ਹਰਿਦੁਆਰ ''ਚ ਸਿਰਫ 4 ਘੰਟੇ ਦੇ ਅੰਦਰ ਹੀ ਕਰਨਾ ਹੋਵੇਗਾ ਅਸਥੀ ਵਿਸਰਜਨ

Monday, May 11, 2020 - 09:14 PM (IST)

ਹਰਿਦੁਆਰ ''ਚ ਸਿਰਫ 4 ਘੰਟੇ ਦੇ ਅੰਦਰ ਹੀ ਕਰਨਾ ਹੋਵੇਗਾ ਅਸਥੀ ਵਿਸਰਜਨ

ਹਰਿਦੁਆਰ (ਏਜੰਸੀ) : ਹਰਿਦੁਆਰ 'ਚ ਅਸਥੀ ਵਿਸਰਜਨ ਦੀ ਆਗਿਆ ਮਿਲਣ ਤੋਂ ਬਾਅਦ ਵੱਡੀ ਗਿਣਤੀ 'ਚ ਲੋਕਾਂ ਦੇ ਅਸਥੀਆਂ ਲੈ ਕੇ ਪੁੱਜਣ ਨਾਲ ਭੀੜ ਤੋਂ ਬਚਣ ਲਈ ਉਨ੍ਹਾਂ ਨੂੰ ਬਾਰਡਰ ਤੋਂ ਹਰਿਦੁਆਰ ਜਾ ਕੇ ਅਸਥੀ ਵਿਸਰਜਨ ਕਰਣ ਅਤੇ ਪਰਤਣ ਲਈ ਚਾਰ ਘੰਟੇ ਦਾ ਸਮਾਂ ਦਿੱਤਾ ਜਾ ਰਿਹਾ ਹੈ।
ਐਸ.ਪੀ. ਦੇਹਾਤ ਸਵਪਨ ਕਿਸ਼ੋਰ ਨੇ ਦੱਸਿਆ ਕਿ ਲੋਕ ਅਸਥੀ ਵਿਸਰਜਨ ਕਰ ਜਲਦ ਰਵਾਨਾ ਹੋ ਜਾਣ, ਇਸ ਲਈ ਚਾਰ ਘੰਟੇ ਦਾ ਸਮਾਂ ਦਿੱਤਾ ਜਾ ਰਿਹਾ ਹੈ। ਇਸ ਮਿਆਦ 'ਚ ਉਨ੍ਹਾਂ ਨੂੰ ਬਾਰਡਰ ਤੋਂ ਹਰਿਦੁਆਰ ਜਾ ਕੇ ਅਸਥੀ ਵਿਸਰਜਨ ਕਰਣਾ ਹੈ ਅਤੇ ਪਰਤ ਕੇ ਬਾਰਡਰ ਪੁੱਜਣਾ ਹੈ।
ਦੋ ਦਿਨ 'ਚ ਭਗਵਾਨਪੁਰ ਅਤੇ ਨਾਰਸਨ ਬਾਰਡਰ 'ਤੇ ਕਰੀਬ 533 ਲੋਕ ਅਸਥੀਆਂ ਲੈ ਕੇ ਪੁੱਜੇ। ਐਤਵਾਰ ਨੂੰ 373 ਲੋਕ ਪੁੱਜੇ ਜਦੋਂ ਕਿ ਸੋਮਵਾਰ ਨੂੰ ਕਰੀਬ 60 ਲੋਕ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੀਆਂ ਅਸਥੀਆਂ ਵਿਸਰਜਿਤ ਕਰਣ ਲਈ ਪੁੱਜੇ। ਪੁਲਸ ਵਲੋਂ ਇਨ੍ਹਾਂ ਲੋਕਾਂ ਨੂੰ ਹਰਿਦੁਆਰ ਆਉਣ-ਜਾਣ ਅਤੇ ਕ੍ਰਿਆਕਰਮ ਤੋਂ ਬਾਅਦ ਰਵਾਨਾ ਕੀਤਾ ਗਿਆ।  ਮੰਡਾਵਰ ਚੈਕ ਪੋਸਟ 'ਤੇ ਲੋਕਾਂ ਦੀ ਸਕ੍ਰੀਨਿੰਗ ਕਰ ਸਮੇਂ ਦੇ ਨਾਲ ਪੂਰਾ ਰਿਕਾਰਡ ਦਰਜ ਕੀਤਾ ਜਾ ਰਿਹਾ ਹੈ।

 


author

Inder Prajapati

Content Editor

Related News