''ਵਿਧਾਨ ਸਭਾ ਚੋਣਾਂ ਦੇ ਨਤੀਜੇ ਭਾਜਪਾ ਲਈ ਖਤਰੇ ਦੀ ਘੰਟੀ''

Wednesday, Dec 12, 2018 - 04:10 PM (IST)

''ਵਿਧਾਨ ਸਭਾ ਚੋਣਾਂ ਦੇ ਨਤੀਜੇ ਭਾਜਪਾ ਲਈ ਖਤਰੇ ਦੀ ਘੰਟੀ''

ਨਵੀਂ ਦਿੱਲੀ (ਭਾਸ਼ਾ)— ਸਮਾਜਵਾਦੀ ਪਾਰਟੀ (ਸਪਾ) ਨੇ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣ ਨਤੀਜਿਆਂ ਨੂੰ ਭਾਜਪਾ ਲਈ ਖਤਰੇ ਦੀ ਘੰਟੀ ਦੱਸਿਆ ਹੈ। ਸਪਾ ਦੇ ਸੀਨੀਅਰ ਨੇਤਾ ਰਾਮ ਗੋਪਾਲ ਯਾਦਵ ਨੇ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਹਵਾਲਾ ਦਿੰਦੇ ਹੋਏ ਬੁੱਧਵਾਰ ਨੂੰ ਕਿਹਾ, ''ਇਨ੍ਹਾਂ ਚੋਣ ਨਤੀਜਿਆਂ ਤੋਂ ਭਾਜਪਾ ਲਈ ਖਤਰੇ ਦੀ ਘੰਟੀ ਵਜ ਚੁੱਕੀ ਹੈ। ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿਚ ਲੋਕਾਂ ਨੇ ਭਾਜਪਾ ਨੂੰ ਖਾਰਜ ਕਰ ਕੇ ਸਾਫ ਸੰਦੇਸ਼ ਦਿੱਤਾ ਹੈ ਕਿ ਜਨਤਾ ਨੂੰ ਭਾਜਪਾ ਦੀ ਵੰਡਕਾਰੀ ਨੀਤੀਆਂ ਮਨਜ਼ੂਰ ਨਹੀਂ ਹਨ।

ਚੋਣ ਨਤੀਜੇ ਤੋਂ ਕਾਂਗਰਸ ਦੇ ਫਿਰ ਤੋਂ ਮਜ਼ਬੂਤ ਹੋਣ 'ਤੇ ਅਤੇ ਅਗਲੇ ਸਾਲ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਰਵੱਈਏ ਵਿਚ ਕੋਈ ਬਦਲਾਅ ਨਾ ਹੋਣ ਦੇ ਸਵਾਲ 'ਤੇ ਯਾਦਵ ਨੇ ਕਿਹਾ, ''ਸਾਨੂੰ ਉਮੀਦ ਹੈ ਕਿ ਕਾਂਗਰਸ ਬਿਹਤਰ ਤਾਲਮੇਲ ਲਈ ਸੋਚੇਗੀ। ਅਸੀਂ ਇਸ ਲਈ ਭਰੋਸੇਮੰਦ ਹਾਂ।'' ਕਾਂਗਰਸ ਦੇ ਤਾਲਮੇਲ ਦੇ ਸਵਾਲ 'ਤੇ ਉਨ੍ਹਾਂ ਨੇ ਕਿਹਾ ਕਿ ਜੇਕਰ ਚੋਣਾਂ ਤੋਂ ਪਹਿਲਾਂ ਤਾਲਮੇਲ ਹੁੰਦਾ ਤਾਂ ਹੋਰ ਵੀ ਬਿਹਤਰ ਨਤੀਜੇ ਮਿਲਦੇ। ਨਾਲ ਹੀ ਸੀਟਾਂ ਦੀ ਗਿਣਤੀ ਵੀ ਵਧਦੀ।


author

Tanu

Content Editor

Related News