ਕੋਰੋਨਾ ਸੰਕਟ ਦੌਰਾਨ PM ਮੋਦੀ ਨੂੰ ਯਾਦ ਆਏ ਅਟਲ ਜੀ, ਸ਼ੇਅਰ ਕੀਤੀ ਕਵਿਤਾ

04/04/2020 12:46:39 PM

ਨਵੀਂ ਦਿੱਲੀ-ਦੇਸ਼ 'ਚ ਜਾਰੀ ਕੋਰੋਨਾ ਸੰਕਟ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਯਾਦ ਆ ਗਈ ਹੈ। ਉਨ੍ਹਾਂ ਨੇ ਅਟਲ ਜੀ ਦੀ ਕਵਿਤਾ ਰਾਹੀਂ ਲੋਕਾਂ ਨੂੰ 'ਦੀਵਾ ਜਗਾਉਣ' ਦੀ ਅਪੀਲ ਕੀਤੀ ਹੈ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5 ਅਪ੍ਰੈਲ ਭਾਵ ਐਤਵਾਰ ਨੂੰ ਸਾਰੇ ਦੇਸ਼ਵਾਸੀਆਂ ਨੂੰ ਇਕਜੁੱਟ ਹੋ ਕੇ ਮਹਾਸ਼ਕਤੀ ਦਿਖਾਉਣ ਲਈ ਕਿਹਾ ਹੈ, ਜਿਸ ਦੇ ਤਹਿਤ ਉਨ੍ਹਾਂ ਨੇ ਟਵੀਟ ਕੀਤਾ ਹੈ।

ਪੀ.ਐੱਮ ਮੋਦੀ ਨੇ ਸ਼ਨੀਵਾਰ ਨੂੰ ਵਾਜਪਾਈ ਦਾ ਇਕ ਵੀਡੀਓ ਟਵੀਟ ਕਰਦੇ ਹੋਏ ਲਿਖਿਆ, 'ਆਓ ਦੀਵਾ ਜਗਾਈਏ'। ਇਸ ਦੇ ਨਾਲ ਹੀ ਉਨ੍ਹਾਂ ਨੇ ਅਟਲ ਬਿਹਾਰੀ ਵਾਜਪਾਈ ਦੀ ਉਹ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੀ ਮਸ਼ਹੂਰ ਕਵਿਤਾ 'ਆਓ ਫਿਰ ਤੋਂ ਦੀਵਾ ਜਗਾਈਏ' ਪੜ੍ਹ ਰਹੇ ਹਨ। 

PunjabKesari

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਆਪਣੇ ਵੀਡੀਓ ਸੰਦੇਸ਼ 'ਚ ਕਿਹਾ ਸੀ ਕਿ ਜਦੋਂ ਦੇਸ਼ ਖਤਰਨਾਕ ਕੋਰੋਨਾਵਾਇਰਸ ਲਈ ਇੰਨੀ ਵੱਡੀ ਲੜਾਈ ਲੜ੍ਹ ਰਿਹਾ ਹੋਵੇ ਤਾਂ ਇਸ ਮਹਾਮਾਰੀ ਰਾਹੀਂ ਫੈਲੇ ਹਨ੍ਹੇਰੇ ਦੌਰਾਨ ਸਾਨੂੰ ਲਗਾਤਾਰ ਰੋਸ਼ਨੀ ਵੱਲ ਜਾਣਾ ਹੈ। ਸਾਡੇ ਗਰੀਬ ਭਰਾ-ਭੈਣ, ਉਨ੍ਹਾਂ ਨੂੰ ਕੋਰੋਨਾ ਸੰਕਟ ਰਾਹੀਂ ਪੈਦਾ ਹੋਈ ਨਿਰਾਸ਼ਾ ਤੋਂ ਆਸ਼ਾ ਵੱਲ ਲਿਜਾਣਾ ਹੈ। ਇਸ ਹਨ੍ਹੇਰੇ 'ਚ ਕੋਰੋਨਾ ਸੰਕਟ ਨੂੰ ਹਰਾਉਣ ਲਈ ਸਾਨੂੰ ਰੋਸ਼ਨੀ ਨੂੰ ਚਾਰਾਂ ਦਿਸ਼ਾਵਾਂ 'ਚ ਫੈਲਾਉਣਾ ਹੈ। ਇਸ ਲਈ 5 ਅਪ੍ਰੈਲ ਭਾਵ ਐਤਵਾਰ ਨੂੰ ਸਾਨੂੰ ਸਾਰਿਆਂ ਨੂੰ ਮਿਲ ਕੇ ਕੋਰੋਨਾ ਸੰਕਟ ਨੂੰ ਚੁਣੌਤੀ ਦੇਣੀ ਹੈ। 


Iqbalkaur

Content Editor

Related News