ਸਹਾਇਕ ਪ੍ਰਸ਼ਾਸਨਿਕ ਅਧਿਕਾਰੀ ਗ੍ਰਿਫ਼ਤਾਰ, ਪਾਕਿਸਤਾਨ ਲਈ ਕਰ ਰਿਹਾ ਸੀ ਜਾਸੂਸੀ

Tuesday, Jun 03, 2025 - 01:03 PM (IST)

ਸਹਾਇਕ ਪ੍ਰਸ਼ਾਸਨਿਕ ਅਧਿਕਾਰੀ ਗ੍ਰਿਫ਼ਤਾਰ, ਪਾਕਿਸਤਾਨ ਲਈ ਕਰ ਰਿਹਾ ਸੀ ਜਾਸੂਸੀ

ਜੈਪੁਰ- ਰਾਜਸਥਾਨ ਇੰਟੈਲੀਜੈਂਸ ਨੇ ਇਕ ਵੱਡੀ ਕਾਰਵਾਈ ਕਰਦਿਆਂ ਜੈਸਲਮੇਰ ਦੇ ਰੁਜ਼ਗਾਰ ਦਫ਼ਤਰ 'ਚ ਕੰਮ ਕਰਨ ਵਾਲੇ ਸਹਾਇਕ ਪ੍ਰਸ਼ਾਸਨਿਕ ਅਧਿਕਾਰੀ ਸ਼ਕੂਰ ਖਾਨ ਨੂੰ ਜਾਸੂਸੀ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਇੰਸਪੈਕਟਰ ਜਨਰਲ ਆਫ਼ ਪੁਲਸ (ਸੀਆਈਡੀ ਸੁਰੱਖਿਆ) ਵਿਸ਼ਨੂੰ ਕਾਂਤ ਗੁਪਤਾ ਨੇ ਮੰਗਲਵਾਰ ਨੂੰ ਕਿਹਾ ਕਿ ਸ਼ਕੂਰ ਖਾਨ ਦੀਆਂ ਗਤੀਵਿਧੀਆਂ ਨੂੰ ਲੰਬੇ ਸਮੇਂ ਤੋਂ ਸ਼ੱਕੀ ਪਾਇਆ ਜਾ ਰਿਹਾ ਸੀ। ਇਸ ਕਾਰਨ ਸੁਰੱਖਿਆ ਏਜੰਸੀਆਂ ਵੱਲੋਂ ਉਸ 'ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਸੀ। ਨਿਗਰਾਨੀ ਦੌਰਾਨ ਇਹ ਖੁਲਾਸਾ ਹੋਇਆ ਕਿ ਸ਼ਕੂਰ ਖਾਨ ਪਾਕਿਸਤਾਨ ਦੂਤਘਰ 'ਚ ਕੰਮ ਕਰਨ ਵਾਲੇ ਕੁਝ ਵਿਅਕਤੀਆਂ, ਖਾਸ ਕਰਕੇ ਅਹਿਸਾਨ-ਉਰ-ਰਹੀਮ ਉਰਫ਼ ਦਾਨਿਸ਼ ਅਤੇ ਸੋਹੇਲ ਕਮਰ ਨਾਲ ਲਗਾਤਾਰ ਸੰਪਰਕ 'ਚ ਸੀ। ਧਿਆਨ ਦੇਣ ਯੋਗ ਹੈ ਕਿ ਦਾਨਿਸ਼ ਨੂੰ ਭਾਰਤ ਸਰਕਾਰ ਵੱਲੋਂ ਪਹਿਲਾਂ ਹੀ ਪਾਕਿਸਤਾਨ ਵਾਪਸ ਭੇਜਿਆ ਜਾ ਚੁੱਕਿਆ ਹੈ।

ਇਹ ਵੀ ਪੜ੍ਹੋ : ਹੁਣ ਕਾਲਾ ਕੋਟ ਨਹੀਂ ਪਾਉਣਗੇ ਵਕੀਲ !

