ਸੰਵਿਧਾਨਕ ਸੰਕਟ ਨੂੰ ਟਾਲਣ ਲਈ ਵਿਧਾਨ ਸਭਾ ਕੀਤੀ ਭੰਗ : ਜੈਰਾਮ ਰਮੇਸ਼

Friday, Sep 13, 2024 - 12:21 AM (IST)

ਨਵੀਂ ਦਿੱਲੀ- ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਟਵੀਟ ਕੀਤਾ ਹੈ ਕਿ ਹਰਿਆਣਾ ਦੇ ਰਾਜਪਾਲ ਨੇ ਮੁੱਖ ਮੰਤਰੀ ਦੇ ਸਹੁੰ ਚੁੱਕਣ ਤੋਂ ਇਕ ਦਿਨ ਬਾਅਦ 13 ਮਾਰਚ, 2024 ਤੋਂ ਵਿਧਾਨ ਸਭਾ ਸੈਸ਼ਨ ਬੁਲਾਉਣ ’ਚ ਸੂਬਾ ਸਰਕਾਰ ਦੀ ਅਸਫਲਤਾ ਕਾਰਨ ਪੈਦਾ ਹੋਏ ਸੰਵਿਧਾਨਕ ਸੰਕਟ ਨੂੰ ਟਾਲਣ ਲਈ ਵਿਧਾਨ ਸਭਾ ਨੂੰ ਭੰਗ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਜਾਣ-ਬੁੱਝ ਕੇ 6 ਮਹੀਨਿਆਂ ਤੱਕ ਵਿਧਾਨ ਸਭਾ ਸੈਸ਼ਨ ਨਹੀਂ ਬੁਲਾਇਆ ਗਿਆ ਕਿਉਂਕਿ ਇਕ ਵਾਰ ਵਿਧਾਇਕਾਂ ਦੇ ਸਦਨ ਵਿਚ ਆ ਜਾਣ ਨਾਲ ਇਹ ਸਦਾ ਲਈ ਸਾਬਿਤ ਹੋ ਜਾਂਦਾ ਕਿ ਭਾਜਪਾ ਕੋਲ ਵਿਧਾਨ ਸਭਾ ਵਿਚ ਬਹੁਮਤ ਨਹੀਂ ਹੈ। ਮੁੱਖ ਮੰਤਰੀ ਇਹ ਜਾਣਦੇ ਹੋਏ ਵੀ ਆਪਣੇ ਅਹੁਦੇ ’ਤੇ ਬਣੇ ਰਹੇ ਕਿ ਉਨ੍ਹਾਂ ਕੋਲ ਲੋਕ ਫ਼ਤਵਾ ਨਹੀਂ ਹੈ। ਇਹ ਇਕ ਅਜਿਹੀ ਪਾਰਟੀ ਵੱਲੋਂ ਲੋਕਤੰਤਰ ਨੂੰ ਤਾਰ-ਤਾਰ ਕਰਨਾ ਹੈ, ਜਿਸ ਨੂੰ ਹੁਣ ਸਮਝ ਨਹੀਂ ਆਉਂਦੀ ਕਿ ਸੱਤਾ ’ਤੇ ਪਕੜ ਤੋਂ ਬਿਨਾਂ ਕਿਵੇਂ ਰਿਹਾ ਜਾਵੇ।


Rakesh

Content Editor

Related News