ਓਨਾਵ ਰੇਪ ਕੇਸ : ਸੰਸਦ ਦੇ ਬਾਹਰ ਵਿਰੋਧੀ ਦਲਾਂ ਦਾ ਪ੍ਰਦਰਸ਼ਨ

Tuesday, Jul 30, 2019 - 11:38 AM (IST)

ਨਵੀਂ ਦਿੱਲੀ— ਓਨਾਵ ਰੇਪ ਮਾਮਲਾ ਇਕ ਵਾਰ ਫਿਰ ਗਰਮਾ ਗਿਆ ਹੈ। ਐਤਵਾਰ ਯਾਨੀ ਕਿ 28 ਜੁਲਾਈ ਨੂੰ  ਹੋਏ ਸੜਕ ਹਾਦਸੇ 'ਚ ਪੀੜਤਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ, ਜਦਕਿ ਉਸ ਦੀ ਮਾਸੀ ਅਤੇ ਚਾਚੀ ਦੀ ਮੌਤ ਹੋ ਗਈ। ਇਸ ਸੜਕ ਹਾਦਸੇ ਤੋਂ ਮਗਰੋਂ ਇਸ ਮਾਮਲੇ ਨੂੰ ਲੈ ਕੇ ਬਵਾਲ ਮਚ ਹੋਇਆ ਹੈ। ਓਨਾਵ ਰੇਪ 'ਚ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੋਸ਼ੀ ਹੈ, ਜੋ ਕਿ ਜੇਲ ਵਿਚ ਬੰਦ ਹੈ। ਸੜਕ ਹਾਦਸੇ ਤੋਂ ਬਾਅਦ ਕੁਲਦੀਪ 'ਤੇ ਹੱਤਿਆ ਦੀ ਸਾਜਿਸ਼ ਦਾ ਕੇਸ ਦਰਜ ਕੀਤਾ ਗਿਆ ਹੈ। ਓਨਾਵ ਮਾਮਲੇ ਨੂੰ ਲੈ ਕੇ ਸੰਸਦ ਕੰਪਲੈਕਸ 'ਚ ਅੱਜ ਯਾਨੀ ਕਿ ਮੰਗਲਵਾਰ ਨੂੰ ਸਮਾਜਵਾਦੀ ਪਾਰਟੀ, ਡੀ. ਐੱਮ. ਕੇ. ਅਤੇ ਟੀ. ਐੱਮ. ਸੀ. ਨੇ ਗਾਂਧੀ ਦੀ ਮੂਰਤੀ ਕੋਲ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਹੱਥਾਂ 'ਚ ਪੋਸਟਰ ਫੜੇ ਹੋਏ ਸਨ, ਜਿਸ 'ਤੇ ਲਿਖਿਆ- ਭਾਰਤ ਸ਼ਰਮਿੰਦਾ ਹੈ #ਓਨਾਵ।

PunjabKesari

ਓਧਰ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਡਿਪਟੀ ਸੈਕ੍ਰਟਰੀ ਜੋਤੀ ਸਿੰਘਲ ਮੰਗਲਵਾਰ ਦੀ ਸਵੇਰ ਨੂੰ ਓਨਾਵ ਰੇਪ ਮਾਮਲੇ ਦੀ ਪੀੜਤਾ ਨੂੰ ਮਿਲਣ ਪਹੁੰਚੀ। ਹਾਲਾਂਕਿ ਪੁਲਸ ਨੇ ਉਨ੍ਹਾਂ ਨੂੰ ਪੀੜਤਾ ਨਾਲ ਮਿਲਣ ਤੋਂ ਰੋਕ ਦਿੱਤਾ। ਜਿਸ ਤੋਂ ਬਾਅਦ ਉਨ੍ਹਾਂ ਦੀ ਟੀਮ ਨੇ ਪੀੜਤਾ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕੀਤੀ। ਪੀੜਤਾ ਦਾ ਪਰਿਵਾਰ ਸੜਕ ਹਾਦਸੇ ਮਾਮਲੇ ਨੂੰ ਲੈ ਕੇ ਲਖਨਊ ਦੇ ਕੇ. ਜੀ. ਐੱਮ. ਯੂ. ਟਰਾਮਾ ਸੈਂਟਰ ਦੇ ਬਾਹਰ ਧਰਨੇ 'ਤੇ ਬੈਠਾ ਹੋਇਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤਕ ਪੀੜਤਾ ਦੇ ਚਾਚਾ ਨੂੰ ਪੈਰੋਲ ਨਹੀਂ ਮਿਲਦੀ, ਉਦੋਂ ਤਕ ਮ੍ਰਿਤਕ ਚਾਚੀ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਓਨਾਵ ਰੇਪ ਪੀੜਤ ਦਾ ਮਾਮਲਾ 2017 ਦਾ ਹੈ, ਜਦੋਂ ਪੀੜਤਾ ਵਿਧਾਇਕ ਕੁਲਦੀਪ ਕੋਲ ਨੌਕਰੀ ਲਈ ਗਈ ਸੀ ਤਾਂ ਉਸ ਨਾਲ ਰੇਪ ਹੋਇਆ ਸੀ। ਇਹ ਮਾਮਲਾ ਉਸ ਸਮੇਂ ਚਰਚਾ 'ਚ ਆਇਆ ਸੀ, ਜਦੋਂ ਪੀੜਤਾ ਨੇ ਨਿਆਂ ਦੀ ਮੰਗ ਕਰਦੇ ਹੋਏ ਸੀ. ਐੱਮ. ਯੋਗੀ ਆਤਿੱਦਿਆਨਾਥ ਦੇ ਆਵਾਸ ਦੇ ਬਾਹਰ ਖੁਦ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਬਾਅਦ ਅਪ੍ਰੈਲ 2018 'ਚ ਕੁਲਦੀਪ ਨੂੰ ਗ੍ਰਿਫਤਾਰ ਕੀਤਾ ਗਿਆ, ਜੋ ਕਿ ਹੁਣ ਜੇਲ ਵਿਚ ਬੰਦ ਹੈ। ਕੁਲਦੀਪ ਨੇ ਪੀੜਤਾ ਦੇ ਚਾਚੇ 'ਤੇ ਪ੍ਰਧਾਨੀ ਦੀਆਂ ਚੋਣਾਂ ਨੂੰ ਲੈ ਕੇ ਦੋਸ਼ ਲਾਇਆ ਸੀ ਕਿ ਉਹ ਉਨ੍ਹਾਂ ਨਾਲ ਰੰਜਿਸ਼ ਰੱਖਦੇ ਹਨ। ਜਿਸ ਤੋਂ ਬਾਅਦ ਇਹ ਮਾਮਲਾ ਗਰਮਾਉਂਦਾ ਗਿਆ। ਪੀੜਤਾ ਦਾ ਚਾਚਾ ਇਸ ਸਮੇਂ ਰਾਏਬਰੇਲੀ ਦੀ ਜੇਲ 'ਚ ਬੰਦ ਹਨ।


Tanu

Content Editor

Related News