ਜੰਮੂ-ਕਸ਼ਮੀਰ: ਰਾਜੌਰੀ ’ਚ ਆਰਮੀ ਕੈਂਪ ’ਤੇ ਅੱਤਵਾਦੀ ਹਮਲਾ, 3 ਜਵਾਨ ਸ਼ਹੀਦ

Thursday, Aug 11, 2022 - 03:39 PM (IST)

ਜੰਮੂ-ਕਸ਼ਮੀਰ: ਰਾਜੌਰੀ ’ਚ ਆਰਮੀ ਕੈਂਪ ’ਤੇ ਅੱਤਵਾਦੀ ਹਮਲਾ, 3 ਜਵਾਨ ਸ਼ਹੀਦ

ਜੰਮੂ– ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਵੀਰਵਾਰ ਨੂੰ ਤੜਕੇ ਦੋ ਅੱਤਵਾਦੀਆਂ ਨੇ ਆਰਮੀ ਦੇ ਇਕ ਕੈਂਪ ’ਤੇ ‘ਆਤਮਘਾਤੀ’ ਹਮਲਾ ਕੀਤਾ ਜਿਸ ਵਿਚ ਤਿੰਨ ਜਵਾਨ ਸ਼ਹੀਦ ਹੋ ਗਏ। ਚਾਰ ਘੰਟਿਆਂ ਤਕ ਚੱਲੀ ਮੁਕਾਬਲੇਬਾਜ਼ੀ ਤੋਂ ਬਾਅਦ ਦੋਵਾਂ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ। ਅਧਿਕਾਰੀਆਂ ਅਤੇ ਚਸ਼ਮਦੀਦਾਂ ਨੇ ਦੱਸਿਆ ਕਿ ਇੱਥੋਂ 185 ਕੋਲਮੀਟਰ ਦੂਰ ਪਾਰਗਲ ਸਥਿਤ ਆਰਮੀ ਕੈਂਪ ਦੇ ਬਾਹਰੀ ਘੇਰੇ ਤੋਂ ਅੰਦਰ ਆਉਣ ਦੀ ਕੋਸ਼ਿਸ਼ ਕਰ ਰਹੇ ਦੋ ਅੱਤਵਾਦੀਆਂ ਨੇ ਦੇਰ ਰਾਤ ਕਰੀਬ ਦੋ ਵਜੇ ਪਹਿਲੀ ਵਾਰ ਗੋਲੀਬਾਰੀ ਕੀਤੀ। 

ਸੁਤੰਤਰਤਾ ਦਿਵਸ ਤੋਂ ਚਾਰ ਦਿਨ ਪਹਿਲਾਂ ਕੀਤਾ ਗਿਆ ਇਹ ਹਮਲਾ ਕਰੀਬ ਤਿੰਨ ਸਾਲਾਂ ਬਾਅਦ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ’ਚ ‘ਫਿਦਾਈਨ’ (ਆਤਮਘਾਤੀ ਹਮਲਾਵਰਾਂ) ਦੀ ਵਾਪਸੀ ਦਾ ਸੰਕੇਤ ਹੈ। ਆਖਰੀ ਆਤਮਘਾਤੀ ਹਮਲਾ 14 ਫਰਵਰੀ 2019 ਨੂੰ ਦੱਖਣੀ ਕਸ਼ਮੀਰ ’ਚ ਪੁਲਵਾਮਾ ਜ਼ਿਲ੍ਹੇ ਦੇ ਲੇਥਪੋਰਾ ’ਚ ਹੋਇਆ ਸੀ ਜਿਸ ਵਿਚ ਸੀ.ਆਰ.ਪੀ.ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ। 

ਪੁਲਿਸ ਦੇ ਡਾਇਰੈਕਟਰ ਜਨਰਲ ਦਿਲਬਾਗ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਹਮਲਾ ਕਰਨ ਵਾਲੇ ਦੋਵੇਂ ਵਿਅਕਤੀ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਦੇ ਸਨ। ਸਿੰਘ ਮੁਤਾਬਕ, ਦੋਵਾਂ ਨੇ ਕੈਂਪ ’ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਮਾਰੇ ਗਏ। ਉਨ੍ਹਾਂ ਦੱਸਿਆ ਕਿ ਹਮਲੇ ਤੋਂ ਬਾਅਦ ਮੁਕਾਬਲੇਬਾਜ਼ੀ ਸ਼ੁਰੂ ਹੋ ਗਈ ਜਿਸ ਵਿਚ ਫੌਜ ਦੇ ਤਿੰਨ ਜਵਾਨ ਸ਼ਹੀਰ ਹੋ ਗਏ। ਆਖਰੀ ਵਾਰ ਗੋਲੀਬਾਰੀ ਸਵੇਰੇ ਕਰੀਬ 6:10 ’ਤੇ ਹੋਈ ਸੀ। 

ਏ.ਡੀ.ਜੀ.ਪੀ. ਮੁਕੇਸ਼ ਸਿੰਘ ਨੇ ਕਿਹਾ ਕਿ ਇਸ ਅੱਤਵਾਦੀ ਹਮਲੇ ’ਚ ਫੌਜ ਦੇ 6 ਜਵਾਨ ਜ਼ਖ਼ਮੀ ਹੋਏ ਸਨ ਜਿਨ੍ਹਾਂ ’ਚੋਂ ਜਿਨ੍ਹਾਂ ’ਚੋਂ ਤਿੰਨ ਜਵਾਨ- ਸੁਬੇਦਾਰ ਰਜਿੰਦਰ ਪ੍ਰਸਾਦ, ਰਾਈਫਲਮੈਨ ਮਨੋਜ ਕੁਮਾਰ ਅਤੇ ਰਾਈਫਲਮੈਨ ਡੀ. ਲਕਸ਼ਮਨ ਸ਼ਹੀਦ ਹੋ ਗਏ ਹਨ। ਏ.ਡੀ.ਜੀ.ਪੀ. ਨੇ ਦੱਸਿਆ ਕਿ ਦਾਰਹਲ ਥਾਣੇ ਤੋਂ ਕਰੀਬ 6 ਕਿਲੋਮੀਟਰ ਦੂਰ ਸਥਿਤ ਆਰਮੀ ਦੇ ਇਸ ਕੈਂਪ ’ਚ ਵਾਧੂ ਫੋਰਸ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ ਤਲਾਸ਼ੀ ਅਤੇ ਘੇਰਾਬੰਦੀ ਮੁਹਿੰਮ ਜਾਰੀ ਹੈ। 


author

Rakesh

Content Editor

Related News