ਕੇਜਰੀਵਾਲ ਮੰਤਰੀ ਮੰਡਲ ’ਚ ਮਾਮੂਲੀ ਫੇਰਬਦਲ, ਜਲ ਵਿਭਾਗ ਹੁਣ ਆਤਿਸ਼ੀ ਸੰਭਾਲੇਗੀ

Thursday, Oct 26, 2023 - 12:44 PM (IST)

ਕੇਜਰੀਵਾਲ ਮੰਤਰੀ ਮੰਡਲ ’ਚ ਮਾਮੂਲੀ ਫੇਰਬਦਲ, ਜਲ ਵਿਭਾਗ ਹੁਣ ਆਤਿਸ਼ੀ ਸੰਭਾਲੇਗੀ

ਨਵੀਂ ਦਿੱਲੀ, (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਕੈਬਨਿਟ ਵਿਚ ਮਾਮੂਲੀ ਫੇਰਬਦਲ ਕਰਦੇ ਹੋਏ ਮੰਤਰੀ ਸੌਰਭ ਭਾਰਦਵਾਜ ਤੋਂ ਜਲ ਵਿਭਾਗ ਲੈ ਕੇ ਆਤਿਸ਼ੀ ਨੂੰ ਸੌਂਪ ਦਿੱਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਸੈਰ-ਸਪਾਟਾ, ਕਲਾ ਅਤੇ ਸੰਸਕ੍ਰਿਤੀ ਵਿਭਾਗਾਂ ਦਾ ਚਾਰਜ ਸੌਰਭ ਭਾਰਦਵਾਜ ਸੰਭਾਲਣਗੇ, ਜਿਨ੍ਹਾਂ ਨੂੰ ਹੁਣ ਤੱਕ ਆਤਿਸ਼ੀ ਦੇਖ ਰਹੀ ਸੀ। ਅਧਿਕਾਰੀਆਂ ਮੁਤਾਬਕ ਫੇਰਬਦਲ ਨਾਲ ਸਬੰਧਤ ਫਾਈਲ ਉਪ ਰਾਜਪਾਲ ਵੀ. ਕੇ. ਸਕਸੈਨਾ ਨੂੰ ਮਨਜ਼ੂਰੀ ਲਈ ਭੇਜੀ ਗਈ ਸੀ ਅਤੇ ਉਨ੍ਹਾਂ ਨੇ ਆਪਣੀ ਮਨਜ਼ੂਰੀ ਦੇ ਦਿੱਤੀ ਹੈ।


author

Rakesh

Content Editor

Related News