ਜੋਤਿਸ਼ੀ ਦਾ ਜੁਗਾੜ, ਬੈੱਡਰੂਮ ''ਚ ਕੈਮਰਾ ਫਿੱਟ ਕਰ ਬਣਾ ਲਈ 58 ਔਰਤਾਂ ਦੀ ''ਗੰਦੀ'' ਵੀਡੀਓ ਤੇ ਫਿਰ...
Friday, Mar 20, 2026 - 02:56 PM (IST)
ਨੈਸ਼ਨਲ ਡੈਸਕ- ਖੁਦ ਨੂੰ ਜੋਤਸ਼ੀ ਦੱਸ ਕੇ ਨੇਤਾਵਾਂ ਅਤੇ ਸੈਲੀਬ੍ਰਿਟੀਜ਼ ਦਾ ਭਵਿੱਖ ਦੱਸਣ ਦਾ ਦਾਅਵਾ ਕਰਨ ਵਾਲੇ ਅਸ਼ੋਕ ਖਰਾਤ ਉਰਫ 'ਕੈਪਟਨ' ਖਰਾਤ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਨਾਸਿਕ ਕ੍ਰਾਈਮ ਬ੍ਰਾਂਚ ਨੇ ਖਰਾਤ ਨੂੰ ਇਕ 35 ਸਾਲਾ ਔਰਤ ਨਾਲ ਜਬਰ-ਜ਼ਿਨਾਹ ਕਰਨ ਦੇ ਗੰਭੀਰ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਮਹਾਰਾਸ਼ਟਰ ਸਰਕਾਰ ਨੇ ਇਸ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਹੈ, ਜਿਸ ਦੀ ਕਮਾਨ ਮਹਿਲਾ ਆਈ.ਪੀ.ਐੱਸ. ਅਧਿਕਾਰੀ ਤੇਜਸਵਿਨੀ ਸਤਪੁਤੇ ਨੂੰ ਸੌਂਪੀ ਗਈ ਹੈ।
58 ਵੀਡੀਓ ਕਲਿੱਪਾਂ ਨੇ ਮਚਾਈ ਹਲਚਲ
ਜਾਂਚ ਦੌਰਾਨ ਪੁਲਸ ਨੂੰ ਮੁਲਜ਼ਮ ਦੇ ਡਿਜੀਟਲ ਯੰਤਰਾਂ 'ਚੋਂ 58 ਵੀਡੀਓ ਕਲਿੱਪਾਂ ਮਿਲੀਆਂ ਹਨ, ਜਿਨ੍ਹਾਂ 'ਚ ਕਥਿਤ ਤੌਰ 'ਤੇ ਕਈ ਔਰਤਾਂ ਅਤੇ ਚਰਚਿਤ ਚਿਹਰੇ ਨਜ਼ਰ ਆ ਰਹੇ ਹਨ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਮਾਮਲਾ ਸਿਰਫ਼ ਜਿਨਸੀ ਸ਼ੋਸ਼ਣ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਇਸ ਦੇ ਪਿੱਛੇ ਇਕ ਵੱਡਾ ਬਲੈਕਮੇਲਿੰਗ ਰੈਕੇਟ ਕੰਮ ਕਰ ਰਿਹਾ ਹੋ ਸਕਦਾ ਹੈ। ਇਸ ਦੌਰਾਨ ਸ਼ਿਰਡੀ ਤੋਂ ਵੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਔਰਤ ਨੇ ਅਸ਼ਲੀਲ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦੇ ਕੇ ਪੈਸੇ ਮੰਗਣ ਦੇ ਦੋਸ਼ ਲਗਾਏ ਹਨ।
150-200 ਕਰੋੜ ਦੀ ਜਾਇਦਾਦ ਅਤੇ ਹਥਿਆਰ ਬਰਾਮਦ
ਪੁਲਸ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਖਰਾਤ ਦੇ ਘਰੋਂ ਇਕ ਪਿਸਤੌਲ, ਕਾਰਤੂਸ ਅਤੇ 6.5 ਲੱਖ ਰੁਪਏ ਨਕਦ ਬਰਾਮਦ ਹੋਏ ਹਨ। ਜਾਂਚ 'ਚ ਸਾਹਮਣੇ ਆਇਆ ਹੈ ਕਿ ਪਿਛਲੇ 15 ਸਾਲਾਂ 'ਚ ਉਸ ਨੇ 150 ਤੋਂ 200 ਕਰੋੜ ਰੁਪਏ ਦੀ ਅਥਾਹ ਜਾਇਦਾਦ ਬਣਾਈ ਹੈ। ਇਸ ਜਾਇਦਾਦ 'ਚ ਨਾਸਿਕ ਦੇ ਪਾਥਰਡੀ ਇਲਾਕੇ 'ਚ 150 ਕਰੋੜ ਦੀਆਂ ਜ਼ਮੀਨਾਂ, ਸਿੰਨਰ ਤਾਲੁਕਾ 'ਚ 45 ਏਕੜ ਜ਼ਮੀਨ, ਇਕ ਆਲੀਸ਼ਾਨ ਬੰਗਲਾ, ਫਾਰਮ ਹਾਊਸ ਅਤੇ ਕਈ ਦਫ਼ਤਰ ਸ਼ਾਮਲ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਰਕਾਰ ਨੇ SIT (ਵਿਸ਼ੇਸ਼ ਜਾਂਚ ਟੀਮ) ਦਾ ਗਠਨ ਕਰ ਦਿੱਤਾ ਹੈ। ਫਿਲਹਾਲ ਅਦਾਲਤ ਨੇ ਮੁਲਜ਼ਮ ਨੂੰ 24 ਮਾਰਚ ਤੱਕ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
