ਦੇਵਤਿਆਂ ਨੂੰ ਤਾਂ ਰਾਜਨੀਤੀ ਤੋਂ ਰੱਖੋ ਦੂਰ, ਸੁਪਰੀਮ ਕੋਰਟ ਦੀ ਤਿਰੂਪਤੀ ਲੱਡੂ ਵਿਵਾਦ 'ਤੇ ਸਖ਼ਤ ਟਿੱਪਣੀ

Monday, Sep 30, 2024 - 03:34 PM (IST)

ਦੇਵਤਿਆਂ ਨੂੰ ਤਾਂ ਰਾਜਨੀਤੀ ਤੋਂ ਰੱਖੋ ਦੂਰ, ਸੁਪਰੀਮ ਕੋਰਟ ਦੀ ਤਿਰੂਪਤੀ ਲੱਡੂ ਵਿਵਾਦ 'ਤੇ ਸਖ਼ਤ ਟਿੱਪਣੀ

ਨਵੀਂ ਦਿੱਲੀ (ਭਾਸ਼ਾ)- ਤਿਰੂਪਤੀ ਮੰਦਰ ਲੱਡੂ ਵਿਵਾਦ 'ਚ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਘੱਟੋ-ਘੱਟ ਦੇਵਤਿਆਂ ਨੂੰ ਤਾਂ ਰਾਜਨੀਤੀ ਤਾਂ ਦੂਰ ਰੱਖਿਆ ਜਾਣਾ ਚਾਹੀਦਾ। ਨਾਲ ਹੀ ਸੁਪਰੀਮ ਕੋਰਟ ਨੇ ਜਾਣਨਾ ਚਾਹਿਆ ਕਿ ਇਸ ਗੱਲ ਦਾ ਕੀ ਸਬੂਤ ਹੈ ਕਿ ਤਿਰੂਪਤੀ ਲੱਡੂ ਬਣਾਉਣ 'ਚ ਦੂਸ਼ਿਤ ਘਿਓ ਦਾ ਇਸਤੇਮਾਲ ਕੀਤਾ ਗਿਆ ਸੀ। ਜੱਜ ਬੀ.ਆਰ. ਗਵਈ ਅਤੇ ਜੱਜ ਕੇ.ਵੀ. ਵਿਸ਼ਵਨਾਥਨ ਦੀ ਬੈਂਚ ਨੇ ਇਹ ਵੀ ਪੁੱਛਿਆ ਕਿ ਜਦੋਂ ਮਾਮਲੇ ਦੀ ਜਾਂਚ ਦੇ ਆਦੇਸ਼ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ ਤਾਂ ਜਨਤਕ ਬਿਆਨ ਦੇਣ ਦੀ ਕੀ ਲੋੜ ਸੀ। ਬੈਂਚ ਨੇ ਕਿਹਾ,''ਘੱਟੋ-ਘੱਟ, ਅਸੀਂ ਉਮੀਦ ਕਰਦੇ ਹਾਂ ਕਿ ਦੇਵਤਿਆਂ ਨੂੰ ਰਾਜਨੀਤੀ ਤੋਂ ਦੂਰ ਰੱਖਿਆ ਜਾਵੇਗਾ।'' ਸਾਲਿਸੀਟਰ ਜਨਰਲ ਤੂਸ਼ਾਰ ਮੇਹਤਾ ਨੇ ਬੈਂਚ ਨੂੰ ਕਿਹਾ ਕਿ ਇਹ ਆਸਥਾ ਦਾ ਮਾਮਲਾ ਹੈ ਅਤੇ ਜੇਕਰ ਲੱਡੂ ਬਣਾਉਣ 'ਚ ਦੂਸ਼ਿਤ ਘਿਓ ਦਾ ਇਸਤੇਮਾਲ ਕੀਤਾ ਗਿਆ ਹੈ ਤਾਂ ਇਹ ਨਾਮਨਜ਼ੂਰ ਹੈ। ਮਾਮਲੇ 'ਚ ਸੁਣਵਾਈ ਜਾਰੀ ਹੈ।

ਇਹ ਵੀ ਪੜ੍ਹੋ : ਮਾਤਾ ਵੈਸ਼ਣੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਚੰਗੀ ਖ਼ਬਰ, ਨਰਾਤਿਆਂ ਦੌਰਾਨ ਸ਼ੁਰੂ ਹੋਵੇਗੀ ਇਹ ਸਹੂਲਤ

ਬੈਂਚ ਉਨ੍ਹਾਂ ਪਟੀਸ਼ਨਾਂ 'ਤੇ ਸੁਣਵਾਈ ਕਰ ਰਹੀ ਹੈ, ਜਿਨ੍ਹਾਂ 'ਚ ਤਿਰੂਪਤੀ ਦੇ ਲੱਡੂ ਬਣਾਉਣ 'ਚ ਪਸ਼ੂ ਚਰਬੀ ਦੇ ਇਸਤੇਮਾਲ ਦੀ ਜਾਂਚ ਦੀ ਮੰਗ ਕੀਤੀ ਗਈ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਦਾਅਵਾ ਕੀਤਾ ਸੀ ਕਿ ਸੂਬੇ 'ਚ ਪਿਛਲੀ ਵਾਈ.ਐੱਸ. ਜਗਨ ਮੋਹਨ ਰੈੱਡੀ ਦੀ ਅਗਵਾਈ ਵਾਲੀ ਸਰਕਾਰ ਦੌਰਾਨ ਤਿਰੂਪਤੀ ਦੇ ਲੱਡੂ ਤਿਆਰ ਕਰਨ 'ਚ ਪਸ਼ੂਆਂ ਦੀ ਚਰਬੀ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਨਾਲ ਵੱਡੇ ਪੈਮਾਨੇ 'ਤੇ ਰਾਜਨੀਤਕ ਵਿਵਾਦ ਪੈਦਾ ਹੋ ਗਿਆ ਸੀ। ਵਾਈ.ਐੱਸ.ਆਰ. ਕਾਂਗਰਸ ਨੇ ਦੋਸ਼ ਲਗਾਇਆ ਸੀ ਕਿ ਨਾਇਡੂ ਨੇ ਰਾਜਨੀਤਕ ਲਾਭ ਲਈ 'ਘਿਨਾਉਣਾ ਦੋਸ਼' ਲਗਾਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News