ਉਨ੍ਹਾਂ ਦੱਸਿਆ ਕਿ ਸ਼ਕੂਰ ਖਾਨ ਤੋਂ ਜੈਪੁਰ 'ਚ ਸਾਰੀਆਂ ਖੁਫ਼ੀਆ ਏਜੰਸੀਆਂ ਵਲੋਂ ਵਿਸਥਾਰ ਨਾਲ ਪੁੱਛ-ਗਿੱਛ ਕੀਤੀ ਗਈ। ਪੁੱਛ-ਗਿੱਛ 'ਚ ਇਹ ਖੁਲਾਸਾ ਹੋਇਆ ਕਿ ਉਹ ਜੈਸਲਮੇਰ ਦੇ ਰੁਜ਼ਗਾਰ ਦਫ਼ਤਰ 'ਚ ਸਹਾਇਕ ਪ੍ਰਸ਼ਾਸਨਿਕ ਅਧਿਕਾਰੀ ਵਰਗੇ ਮਹੱਤਵਪੂਰਨ ਅਹੁਦੇ 'ਤੇ ਨਿਯੁਕਤ ਹੈ। ਜਾਂਚ 'ਚ ਸਾਹਮਣੇ ਆਇਆ ਕਿ ਉਸ ਨੇ ਦਾਨਿਸ਼ ਦੀ ਮਦਦ ਨਾਲ ਕਈ ਵਾਰ ਪਾਕਿਸਤਾਨ ਦਾ ਵੀਜ਼ਾ ਪ੍ਰਾਪਤ ਕੀਤਾ ਅਤੇ ਪਾਕਿਸਤਾਨ ਦੀਆਂ ਯਾਤਰਾਵਾਂ ਕੀਤੀਆਂ। ਪਾਕਿਸਤਾਨ ਦੌਰੇ ਦੌਰਾਨ ਸ਼ਕੂਰ ਖਾਨ 'ਤੇ ਪਾਕਿਸਤਾਨ ਖੁਫ਼ੀਆ ਏਜੰਸੀ ਆਈਐੱਸਆਈ ਦੇ ਏਜੰਟਾਂ ਨਾਲ ਸੰਪਰਕ ਕਰਨ ਦਾ ਦੋਸ਼ ਹੈ। ਦੋਸ਼ ਹੈ ਕਿ ਉਹ ਆਈਐੱਸਆਈ ਦੇ ਦੱਸੇ ਅਨੁਸਾਰ ਭਾਰਤ ਆ ਕੇ ਸਾਮਰਿਕ ਮਹੱਤਵ ਦੀਆਂ ਸੂਚਨਾਵਾਂ ਇਕੱਠੀਆਂ ਕਰਦਾ ਸੀ ਅਤੇ ਉਨ੍ਹਾਂ ਨੂੰ ਵਟਸਐੱਪ ਵਰਗੇ ਮਾਧਿਅਮਾਂ ਨਾਲ ਪਾਕਿਸਤਾਨ ਤੱਕ ਪਹੁੰਚਦਾ ਸੀ। ਇਹ ਇਕ ਗੰਭੀਰ ਸੁਰੱਖਿਆ ਉਲੰਘਣਾ ਹੈ, ਕਿਉਂਕਿ ਉਸ ਦੇ ਅਹੁਦੇ ਕਾਰਨ ਉਸ ਨੂੰ ਕਈ ਸੰਵੇਦਨਸ਼ੀਲ ਜਾਣਕਾਰੀਆਂ ਤੱਕ ਪਹੁੰਚ ਹੋ ਸਕਦੀ ਸੀ। ਸ਼੍ਰੀ ਗੁਪਤਾ ਨੇ ਦੱਸਿਆ ਕਿ ਸ਼ਕੂਰ ਖਾਨ ਵਲੋਂ ਕੀਤਾ ਗਿਆ ਇਹ ਕੰਮ ਸਰਕਾਰੀ ਗੁਪਤ ਐਕਟ 1923 ਦੇ ਅਧੀਨ ਆਉਂਦਾ ਹੈ। ਇਸੇ ਐਕਟ ਦੇ ਅਧੀਨ ਉਸ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News