ ਮਿਲਿਆ। ਇਸ ਤੋਂ ਬਾਅਦ ਕੋਚ ਵਲੋਂ ਉਸ ਦੀ ਸੁਰੱਖਿਆ ਅਧਿਕਾਰੀ ਸਬ-ਇੰਸਪੈਕਟਰ (SI) ਨੇਹਾ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਆਪਣੇ ਗੁਣਾਂ ਕਾਰਨ ਲੰਮੇ ਸਮੇਂ ਤੱਕ ਯਾਦ ਕੀਤੇ ਜਾਣਗੇ ਪ੍ਰਕਾਸ਼ ਸਿੰਘ ਬਾਦਲ: ਮੋਹਨ ਭਾਗਵਤ


author

Tanu

Content Editor

Related News