ਅੱਜ ਐਲਾਨੇ ਜਾਣਗੇ 4 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ, 'ਜਗ ਬਾਣੀ' 'ਤੇ ਜਾਣੋ ਹਰ ਅਪਡੇਟ
Sunday, Dec 03, 2023 - 05:49 AM (IST)
ਨੈਸ਼ਨਲ ਡੈਸਕ- ਮੱਧ ਪ੍ਰਦੇਸ਼, ਰਾਜਸਥਾਨ, ਤੇਲੰਗਾਨਾ ਅਤੇ ਛੱਤੀਸਗੜ੍ਹ 'ਚ ਵਿਧਾਨ ਸਭਾ ਚੋਣਾਂ ਲਈ ਐਤਵਾਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਰਾਜਸਥਾਨ 'ਚ ਵੋਟਾਂ ਦੀ ਗਿਣਤੀ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਇੱਥੇ 199 ਵਿਧਾਨ ਸਭਾ ਖੇਤਰਾਂ ਦੀ ਵੋਟਾਂ ਦੀ ਗਿਣਤੀ 33 ਜ਼ਿਲ੍ਹਾ ਹੈੱਡ ਕੁਆਰਟਰਾਂ ਦੇ 36 ਕੇਂਦਰਾਂ 'ਚ ਅੱਜ ਸਵੇਰੇ 8 ਵਜੇ ਤੋਂ ਸਖ਼ਤ ਸੁਰੱਖਿਆ ਵਿਚਾਲੇ ਸ਼ੁਰੂ ਹੋਵੇਗੀ। ਛੱਤੀਸਗੜ੍ਹ 'ਚ 90 ਸੀਟਾਂ ਲਈ 7 ਅਤੇ 17 ਨਵੰਬਰ 2 ਪੜਾਵਾਂ 'ਚ ਵੋਟਿੰਗ ਹੋਈ ਸੀ। ਉੱਥੇ ਹੀ ਪ੍ਰਦੇਸ਼ 'ਚ ਜ਼ਿਆਦਾਤਰ ਸੀਟਾਂ 'ਤੇ ਸੱਤਾਧਾਰੀ ਕਾਂਗਰਸ ਅਤੇ ਵਿਰੋਧੀ ਧਿਰ ਭਾਜਪਾ ਵਿਚਾਲੇ ਸਖ਼ਤ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਸੂਬੇ 'ਚ ਕਾਂਗਰਸ ਮੁੜ ਸੱਤਾ 'ਚ ਵਾਪਸੀ ਕਰਨ ਦਾ ਦਾਅਵਾ ਕਰ ਰਹੀ ਹੈ।
ਇਹ ਵੀ ਪੜ੍ਹੋ : 2 ਕਰੋੜ ਦਾ ਸੋਨਾ ਲੈ ਕੇ ਭਰਨੀ ਸੀ ਤਾਸ਼ਕੰਦ ਦੀ ਉਡਾਣ, ਏਅਰਪੋਰਟ 'ਤੇ ਖੁੱਲ੍ਹਿਆ ਰਾਜ਼
ਮੱਧ ਪ੍ਰਦੇਸ਼ 'ਚ ਰਾਜ ਦੇ ਲਗਭਗ ਢਾਈ ਹਜ਼ਾਰ ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋ ਜਾਵੇਗਾ ਸਗੋਂ ਦੁਪਹਿਰ ਬਾਅਦ ਤੱਕ ਰਾਜ ਦੀ ਨਵੀਂ ਸਰਕਾਰ ਨੂੰ ਲੈ ਕੇ ਸਥਿਤੀ ਵੀ ਸਾਫ਼ ਹੋ ਲੱਗੇਗੀ। ਮੱਧ ਪ੍ਰਦੇਸ਼ 'ਚ 230 ਵਿਧਾਨ ਸਭਾ ਸੀਟਾਂ 'ਤੇ 17 ਨਵੰਬਰ ਨੂੰ ਵੋਟਾਂ ਪਈਆਂ ਸਨ। ਤੇਲੰਗਾਨਾ 'ਚ ਕਈ ਐਗਜ਼ਿਟ ਪੋਲ ਸੱਤਾਧਾਰੀ ਭਾਰਤ ਰਾਸ਼ਟਰ ਕਮੇਟੀ (ਬੀ.ਆਰ.ਐੱਸ.) 'ਤੇ ਕਾਂਗਰਸ ਦੀ ਬੜ੍ਹਤ ਦਾ ਸੰਕੇਤ ਦਿਖਾ ਰਹੇ ਹਨ ਪਰ ਜ਼ਮੀਨੀ ਹਕੀਕਤ ਇਨ੍ਹਾਂ ਰੁਝਾਨਾਂ ਨਾਲ ਕਿੰਨੀ ਮੇਲ ਖਾਂਦੀ ਹੈ, ਇਸ 'ਤੇ ਐਤਵਾਰ ਦੀ ਵੋਟਾਂ ਦੀ ਗਿਣਤੀ ਤੋਂ ਬਾਅਦ ਫ਼ੈਸਲਾ ਹੋਵੇਗਾ। ਤੇਲੰਗਾਨਾ 'ਚ 119 ਮੈਂਬਰੀ ਵਿਧਾਨ ਸਭਾ ਲਈ 30 ਨਵੰਬਰ ਨੂੰ ਵੋਟਿੰਗ ਹੋਈ ਸੀ। ਐਤਵਾਰ ਸ਼ਾਮ ਤੱਕ ਇਹ ਸਪੱਸ਼ਟ ਹੋ ਜਾਵੇਗਾ ਕਿ ਵੋਟਰਾਂ ਨੇ ਆਖ਼ਿਰ ਅਗਲੇ 5 ਸਾਲਾਂ ਲਈ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਦੀ ਅਗਵਾਈ ਵਾਲੇ ਸ਼ਾਸਨ ਨੂੰ ਲਗਾਤਾਰ ਤੀਜੀ ਵਾਰ ਮੌਕਾ ਦਿੱਤਾ ਹੈ ਜਾਂ ਫਿਰ ਕਾਂਗਰਸ ਦੀਆਂ '6 ਗਾਰੰਟੀਆਂ' ਨੇ ਆਪਣਾ ਜਾਦੂ ਦਿਖਾਇਆ ਹੈ ਜਾਂ ਭਾਜਪਾ ਦੇ ਪਿਛੜੇ ਵਰਗ ਦੇ ਨੇਤਾ ਨੂੰ ਮੁੱਖ ਮੰਤਰੀ ਬਣਾਉਣ ਦਾ ਦਾਅ ਸਹੀ ਬੈਠਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8