ਇਸ ਵਾਰ ਜੰਮੂ-ਕਸ਼ਮੀਰ ਤੇ ਹਰਿਆਣਾ ''ਚ ਇਕੋ ਸਮੇਂ ਹੋ ਸਕਦੀਆਂ ਹਨ ਅਸੈਂਬਲੀ ਚੋਣਾਂ
Friday, Aug 16, 2024 - 02:24 AM (IST)

ਨੈਸ਼ਨਲ ਡੈਸਕ- ਸੁਪਰੀਮ ਕੋਰਟ ਵੱਲੋਂ ਦਿੱਤੀ ਗਈ ਡੈੱਡਲਾਈਨ ਤੋਂ ਬਾਅਦ ਚੋਣ ਕਮਿਸ਼ਨ ਦਾ ਕੰਮ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸੇ ਦੌਰਾਨ 3 ਚੋਣ ਕਮਿਸ਼ਨਰਾਂ ਨੇ ਜੰਮੂ-ਕਸ਼ਮੀਰ ਤੇ ਹਰਿਆਣਾ ਦਾ ਦੌਰਾ ਕੀਤਾ ਹੈ, ਜਿਸ ਕਾਰਨ ਇਸ ਗੱਲ ਦੀ ਉਮੀਦ ਬਹੁਤ ਵਧ ਗਈ ਹੈ ਕਿ ਜੰਮੂ-ਕਸ਼ਮੀਰ ਤੇ ਹਰਿਆਣਾ 'ਚ ਅਸੈਂਬਲੀ ਚੋਣਾਂ ਇਕੋ ਸਮੇਂ ਕਰਵਾਈਆਂ ਜਾਣਗੀਆਂ।
ਜ਼ਿਕਰਯੋਗ ਹੈ ਕਿ ਮਹਾਰਾਸ਼ਟਰ, ਹਰਿਆਣਾ ਤੇ ਝਾਰਖੰਡ 'ਚ ਚੋਣਾਂ ਅਗਲੇ 6 ਮਹੀਨੇ 'ਚ ਹੋਣੀਆਂ ਹਨ। ਮਹਾਰਾਸ਼ਟਰ ਤੇ ਹਰਿਆਣਾ ਦੀ ਮੌਜੂਦਾ ਸਰਕਾਰ ਦਾ ਕਾਰਜਕਾਲ ਨਵੰਬਰ 'ਚ ਖ਼ਤਮ ਹੋਣਾ ਹੈ, ਜਦਕਿ ਝਾਰਖੰਡ ਸਰਕਾਰ ਦਾ ਕਾਰਜਕਾਲ ਜਨਵਰੀ 'ਚ ਖ਼ਤਮ ਹੋਣਾ ਹੈ।
ਇਹ ਵੀ ਪੜ੍ਹੋ- 'Silver Dream' ਟੁੱਟਣ ਤੋਂ ਬਾਅਦ ਵਿਨੇਸ਼ ਦੀ ਭਾਵੁਕ ਪੋਸਟ- 'ਸਾਡੀ ਵਾਰੀ ਤਾਂ ਲੱਗਦੈ ਰੱਬ ਸੁੱਤਾ ਹੀ ਰਹਿ ਗਿਆ...'
ਇਸੇ ਦੌਰਾਨ ਧਾਰਾ 370 ਹਟਣ ਤੋਂ ਬਾਅਦ ਜੰਮੂ-ਕਸ਼ਮੀਰ 'ਚ ਵੀ ਚੋਣਾਂ ਕਰਵਾਉਣ ਲਈ ਸੁਪਰੀਮ ਕੋਰਟ ਨੇ 30 ਸਤੰਬਰ ਦੀ ਡੈੱਡਲਾਈਨ ਜਾਰੀ ਕੀਤੀ ਹੋਈ ਹੈ, ਜਿਸ ਕਾਰਨ ਇਹ ਆਸ ਲਗਾਈ ਜਾ ਰਹੀ ਹੈ ਕਿ ਜੰਮੂ-ਕਸ਼ਮੀਰ ਦੀਆਂ ਚੋਣਾਂ ਹਰਿਆਣਾ ਦੇ ਨਾਲ ਹੀ ਕਰਵਾ ਦਿੱਤੀਆਂ ਜਾਣਗੀਆਂ।
ਇਸ ਤੋਂ ਪਹਿਲਾਂ ਪਿਛਲੇ 15 ਸਾਲਾਂ ਦੌਰਾਨ ਮਹਾਰਾਸ਼ਟਰ ਤੇ ਹਰਿਆਣਾ ਵਿਖੇ ਚੋਣਾਂ ਇਕੋ ਮਹੀਨੇ ਦੇ ਅੰਦਰ ਕਰਵਾਈਆਂ ਗਈਆਂ ਹਨ, ਜਦਕਿ ਝਾਰਖੰਡ ਦੀਆਂ ਅਸੈਂਬਲੀ ਚੋਣਾਂ ਅਲੱਗ ਤੋਂ ਕਰਵਾਈਆਂ ਗਈਆਂ ਹਨ। ਪਰ ਇਸ ਵਾਰ ਚੋਣਾਂ ਦੇ ਮਾਮਲੇ 'ਚ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e