ਪੁੱਤ ਦੀ ਮੌਤ ਮਗਰੋਂ ਪੂਰੀ ਤਰ੍ਹਾਂ ਟੁੱਟਿਆ ਅਤੀਕ, ਬੋਲਿਆ- ਇਹ ਸਭ ਮੇਰੀ ਵਜ੍ਹਾ ਨਾਲ ਹੋਇਆ
Thursday, Apr 13, 2023 - 05:32 PM (IST)
ਪ੍ਰਯਾਗਰਾਜ-ਮਾਫੀਆ ਡਾਨ ਅਤੀਕ ਅਹਿਮਦ ਦੇ ਪੁੱਤਰ ਅਸਦ ਅਹਿਮਦ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ। ਪੁੱਤ ਦੀ ਮੌਤ ਦੀ ਖ਼ਬਰ ਸੁਣ ਕੇ ਅਤੀਕ ਪੂਰੀ ਤਰ੍ਹਾਂ ਟੁੱਟ ਗਿਆ ਹੈ। ਅਤੀਕ ਨੇ ਕਿਹਾ ਕਿ ਇਹ ਸਭ ਮੇਰੀ ਵਜ੍ਹਾ ਨਾਲ ਹੋਇਆ ਹੈ। ਰੋਂਦੇ ਹੋਏ ਅਤੀਕ ਨੇ ਆਪਣੇ ਪੁੱਤ ਅਸਦ ਨੂੰ ਦਫ਼ਨਾਉਣ ਦੀ ਥਾਂ ਬਾਰੇ ਪੁੱਛਿਆ।
ਇਹ ਵੀ ਪੜ੍ਹੋ- ਉਮੇਸ਼ ਪਾਲ ਕਤਲਕਾਂਡ 'ਚ ਵੱਡੀ ਸਫ਼ਲਤਾ; ਅਤੀਕ ਅਹਿਮਦ ਦਾ ਪੁੱਤਰ ਅਸਦ ਐਨਕਾਊਂਟਰ 'ਚ ਢੇਰ
ਦੱਸ ਦੇਈਏ ਕਿ ਉਮੇਸ਼ ਪਾਲ ਕਤਲਕਾਂਡ 'ਚ ਪੁਲਸ ਨੂੰ ਲੋੜੀਂਦੇ ਅਸਦ ਅਤੇ ਇਕ ਹੋਰ ਸ਼ੂਟਰ ਗੁਲਾਮ ਦਾ ਅੱਜ ਐਨਕਾਊਂਟਰ ਕਰ ਦਿੱਤਾ ਗਿਆ ਹੈ। ਇਸ 'ਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਖੁਸ਼ੀ ਜਤਾਈ ਹੈ। ਉਨ੍ਹਾਂ ਨੇ ਐਨਕਾਊਂਟਰ ਕਰਨ ਵਾਲੇ ਅਧਿਕਾਰੀਆਂ ਦੀ ਤਾਰੀਫ਼ ਕੀਤੀ ਹੈ। ਇਨ੍ਹਾਂ ਦੋਹਾਂ ਬਦਮਾਸ਼ਾਂ ਦੀ ਮੌਤ ਮਗਰੋਂ ਜਾਰੀ ਬਿਆਨ ਵਿਚ ਦੱਸਿਆ ਗਿਆ ਕਿ ਮੁੱਖ ਮੰਤਰੀ ਯੋਗੀ ਨੇ ਯੂ. ਪੀ. STF ਦੇ ਨਾਲ ਹੀ ਡੀ. ਜੀ. ਪੀ., ਸਪੈਸ਼ਲ ਡੀ. ਜੀ. ਲਾਅ ਐਂਡ ਆਰਡਰ ਦੀ ਤਾਰੀਫ਼ ਕੀਤੀ।
ਇਹ ਵੀ ਪੜ੍ਹੋ- J&K 'ਚ ਸੁਰੱਖਿਆ ਦਸਤਿਆਂ ਨੇ ਡਰੋਨ ਨੂੰ ਡੇਗਿਆ, ਨਕਦੀ ਤੇ ਸੀਲਬੰਦ ਪੈਕੇਟ ਬਰਾਮਦ
ਦੱਸਣਯੋਗ ਹੈ ਕਿ ਮਾਫੀਆ ਡਾਨ ਅਤੀਕ ਅਹਿਮਦ ਦੇ ਪੁੱਤਰ ਅਸਦ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸ਼ੂਟਰ ਗੁਲਾਮ ਪੁੱਤਰ ਮਕਸੂਦਨ ਨੂੰ ਵੀ ਢੇਰ ਕਰ ਦਿੱਤਾ ਗਿਆ ਹੈ। ਦੋਵੇਂ ਪ੍ਰਯਾਗਰਾਜ ਦੇ ਉਮੇਸ਼ ਪਾਲ ਕਤਲਕਾਂਡ 'ਚ ਲੋੜੀਂਦੇ ਸਨ ਅਤੇ ਦੋਹਾਂ 'ਤੇ 5-5 ਲੱਖ ਰੁਪਏ ਦਾ ਇਨਾਮ ਸੀ। ਝਾਂਸੀ ਵਿਚ ਡੀ. ਐੱਸ. ਪੀ ਨਵੇਂਦੂ ਅਤੇ ਡੀ. ਐੱਸ. ਪੀ ਵਿਮਲ ਦੀ ਅਗਵਾਈ 'ਚ ਉੱਤਰ ਪ੍ਰਦੇਸ਼ STF ਟੀਮ ਨਾਲ ਮੁਕਾਬਲੇ ਦੌਰਾਨ ਦੋਵੇਂ ਮਾਰੇ ਗਏ ਹਨ। ਇਨ੍ਹਾਂ ਤੋਂ ਵਿਦੇਸ਼ 'ਚ ਬਣੇ ਅਤਿ-ਆਧੁਨਿਕ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਉਮੇਸ਼ ਪਾਲ ਕਤਲ ਕੇਸ ਵਿਚ ਅਤੀਕ ਫ਼ਿਲਹਾਲ ਪ੍ਰਯਾਗਰਾਜ ਦੀ ਅਦਾਲਤ ਵਿਚ ਹੈ ਅਤੇ ਇਸ ਦਰਮਿਆਨ ਝਾਂਸੀ ਵਿਚ ਇਹ ਵੱਡੀ ਕਾਰਵਾਈ ਕੀਤੀ ਗਈ ਹੈ।