ਅਤੀਕ ਅਹਿਮਦ ’ਤੇ ਮੁੜ ਕੱਸਿਆ ਕਾਨੂੰਨੀ ਸ਼ਿਕੰਜਾ, ਇਕ ਹੋਰ ਅਗਵਾ ਦੇ ਕੇਸ ’ਚ ਦੋਸ਼ ਤੈਅ, ਹੋਵੇਗੀ ਸਜ਼ਾ

Saturday, Apr 08, 2023 - 11:57 AM (IST)

ਅਤੀਕ ਅਹਿਮਦ ’ਤੇ ਮੁੜ ਕੱਸਿਆ ਕਾਨੂੰਨੀ ਸ਼ਿਕੰਜਾ, ਇਕ ਹੋਰ ਅਗਵਾ ਦੇ ਕੇਸ ’ਚ ਦੋਸ਼ ਤੈਅ, ਹੋਵੇਗੀ ਸਜ਼ਾ

ਲਖਨਊ, (ਇੰਟ.)- ਕਾਰੋਬਾਰੀ ਮੋਹਿਤ ਜੈਸਵਾਲ ਨੂੰ ਅਗਵਾ ਕਰ ਕੇ ਉਸ ਦੀ ਕੁੱਟਮਾਰ ਕਰਨ ਅਤੇ ਉਸ ਦੀ ਜਾਇਦਾਦ ਲਿਖਵਾਉਣ ਦੇ ਮਾਮਲੇ ’ਚ ਲਖਨਊ ਦੀ ਸੀ. ਬੀ. ਆਈ. ਅਦਾਲਤ ’ਚ ਮਾਫੀਆ ਅਤੀਕ ਅਹਿਮਦ ਅਤੇ ਉਸ ਦੇ ਪੁੱਤਰ ਉਮਰ ਅਹਿਮਦ ’ਤੇ ਸੀ. ਬੀ. ਆਈ. ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ’ਤੇ ਦੋਸ਼ ਤੈਅ ਕੀਤੇ ਗਏ ਹਨ। ਸਜ਼ਾ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ। ਮਾਫੀਆ ਅਤੀਕ ਅਹਿਮਦ ਅਤੇ ਉਸ ਦੇ ਪਰਿਵਾਰ ’ਤੇ ਕਾਨੂੰਨੀ ਸ਼ਿਕੰਜਾ ਕੱਸਦਾ ਜਾ ਰਿਹਾ ਹੈ।

ਉਮੇਸ਼ ਪਾਲ ਅਗਵਾ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਅਤੀਕ ਅਤੇ ਉਸ ਦੇ ਪੁੱਤਰ ਉਮਰ ’ਤੇ ਕਾਰੋਬਾਰੀ ਮੋਹਿਤ ਜੈਸਵਾਲ ਨੂੰ ਅਗਵਾ ਕਰ ਕੇ ਕੁੱਟਮਾਰ ਕਰਨ ਅਤੇ ਜਾਇਦਾਦ ਲਿਖਾਉਣ ਦੇ ਦੋਸ਼ ਤੈਅ ਹੋ ਗਏ ਹਨ। ਇਸ ਸੁਣਵਾਈ ਦੌਰਾਨ ਅਤੀਕ ਅਹਿਮਦ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਜੋੜਿਆ ਸੀ, ਜਦਕਿ ਅਤੀਕ ਅਹਿਮਦ ਦੇ ਪੁੱਤਰ ਉਮਰ ਨੂੰ ਲਖਨਊ ਜੇਲ ਤੋਂ ਸੀ. ਬੀ. ਆਈ. ਅਦਾਲਤ ’ਚ ਲਿਆਂਦਾ ਗਿਆ। ਸਜ਼ਾ ਉਮਰ ਕੈਦ ਤੋਂ ਲੈ ਕੇ ਮੌਤ ਤੱਕ ਹੋ ਸਕਦੀ ਹੈ।


author

Rakesh

Content Editor

Related News