Quad ਆਗੂਆਂ ਦੀ ਪਹਿਲੀ ਵਰਚੁਅਲ ਸਮਿਟ ''ਚ ਪੀ.ਐੱਮ. ਮੋਦੀ ਨੇ ਰੱਖਿਆ ਏਜੰਡਾ

Friday, Mar 12, 2021 - 08:07 PM (IST)

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹੁ-ਇੰਤਜ਼ਾਰ ਅਤੇ ਬਹੁ-ਚਰਚਿਤ ਕਵਾਡ ਦੇਸ਼ਾਂ ਦੇ ਆਗੂਆਂ ਦੀ ਪਹਿਲੀ ਵਰਚੁਅਲ ਬੈਠਕ ਵਿੱਚ ਹਿੱਸਾ ਲਿਆ। ਇਸ ਬੈਠਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਹੀ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ, ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ਿਹਿਦੇ ਸੁਗਾ ਅਤੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰਿਸਨ ਵੀ ਸ਼ਾਮਿਲ ਰਹੇ।

ਬੈਠਕ ਵਿੱਚ ਬੋਲਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸਾਡਾ ਏਜੰਡਾ ਵੈਕਸੀਨ, ਕਲਾਈਮੇਟ ਚੇਂਜ ਅਤੇ ਉਭਰਦੀ ਤਕਨੀਕ ਵਰਗੇ ਖੇਤਰਾਂ ਨੂੰ ਕਵਰ ਕਰਦੇ ਹੋਏ ਕਵਾਡ ਵਿਸ਼ਵਵਿਆਪੀ ਭਲਾਈ ਲਈ ਇੱਕ ਤਾਕਤ ਬਣਾਉਣਾ ਹੈ। 

ਪੀ.ਐੱਮ. ਮੋਦੀ ਨੇ ਕਿਹਾ ਕਿ ਕਵਾਡ ਦੀ ਉਮਰ ਹੋ ਗਈ ਹੈ ਅਤੇ ਇਹ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸਥਿਰਤਾ ਦੇ ਮਹੱਤਵਪੂਰਣ ਥੰਮ੍ਹ ਦੇ ਰੂਪ ਵਿੱਚ ਬਣਿਆ ਰਹੇਗਾ। 

ਅਮਰੀਕਾ ਨਾਲ ਕੰਮ ਕਰਣ ਨੂੰ ਵਚਨਬੱਧ- ਬਾਈਡੇਨ
ਕਵਾਡ ਆਗੂਆਂ ਦੀ ਪਹਿਲੀ ਵਰਚੁਅਲ ਸਮਿਟ ਵਿੱਚ ਬੋਲਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਸੰਯੁਕਤ ਰਾਜ ਅਮਰੀਕਾ ਸਥਿਰਤਾ ਪ੍ਰਾਪਤ ਕਰਣ ਲਈ ਤੁਹਾਡੇ (ਕਵਾਡ) ਅਤੇ ਖੇਤਰ ਵਿੱਚ ਸਾਡੇ ਸਾਰੇ ਸਾਥੀਆਂ ਨਾਲ ਕੰਮ ਕਰਣ ਲਈ ਵਚਨਬੱਧ ਹੈ। ਇਹ ਸਮੂਹ ਵਿਸ਼ੇਸ਼ ਰੂਪ ਨਾਲ ਮਹੱਤਵਪੂਰਣ ਹੈ ਕਿਉਂਕਿ ਇਹ ਵਿਵਹਾਰਕ ਸਮਾਧਾਨ ਅਤੇ ਠੋਸ ਨਤੀਜਿਆਂ ਲਈ ਸਮਰਪਤ ਹੈ। 

ਜੋਅ ਬਾਈਡੇਨ ਦੇ ਅਮਰੀਕਾ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਇਹ ਕਵਾਡ ਦੇ ਆਗੂਆਂ ਦੀ ਕਿਸੇ ਵੀ ਮੰਚ 'ਤੇ ਇਹ ਪਹਿਲੀ ਮੁਲਾਕਾਤ ਹੈ।

ਹਿੰਦ-ਪ੍ਰਸ਼ਾਂਤ ਤੈਅ ਕਰੇਗਾ ਕਿਸਮਤ- ਸਕਾਟ ਮਾਰਿਸਨ
ਵਰਚੁਅਲ ਸਮਿਟ ਨੂੰ ਸੰਬੋਧਿਤ ਕਰਦੇ ਹੋਏ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰਿਸਨ ਨੇ ਕਿਹਾ ਇਹ ਹਿੰਦ-ਪ੍ਰਸ਼ਾਂਤ ਹੀ ਹੈ ਜੋ ਹੁਣ 21ਵੀਂ ਸਦੀ ਵਿੱਚ ਦੁਨੀਆ ਦੇ ਕਿਸਮਤ ਦੀ ਰੂਪ-ਰੇਖਾ ਤੈਅ ਕਰੇਗਾ। ਹਿੰਦ-ਪ੍ਰਸ਼ਾਂਤ ਵਿੱਚ ਮਹਾਨ ਲੋਕਤੰਤਰਾਂ ਦੇ ਚਾਰ ਆਗੂਆਂ ਦੇ ਰੂਪ ਵਿੱਚ ਸਾਡੀ ਸਾਂਝੀ ਸ਼ਾਂਤੀ,  ਸਥਿਰਤਾ ਅਤੇ ਖੁਸ਼ਹਾਲੀ ਦਾ ਪ੍ਰਤੀਕ ਉਸਾਰੀਏ ਅਤੇ ਖੇਤਰ ਦੇ ਕਈ ਦੇਸ਼ਾਂ ਦੇ ਨਾਲ ਅਜਿਹਾ ਕਰਣ ਲਈ ਪ੍ਰੇਰਿਤ ਕਰੀਏ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News