ਕਾਂਗਰਸੀ ਨੇਤਾ ਅਧੀਰ ਰੰਜਨ ਚੌਧਰੀ ਦੇ ਘਰ ''ਤੇ ਹਮਲਾ, ਸਟਾਫ ਨਾਲ ਕੋਈ ਕੁੱਟਮਾਰ
Tuesday, Mar 03, 2020 - 09:39 PM (IST)

ਨਵੀਂ ਦਿੱਲੀ — ਲੋਕ ਸਭਾ 'ਚ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਦੇ ਘਰ ਹਮਲੇ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਕੁਝ ਅਣਪਛਾਤੇ ਵਿਅਕਤੀਆਂ ਨੇ ਮੰਗਲਵਾਰ ਸ਼ਾਮ ਸਾਢੇ ਪੰਜ ਵਜੇ ਅਧੀਰ ਰੰਜਨ ਦੇ ਦਿੱਲੀ ਸਥਿਤ ਰਿਹਾਇਸ਼ 'ਤੇ ਹਮਲਾ ਕਰ ਦਿੱਤਾ। ਖਬਰ ਮਿਲੀ ਹੈ ਕਿ ਚੌਧਰੀ ਦੇ ਘਰ 'ਤੇ ਕੰਮ ਕਰਨ ਵਾਲੇ ਲੋਕਾਂ ਨਾਲ ਕੁੱਟਮਾਰ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਅਧੀਰ ਰੰਜਨ ਚੌਧਰੀ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਸੋਮਵਾਰ ਤੋਂ ਬਜਟ ਸੈਸ਼ਨ ਦਾ ਦੂਜਾ ਪੜਾਅ ਸ਼ੁਰੂ ਹੋਣ ਤੋਂ ਬਾਅਦ ਅਧੀਰ ਸਣੇ ਕਾਂਗਰਸੀ ਨੇਤਾ ਦਿੱਲੀ ਹਿੰਸਾ ਨੂੰ ਲੈ ਕੇ ਸਦਨ 'ਚ ਹੰਗਾਮਾ ਕਰ ਰਹੇ ਹਨ।
ਪੱਛਮੀ ਬੰਗਾਲ ਦੀ ਬੇਰਹਿਮਪੁਰ ਸੀਟ ਤੋਂ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਦਾ ਜਨਮ 2 ਅਪ੍ਰੈਲ 1956 ਨੂੰ ਹੋਇਆ ਸੀ। ਅਧੀਰ ਰੰਜਨ 1996 ਤੋਂ ਰਾਜਨੀਤੀ 'ਚ ਹਨ। ਇਸੇ ਸਾਲ ਉਹ ਪਹਿਲੀ ਵਾਰ ਵਿਧਾਇਕ ਬਣੇ ਸੀ। 1999 'ਚ ਉਹ ਪਹਿਲੀ ਵਾਰ ਸੰਸਦ ਬਣੇ ਸੀ।