ਆਤਿਸ਼ੀ ਵੱਲੋਂ ਸਦਨ ''ਚ ਕੀਤੇ ਗਏ ਪਾਪ ਦੀ ਹੋਈ ਪੁਸ਼ਟੀ : ਕਪਿਲ ਮਿਸ਼ਰਾ
Saturday, Jan 17, 2026 - 11:29 AM (IST)
ਨਵੀਂ ਦਿੱਲੀ: ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨਾਲ ਸਬੰਧਤ ਇੱਕ ਵੀਡੀਓ ਨੂੰ ਲੈ ਕੇ ਸਿਆਸੀ ਹਲਚਲ ਤੇਜ਼ ਹੋ ਗਈ, ਕਿਉਂਕਿ ਇਸ ਵੀਡੀਓ ਦੀ ਫੋਰੈਂਸਿਕ ਰਿਪੋਰਟ ਹੁਣ ਜਨਤਕ ਹੋ ਗਈ। ਦਿੱਲੀ ਵਿਧਾਨ ਸਭਾ ਸਪੀਕਰ ਵਿਜੇਂਦਰ ਗੁਪਤਾ ਨੇ ਪ੍ਰੈਸ ਕਾਨਫਰੰਸ ਦੌਰਾਨ ਆਡੀਓ-ਵੀਡੀਓ ਮਾਮਲੇ ਦੇ ਸਬੰਧ ਵਿਚ ਰਿਪੋਰਟ ਨੂੰ ਲੈ ਕੇ ਵੱਡਾ ਖ਼ੁਲਾਸਾ ਕਰ ਦਿੱਤਾ। ਇਸ ਸਬੰਧ ਵਿਚ ਹੁਣ ਦਿੱਲੀ ਦੇ ਕੈਬਨਿਟ ਮੰਤਰੀ ਕਪਿਲ ਮਿਸ਼ਰਾ ਦਾ ਇਕ ਬਿਆਨ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ : ਆਤਿਸ਼ੀ ਦੀ ਵੀਡੀਓ ਨਾਲ ਨਹੀਂ ਹੋਈ ਛੇੜਛਾੜ! ਦਿੱਲੀ ਵਿਧਾਨ ਸਭਾ ਸਪੀਕਰ ਨੇ ਖੋਲ੍ਹੀ 'ਆਪ' ਦੇ ਦਾਅਵਿਆਂ ਦੀ ਪੋਲ
ਸੋਸ਼ਲ ਮੀਡੀਆ ਐਕਸ 'ਤੇ ਇਕ ਪੋਸਟ ਸਾਂਝੀ ਕਰਦੇ ਹੋਏ ਉਨ੍ਹਾਂ ਕਿਹਾ, ''ਸਤਿਅਮੇਵ ਜਯਤੇ, ਦਿੱਲੀ ਵਿਧਾਨ ਸਭਾ ਦੇ ਸਪੀਕਰ ਜੀ ਨੂੰ ਮਿਲੀ ਫੋਰੈਂਸਿਕ ਰਿਪੋਰਟ ਹੁਣ ਜਨਤਕ ਖੇਤਰ ਵਿੱਚ ਹੈ। ਆਤਿਸ਼ੀ ਵੱਲੋਂ ਸਦਨ ਵਿੱਚ, ਜੋ ਪਾਪ ਕੀਤਾ ਗਿਆ, ਉਸ ਦੀ ਹੁਣ ਪੁਸ਼ਟੀ ਹੋ ਗਈ ਹੈ।'' ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ, 'ਆਤਿਸ਼ੀ ਤੋਂ ਵੱਡਾ ਪਾਪ ਕੇਜਰੀਵਾਲ ਨੇ ਕੀਤਾ, ਜਿਨ੍ਹਾਂ ਨੇ ਗੁਰੂਆਂ ਦਾ ਅਪਮਾਨ ਕਰਨ ਵਾਲੀ ਆਤਿਸ਼ੀ ਨੂੰ ਬਚਾਉਣ ਲਈ ਪੰਜਾਬ ਪੁਲਸ ਦੀ ਦੁਰਵਰਤੋਂ ਕੀਤੀ। ਸੱਚ ਨੂੰ ਕਦੇ ਵੀ ਸਬੂਤ ਦੀ ਲੋੜ ਨਹੀਂ ਹੁੰਦੀ। ਅੱਜ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਗਿਆ ਹੈ।''
ਇਹ ਵੀ ਪੜ੍ਹੋ : ਵੱਡਾ ਹਾਦਸਾ: ਬਰਫ਼ ਨਾਲ ਜੰਮੀ ਝੀਲ ਦਾ ਆਨੰਦ ਮਾਣਨ ਆਏ ਦੋ ਸੈਲਾਨੀਆਂ ਦੀ ਡੁੱਬਣ ਨਾਲ ਮੌਤ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
