ਭਾਰਤੀ ਫੌਜ ਦੀਆਂ ਗੁਪਤ ਜਾਣਕਾਰੀਆਂ ISI ਨੂੰ ਦੇਣ ਵਾਲਾ ਏਜੰਟ ਗ੍ਰਿਫਤਾਰ

01/20/2020 11:52:30 AM

ਵਾਰਾਣਸੀ— ਵਾਰਾਣਸੀ 'ਚ ਐਂਟੀ ਟੈਰਰਿਸਟ ਸਕਵਾਇਡ (ਏ.ਟੀ.ਐੱਸ.) ਨੇ ਇਕ ਵੱਡੀ ਕਾਰਵਾਈ ਕਰਦੇ ਹੋਏ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਦੇ ਏਜੰਟ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਆਈ.ਐੱਸ.ਆਈ ਏਜੰਟ ਦਾ ਨਾਂ ਰਾਸ਼ਿਦ ਅਹਿਮਦ ਹੈ, ਜੋ ਕਿ ਚੰਦੌਲੀ ਜ਼ਿਲੇ ਦੇ ਚੌਰਹਟ ਦਾ ਰਹਿਣ ਵਾਲਾ ਹੈ। ਰਾਸ਼ਿਦ 2018 'ਚ ਕਰਾਚੀ 'ਚ ਰਹਿਣ ਵਾਲੀ ਆਪਣੀ ਮਾਸੀ ਦੇ ਇੱਥੇ ਗਿਆ ਸੀ। ਇਸ ਤੋਂ ਬਾਅਦ ਉੱਥੇ ਆਈ.ਐੱਸ.ਆਈ. ਦੇ ਸੰਪਰਕ 'ਚ ਆਇਆ। ਮਾਰਚ 2019 ਤੋਂ ਉਹ ਪੈਸੇ ਦੇ ਬਦਲੇ ਦੇਸ਼ ਦੇ ਮਹੱਤਵਪੂਰਨ ਸਥਾਨਾਂ ਅਤੇ ਫੌਜ ਟਿਕਾਣਿਆਂ ਦੀਆਂ ਤਸਵੀਰਾਂ ਆਈ.ਐੱਸ.ਆਈ. ਨੂੰ ਭੇਜਦਾ ਸੀ। ਇਨ੍ਹਾਂ ਸੂਚਨਾਵਾਂ ਦੇ ਬਦਲੇ ਪਾਕਿਸਤਾਨੀ ਏਜੰਸੀਆਂ ਨੇ ਰਾਸ਼ਿਦ ਨੂੰ ਪੈਸੇ ਅਤੇ ਤੋਹਫੇ ਵੀ ਭੇਜੇ ਸਨ।

ਪੀ.ਐੱਮ. ਨਰਿੰਦਰ ਮੋਦੀ ਦੇ ਸੰਸਦੀ ਖੇਤਰ 'ਚ ਰਾਸ਼ਿਦ ਦੀ ਗ੍ਰਿਫਤਾਰੀ ਨੂੰ ਏਜੰਸੀਆਂ ਲਈ ਇਕ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ। ਏ.ਟੀ.ਐੱਸ. ਅਨੁਸਾਰ ਰਾਸ਼ਿਦ ਤੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸ ਨੇ ਭਾਰਤ ਦੇ ਕਿਹੜੇ-ਕਿਹੜੇ ਸੁਰੱਖਿਆ ਅਦਾਰਿਆਂ ਦੀ ਡਿਟੇਲ ਪਾਕਿਸਤਾਨ ਨਾਲ ਸਾਂਝੀ ਕੀਤੀ ਸੀ। ਇਸ ਤੋਂ ਇਲਾਵਾ ਏਜੰਸੀਆਂ ਇਹ ਵੀ ਪਤਾ ਲੱਗਾ ਰਹੀਆਂ ਹਨ ਕਿ ਪਾਕਿਸਤਾਨ ਕਿਸ ਮਾਧਿਅਮ ਨਾਲ ਉਸ ਨੂੰ ਪੈਸੇ ਅਤੇ ਤੋਹਫੇ ਭੇਜਦਾ ਸੀ। ਏ.ਟੀ.ਐੱਸ. ਰਾਸ਼ਿਦ ਕੋਲ ਮਿਲੇ ਇਕ ਮੋਬਾਇਲ ਫੋਨ ਦੀ ਡਿਟੇਲ ਵੀ ਦੇਖੀ ਜਾ ਰਹੀ ਹੈ।


DIsha

Content Editor

Related News