ਕਾਨਪੁਰ ''ਚ ''ਆਈ ਲਵ ਪਾਕਿਸਤਾਨ'' ਲਿਖੇ ਗੁਬਾਰੇ ਮਿਲਣ ਨਾਲ ਬਵਾਲ

Thursday, Oct 26, 2017 - 03:32 PM (IST)

ਕਾਨਪੁਰ ''ਚ ''ਆਈ ਲਵ ਪਾਕਿਸਤਾਨ'' ਲਿਖੇ ਗੁਬਾਰੇ ਮਿਲਣ ਨਾਲ ਬਵਾਲ

ਕਾਨਪੁਰ— ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨੀ 'ਚ ਪਾ ਦਿੱਤਾ। ਇੱਥੇ ਜਨਮਦਿਨ ਮਨਾਉਣ ਲਈ ਖਰੀਦੇ ਗਏ ਗੁਬਾਰੇ ਖੋਲ੍ਹਣ 'ਤੇ ਉਨ੍ਹਾਂ 'ਤੇ 'ਆਈ ਲਵ ਪਾਕਿਸਤਾਨ' ਲਿਖਿਆ ਮਿਲਿਆ। ਜਿਸ ਦੁਕਾਨਦਾਰ ਨੇ ਗੁਬਾਰੇ ਵੇਚੇ ਸਨ, ਉਸ ਨੂੰ ਪੁਲਸ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕਰ ਰਹੀ ਹੈ। ਗੁਬਾਰਿਆਂ 'ਤੇ ਅੰਗਰੇਜ਼ੀ ਅਤੇ ਉਰਦੂ 'ਚ 'ਮੈਂ ਪਾਕਿਸਤਾਨ ਨਾਲ ਪਿਆਰ ਕਰਦਾ ਹਾਂ' ਲਿਖਿਆ ਸੀ। ਅਜੇ ਪ੍ਰਤਾਪ ਸਿੰਘ ਪੇਸ਼ੇ ਤੋਂ ਐਡਵੋਕੇਟ ਹਨ। ਉਹ ਕਾਨਪੁਰ 'ਚ ਹਿੰਦੂ ਕੁਆਰਡੀਨੇਸ਼ਨ ਕਮੇਟੀ ਯੂਥ ਵਾਹਿਨੀ ਦੇ ਸਲਾਹਕਾਰ ਵੀ ਹਨ। ਅਜੇ ਨੇ ਦੱਸਿਆ ਕਿ ਉਹ ਕਿਦਵਈ ਨਗਰ ਦੇ ਸਾਈਟ ਨੰਬਰ1 'ਚ ਆਪਣੇ ਘਰੋਂ ਜਨਮਦਿਨ ਦੇ ਸਾਮਾਨ ਦੀ ਖਰੀਦਾਰੀ ਕਰਨ ਨਿਕਲੇ ਸਨ। ਬੁੱਧਵਾਰ ਨੂੰ ਉਨ੍ਹਾਂ ਦੇ ਬੇਟੇ ਦਾ ਜਨਮਦਿਨ ਸੀ। ਉਹ ਬੇਟੇ ਲਈ ਤੋਹਫੇ ਅਤੇ ਜਨਮਦਿਨ 'ਤੇ ਸਜਾਵਟ ਦਾ ਦੂਜਾ ਸਾਮਾਨ ਲੈ ਕੇ ਘਰ ਪੁੱਜੇ। ਉਨ੍ਹਾਂ ਨੇ ਦੱਸਿਆ ਕਿ ਉਹ ਘਰ ਕੋਲ ਹੀ ਸੀਮਾ ਪ੍ਰੋਵਿਜਨ ਸਟੋਰ ਗਏ ਅਤੇ ਉੱਥੋਂ ਗੁਬਾਰੇ ਖਰੀਦ ਕੇ ਲਿਆਏ। ਗੁਬਾਰਿਆਂ 'ਚ ਕੁਝ ਲਿਖਿਆ ਸੀ ਪਰ ਉਹ ਸਪੱਸ਼ਟ ਨਹੀਂ ਸੀ। ਉਨ੍ਹਾਂ ਨੂੰ ਲੱਗਾ ਕਿ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਲਿਖੀਆਂ ਹੋਣਗੀਆਂ। ਜਦੋਂ ਗੁਬਾਰੇ ਫਲਾਏ ਗਏ ਤਾਂ ਸਾਰੇ ਹੈਰਾਨ ਰਹਿ ਗਏ। ਗੁਬਾਰਿਆਂ 'ਚ ਅੰਗਰੇਜ਼ੀ 'ਚ ਆਈ ਲਵ ਪਾਕਿਸਤਾਨ ਲਿਖਿਆ ਸੀ।

ਗੁਬਾਰਿਆਂ 'ਤੇ ਉਰਦੂ 'ਚ ਵੀ ਕੁਝ ਲਿਖਿਆ ਸੀ। ਜਦੋਂ ਉਨ੍ਹਾਂ ਨੇ ਇਕ ਜਾਣਨ ਵਾਲੇ ਤੋਂ ਉਰਦੂ 'ਚ ਲਿਖੀ ਲਾਈਨ ਪੜ੍ਹਵਾਈ ਤਾਂ ਪਤਾ ਲੱਗਾ ਕਿ ਉਸ 'ਚ ਉਰਦੂ 'ਚ ਵੀ ਮੈਂ ਪਾਕਿਸਤਾਨ ਨਾਲ ਪਿਆਰ ਕਰਦਾ ਹਾਂ ਲਿਖਿਆ ਸੀ। ਉਸ ਤੋਂ ਬਾਅਦ ਅਜੇ ਭਾਜਪਾ ਦੇ ਕਈ ਵਰਕਰਾਂ ਨਾਲ ਦੁਕਾਨਦਾਰ ਕੋਲ ਪੁੱਜੇ। ਇੱਥੇ ਦੁਕਾਨਦਾਰ ਨੇ ਸਫਾਈ ਦਿੱਤੀ ਕਿ ਉਸ ਨੂੰ ਨਹੀਂ ਪਤਾ ਕਿ ਗੁਬਾਰੇ 'ਚ ਕੀ ਲਿਖਿਆ ਹੈ। ਉਹ ਤਾਂ ਬਾਜ਼ਾਰ ਤੋਂ ਖੁਦ ਗੁਬਾਰੇ ਖਰੀਦ ਕੇ ਲਿਆਇਆ ਸੀ ਅਤੇ ਉਂਝ ਹੀ ਪੈਕੇਟ 'ਚ ਬੰਦ ਗੁਬਾਰੇ ਵੇਚ ਦਿੱਤੇ। ਦੁਕਾਨ 'ਤੇ ਹੰਗਾਮਾ ਹੋਣ ਲੱਗਾ। ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲਾ ਸ਼ਾਂਤ ਕਰਵਾਇਆ। ਦੁਕਾਨਦਾਰ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ।


Related News