ATS ਨੇ ਪਾਕਿਸਤਾਨੀ ਨਾਗਰਿਕ ਸੀਮਾ ਹੈਦਰ ਨਾਲ ਲਗਾਤਾਰ ਦੂਜੇ ਦਿਨ ਕੀਤੀ ਪੁੱਛ-ਗਿੱਛ

Tuesday, Jul 18, 2023 - 01:30 PM (IST)

ATS ਨੇ ਪਾਕਿਸਤਾਨੀ ਨਾਗਰਿਕ ਸੀਮਾ ਹੈਦਰ ਨਾਲ ਲਗਾਤਾਰ ਦੂਜੇ ਦਿਨ ਕੀਤੀ ਪੁੱਛ-ਗਿੱਛ

ਨੋਇਡਾ (ਭਾਸ਼ਾ)- ਉੱਤਰ ਪ੍ਰਦੇਸ਼ ਪੁਲਸ ਦੇ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐੱਸ.) ਨੇ ਮੰਗਲਵਾਰ ਨੂੰ ਪਾਕਿਸਤਾਨੀ ਨਾਗਰਿਕ ਸੀਮਾ ਹੈਦਰ ਤੋਂ ਲਗਾਤਾਰ ਦੂਜੇ ਦਿਨ ਪੁੱਛ-ਗਿੱਛ ਕੀਤੀ, ਜੋ ਮਈ 'ਚ ਗੈਰ-ਕਾਨੂੰਨੀ ਰੂਪ ਨਾਲ ਭਾਰਤ 'ਚ ਦਾਖ਼ਲ ਹੋਈ ਸੀ ਅਤੇ ਹੁਣ ਗ੍ਰੇਟਰ ਨੋਇਡਾ 'ਚ ਆਪਣੇ ਭਾਰਤੀ ਸਾਥੀ ਸਚਿਨ ਮੀਣਾ ਨਾਲ ਰਹਿ ਰਹੀ ਹੈ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਅਧਿਕਾਰੀ ਨੇ ਦੱਸਿਆ ਕਿ ਏ.ਟੀ.ਐੱਸ. ਸੀਮਾ ਦੇ ਸਾਥੀ ਸਚਿਨ ਨੂੰ ਵੀ ਪੁੱਛ-ਗਿੱਛ ਲਈ ਆਪਣੇ ਨਾਲ ਲੈ ਗਈ ਹੈ। ਉੱਤਰ ਪ੍ਰਦੇਸ਼ ਏ.ਟੀ.ਐੱਸ. ਨੇ ਪਹਿਲੀ ਵਾਰ ਸੋਮਵਾਰ ਨੂੰ ਸੀਮਾ ਅਤੇ ਸਚਿਨ ਤੋਂ ਨੋਇਡਾ ਸਥਿਤ ਆਪਣੇ ਦਫ਼ਤਰ 'ਚ ਪੁੱਛ-ਗਿੱਛ ਕੀਤੀ ਸੀ ਅਤੇ ਦੇਰ ਰਾਤ ਦੋਹਾਂ ਨੂੰ ਘਰ ਭੇਜ ਦਿੱਤਾ ਸੀ। ਗ੍ਰੇਟਰ ਨੋਇਡਾ ਪੁਲਸ ਨੇ ਸੀਮਾ (30) ਅਤੇ ਸਚਿਨ (22) ਨੂੰ ਚਾਰ ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ 7 ਜੁਲਾਈ ਨੂੰ ਇਕ ਅਦਾਲਤ ਨੇ ਦੋਹਾਂ ਨੂੰ ਜ਼ਮਾਨਤ ਦੇ ਦਿੱਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News